
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ...........
ਨਵੀਂ ਦਿੱਲੀ: : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਦੇ 60 ਵੇਂ ਜਨਮ ਦਿਹਾੜੇ ਮੌਕੇ ਦਿੱਲੀ ਦੇ ਇਕ ਹੋਟਲ ਵਿਚ ਮਨਾਏ ਗਏ ਜਨਸ਼ਾਂ ਵਿਰੁਧ ਮੋਰਚਾ ਖੋਲ੍ਹ ਦਿਤਾ ਹੈ। ਉਨਾਂ੍ਹ ਕਿਹਾ ਕਿ ਅਸੀਂ ਸ.ਜੀ.ਕੇ. ਨੂੰ ਜਨਮ ਦਿਹਾੜੇ ਦੀ ਵਧਾਈ ਦਿੰਦੇ ਹੋਏ ਉਨਾਂ੍ਹ ਦੀ ਸਿਹਤਯਾਬੀ ਤੇ ਲੰਮੀਂ ਉਮਰ ਲਈ ਅਰਦਾਸ ਕਰਦੇ ਹਾਂ, ਪਰ ਸਿੱਖਾਂ ਦੀ ਵੱਡੀ ਧਾਰਮਕ ਜੱਥੇਬੰਦੀ ਦਿੱਲੀ ਕਮੇਟੀ ਦੇ ਪ੍ਰਧਾਨ ਦਾ ਪਹਿਲਾ ਫ਼ਰਜ਼ ਗੁਰਦਵਾਰਿਆਂ ਤੇ ਗੁਰੂ ਸਾਹਿਬਾਨ ਦੇ ਨਾਂਅ 'ਤੇ ਚਲ ਰਹੇ ਵਿਦਿਅਕ ਅਦਾਰਿਆਂ ਦਾ ਪ੍ਰਬੰਧ ਸੁਚੱਜਾ ਤੇ ਆਰਥਕ ਤੌਰ 'ਤੇ ਮਜ਼ਬੂਤ
ਬਣਾਉਣਾ ਹੈ ਨਾ ਕਿ ਫੋਕੀ ਚੌਧਰ ਵਿਖਾਉਣਾ ਤੇ ਆਲੀਸ਼ਾਨ ਪ੍ਰੋਗਰਾਮ ਕਰ ਕੇ ਜਨਮ ਦਿਹਾੜੇ ਦੇ ਜਸ਼ਨ ਮਨਾਉਣਾ। ਇਸ ਤਰੀਕੇ ਨਾਲ ਪ੍ਰਧਾਨ ਆਮ ਸਿੱਖਾਂ ਲਈ ਕਿਹੜੀ ਮਿਸਾਲ ਪੇਸ਼ ਕਰੇਗਾ ਕਿ ਸਿੱਖਾਂ ਨੂੰ ਆਪਣੇ ਵਿਆਹ ਸ਼ਾਦੀਆਂ ਤੇ ਹੋਰ ਦਿਹਾੜੇ ਸਾਦਗੀ ਨਾਲ ਗੁਰੂ ਦੀ ਭੈ ਭਾਵਨੀ ਵਿਚ ਰਹਿ ਕੇ ਮਨਾਉਣੇ ਚਾਹੀਦੇ ਹਨ?”
ਉਨਾਂ੍ਹ ਹੈਰਾਨੀ ਪ੍ਰਗਟਾਉਂਦੇ ਹੋਏ ਪੁਛਿਆ ਹੈ ਕਿ 60 ਸਾਲ ਵਿਚ ਸ.ਜੀ.ਕੇ. ਨੇ ਦਿੱਲੀ ਦੇ ਸਿੱਖਾਂ ਲਈ ਇਕ ਵੀ ਅਜਿਹਾ ਕੰਮ ਨਹੀਂ ਕੀਤਾ
ਜਿਸ ਕਰ ਕੇ ਉਹ ਵੱਡੇ ਪੱਧਰ 'ਤੇ ਪੰਜ ਤਾਰਾ ਹੋਟਲਾਂ ਵਿਚ ਆਪਣੇ ਜਨਮ ਦਿਨ ਮਨਾ ਰਹੇ ਹਨ, ਉਲਟਾ ਜੀ ਕੇ ਕਾਰਕਾਲ ਵਿਚ ਕਮੇਟੀ ਨੂੰ ਪਿਛਲੇ ਪੰਜ ਸਾਲਾਂ ਵਿਚ ਬੈਂਕਾਂ ਤੋਂ ਕਰਜ਼ੇ ਲੈਣ ਦੇ ਰਾਹ ਪੈਣਾ ਪਿਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸ.ਜੀ ਕੇ, ਆਪਣੇ ਜਨਮ ਦਿਹਾੜੇ ਦੇ ਜਸ਼ਨ ਮਨਾ ਰਹੇ ਹਨ, ਦੂਜੇ ਪਾਸੇ ਸਕੂਲਾਂ ਦੇ ਅਧਿਆਪਕਾਂ ਨੂੰ ਤਨਖਾਹਾਂ ਲਈ ਤਰਸਾਇਆ ਜਾ ਰਿਹਾ ਹੈ, ਇਹ ਕਿਥੋਂ ਦਾ ਇਨਸਾਫ਼ ਹੈ?