ਗਰਮਖਿਆਲੀ ਕਰਨਵੀਰ ਸਿੰਘ ਵਿਰੁਧ ਰੈੱਡ ਕਾਰਨਰ ਨੋਟਿਸ ਜਾਰੀ; 13 ਸਾਲ ਪੁਰਾਣੇ ਕਤਲ ਮਾਮਲੇ ਵਿਚ ਲੋੜੀਂਦਾ
Published : Sep 26, 2023, 9:38 am IST
Updated : Sep 26, 2023, 9:38 am IST
SHARE ARTICLE
Interpol Issues Red Corner Notice Against Wanted Karanvir Singh
Interpol Issues Red Corner Notice Against Wanted Karanvir Singh

ਪੁਲਿਸ ਹਿਰਾਸਤ ਵਿਚੋਂ ਹੋਇਆ ਸੀ ਫਰਾਰ, ਪੁਲਿਸ ਨੇ ਰੱਖਿਆ ਸੀ 5 ਲੱਖ ਰੁਪਏ ਦਾ ਇਨਾਮ

 

ਨਵੀਂ ਦਿੱਲੀ: ਭਾਰਤ ਸਰਕਾਰ ਨੇ ਗਰਮਖਿਆਲੀ ਕਰਨਵੀਰ ਸਿੰਘ ਵਿਰੁਧ ਕਾਰਵਾਈ ਕਰਦਿਆਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। 13 ਸਾਲ ਬਾਅਦ ਇੰਟਰਪੋਲ ਦੀ ਮਦਦ ਨਾਲ ਕਰਨਵੀਰ ਸਿੰਘ ਵਿਰੁਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ। ਦਸਿਆ ਜਾ ਰਿਹਾ ਹੈ ਕਿ ਕਰਨਵੀਰ ਲੰਬੇ ਸਮੇਂ ਤੋਂ ਪਾਕਿਸਤਾਨ ਵਿਚ ਬੱਬਰ ਖਾਲਸਾ ਵਧਵਾ ਸਿੰਘ ਦੀ ਸੁਰੱਖਿਆ 'ਚ ਹੈ।

ਇਹ ਵੀ ਪੜ੍ਹੋ: ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮੀਸ਼ੋ ਦਾ ਐਲਾਨ; 5 ਲੱਖ ਲੋਕਾਂ ਨੂੰ ਮਿਲ ਸਕਦਾ ਹੈ ਰੁਜ਼ਗਾਰ

ਕਰਨਵੀਰ ਸਿੰਘ ਉਰਫ਼ ਬਬਲੂ, ਮੂਲ ਰੂਪ ਵਿਚ ਕਪੂਰਥਲਾ ਦਾ ਰਹਿਣ ਵਾਲਾ ਹੈ। ਉਹ 13 ਸਾਲ ਪਹਿਲਾਂ ਇਕ ਕਤਲ ਕਰਕੇ ਪਾਕਿਸਤਾਨ ਫਰਾਰ ਹੋ ਗਿਆ ਸੀ। 2010 'ਚ ਪੰਜਾਬ ਪੁਲਿਸ ਨੇ ਕਰਨਵੀਰ ਸਿੰਘ ਨੂੰ ਫੜਨ 'ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ। 16 ਮਈ 2010 ਦੀ ਸਵੇਰ ਨੂੰ ਡੇਰਾ ਸੰਤ ਮਾਈਆ ਦਾਸ ਮੁਖੀ ਪ੍ਰਧਾਨ ਸਿੰਘ ਦੀ ਹਤਿਆ ਕਰ ਦਿਤੀ ਗਈ ਸੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਇਹ ਕਤਲ ਕਰਨਵੀਰ ਸਿੰਘ ਉਰਫ਼ ਬਬਲੂ ਨੇ ਕੀਤਾ ਸੀ। ਪੁਲਿਸ ਨੂੰ ਕਰਨਵੀਰ ਨੂੰ ਫੜਨ ਵਿਚ 5 ਮਹੀਨੇ ਲੱਗ ਗਏ। ਕਰਨਵੀਰ ਸਿੰਘ ਨੂੰ 18 ਅਕਤੂਬਰ 2010 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਵਲੋਂ ਸੂਬੇ ਭਰ 'ਚ ਗੈਂਗਸਟਰਾਂ ਦੇ 264 ਠਿਕਾਣਿਆਂ 'ਤੇ ਛਾਪੇਮਾਰੀ

ਹੁਸ਼ਿਆਰਪੁਰ ਪੁਲਿਸ ਨੇ ਉਸ ਨੂੰ ਪਿੰਡ ਕਿਲ੍ਹਾ ਬੜੂੰ ਵਿਚ ਰਣਜੀਤ ਕੌਰ ਦੇ ਘਰੋਂ ਕਾਬੂ ਕੀਤਾ। ਪੁਲਿਸ ਨੇ ਉਸ ਕੋਲੋਂ ਇਕ ਏਕੇ 47 ਰਾਈਫਲ, ਇਕ ਹੈਂਡ ਗਰਨੇਡ, ਤਿੰਨ ਮੈਗਜ਼ੀਨ, ਦੋ ਡੈਟੋਨੇਟਰ, ਇਕ ਵਾਇਰਲੈੱਸ ਸੈੱਟ, ਇਕ ਟਾਈਮਰ ਅਤੇ ਡੇਢ ਕਿਲੋ ਆਰਡੀਐਕਸ ਬਰਾਮਦ ਕੀਤਾ ਸੀ। ਪੁਲਿਸ ਨੇ ਕਰਨਵੀਰ ਸਿੰਘ ਨੂੰ ਤਾਂ ਫੜ ਲਿਆ ਸੀ ਪਰ ਉਹ ਜ਼ਿਆਦਾ ਦੇਰ ਪੁਲਿਸ ਦੀ ਗ੍ਰਿਫ਼ਤ ਵਿਚ ਨਹੀਂ ਰਿਹਾ। ਗ੍ਰਿਫ਼ਤਾਰੀ ਤੋਂ ਬਾਅਦ ਕਰਨਵੀਰ ਨੂੰ ਸਵੇਰੇ 1 ਵਜੇ ਦੇ ਕਰੀਬ ਪੁਛਗਿਛ ਲਈ ਹੁਸ਼ਿਆਰਪੁਰ ਦੇ ਸੀਆਈਏ ਥਾਣੇ ਲਿਆਂਦਾ ਗਿਆ ਪਰ ਤਿੰਨ ਘੰਟੇ ਬਾਅਦ ਉਹ ਬਾਥਰੂਮ ਦੀ ਖਿੜਕੀ ਰਾਹੀਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ: ਜਲਦ ਆ ਸਕਦਾ ਹੈ ਕੋਰੋਨਾ ਤੋਂ 7 ਗੁਣਾ ਜ਼ਿਆਦਾ ਖ਼ਤਰਨਾਕ ਵਾਇਰਸ

ਭਾਰਤ 'ਚ ਕਰਨਵੀਰ ਵਿਰੁਧ ਕਈ ਮਾਮਲੇ ਦਰਜ ਹਨ। ਇਨ੍ਹਾਂ ਵਿਚ ਅਪਰਾਧਕ ਸਾਜ਼ਿਸ਼, ਕਤਲ, ਅਸਲਾ ਐਕਟ ਨਾਲ ਸਬੰਧਤ ਅਪਰਾਧ, ਵਿਸਫੋਟਕ ਪਦਾਰਥ ਐਕਟ ਨਾਲ ਸਬੰਧਤ ਅਪਰਾਧ, ਕਿਸੇ ਅਤਿਵਾਦੀ ਕਾਰਵਾਈ ਲਈ ਫੰਡ ਇਕੱਠਾ ਕਰਨਾ, ਸਾਜ਼ਸ਼ ਰਚਣਾ, ਅਤਿਵਾਦੀ ਗਰੋਹ ਜਾਂ ਸੰਗਠਨ ਦਾ ਮੈਂਬਰ ਹੋਣਾ, ਆਰਮਜ਼ ਐਕਟ ਨਾਲ ਸਬੰਧਤ ਅਪਰਾਧ ਆਦਿ ਸ਼ਾਮਲ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement