
ਕਿਹਾ ਜੇਕਰ ਕੋਈ ਸ਼ਰਾਰਤੀ ਅਨਸਰ ਸੰਘਰਸ਼ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ ।
ਨਵੀਂ ਦਿੱਲੀ : ਜਥੇਬੰਦੀਆਂ ਦੀ ਹਕੂਮ ‘ਤੇ ਹੀ ਚੁੱਪ ਰਹੇ ਨਹੀਂ ਤਾਂ ਗ਼ਦਾਰਾਂ ਨੂੰ ਸਬਕ ਸਿਖਾਉਣਾ ਜਾਣਦੇ ਸੀ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਮੀਤ ਸਿੰਘ ਕਾਦੀਆਂ ਨੇ ਦਿੱਲੀ ਬਾਰਡਰ ਦੀ ਸਟੇਜ ਤੋਂ ਲੋਕਾਂ ਨੂੰ ਸੰਬੋਧਨ ਕਰਦੇ ਹੋਇਆਂ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਨੂੰ ਜਥੇਬੰਦੀਆਂ ਦੇ ਆਗੂਆਂ ਵੱਲੋਂ ਜ਼ਾਬਤੇ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਸੀ, ਇਸੇ ਕਰਕੇ ਅਸੀਂ ਗਦਾਰਾਂ ਦੇ ਖਿਲਾਫ਼ ਕੋਈ ਐਕਸ਼ਨ ਨਹੀਂ ਲਿਆ ।
photoਕਾਦੀਆਂ ਨੇ ਕਿਹਾ ਕਿ ਦੀਪ ਸਿੱਧੂ ਅਤੇ ਉਸ ਦੇ ਸਾਥੀਆਂ ਨੇ ਕਿਸਾਨੀ ਅੰਦੋਲਨ ਦੀ ਪਿੱਠ ਵਿਚ ਛੁਰਾ ਮਾਰਿਆ ਹੈ, ਅੱਗੇ ਤੋਂ ਸਾਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਸਾਡੀ ਕੇਂਦਰ ਸਰਕਾਰ ਨਾਲ ਟੱਕਰ ਹੈ, ਇਸ ਲਈ ਕੇਂਦਰ ਸਰਕਾਰ ਸੰਘਰਸ਼ ਨੂੰ ਕੁਚਲਣ ਦੇ ਲਈ ਸਾਜ਼ਿਸ਼ਾਂ ਰਚ ਰਹੀ ਹੈ । ਉਨ੍ਹਾਂ ਕਿਹਾ ਅਜੇ ਸਜ਼ਿਸ਼ਾਂ ਰਚਣ ਦੇ ਦੌਰ ਦਾ ਅੰਤ ਨਹੀਂ ਹੋਇਆ , ਸਰਕਾਰ ਹੋਰ ਸਜ਼ਿਸ਼ਾਂ ਵੀ ਰਚ ਸਕਦੀ ਹੈ ਸਾਨੂੰ ਇਸ ਦੇ ਖ਼ਿਲਾਫ਼ ਪੂਰੀ ਤਰ੍ਹਾਂ ਲਾਮਬੰਦ ਹੋਣਾ ਪਵੇਗਾ । ਹਰਮੀਤ ਸਿੰਘ ਕਾਦੀਆਂ ਨੇ ਸਟੇਜ ਤੋਂ ਐਲਾਨ ਕਰਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜ ਰਹੀਆਂ ਹਨ ਜੇਕਰ ਕੋਈ ਸ਼ਰਾਰਤੀ ਅਨਸਰ ਸੰਘਰਸ਼ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ ।
farmerਉਨ੍ਹਾਂ ਕਿਹਾ ਕਿ ਗੱਦਾਰ ਸਾਡੇ ਵਿੱਚੋਂ ਹੀ ਸਨ ਜੋ ਸਰਕਾਰ ਨਾਲ ਮਿਲੇ ਹੇਏ ਸੀ ਸਰਕਾਰ ਦਾ ਇੱਕੋ ਇੱਕ ਮੁੱਖ ਮਕਸਦ ਕਿਸਾਨਾਂ ਦੇ ਸੰਘਰਸ਼ ਨੂੰ ਫੇਲ੍ਹ ਕਰਨਾ ਹੈ । ਉਨ੍ਹਾਂ ਕਿਹਾ ਹੁਣ ਸਾਨੂੰ ਸਮਝਣਾ ਪਵੇਗਾ ਕਿ ਸਰਕਾਰ ਨਾਲ ਟੱਕਰ ਲੈਣੀ ਹੈ । ਕਾਦੀਆਂ ਨੇ ਕਿਹਾ ਕਿ ਬੇਸ਼ੱਕ ਦੇਸ਼ ਦੇ ਕਿਸਾਨੀ ਸੰਘਰਸ਼ ਉੱਤੇ ਸਰਕਾਰ ਦਾ ਅੰਨ੍ਹਾ ਤਸ਼ੱਦਦ ਤੋਂ ਹੋਇਆ ਹੈ ਪਰ ਇਸ ਮੁਸ਼ਕਲ ਘੜੀ ਵਿਚ ਸਾਡੀ ਏਕਤਾ ਹੀ ਸਾਡੀ ਲੜਾਈ ਤੇ ਮੱਲ੍ਹਮ ਵਾਂਗ ਹੈ । ਸਾਨੂੰ ਆਪਣੀ ਏਕਤਾ ਨੂੰ ਬਰਕਰਾਰ ਰੱਖਦੇ ਹੋਏ ਸੰਘਰਸ਼ ਨੂੰ ਅੱਗੇ ਵਧਾਉਣਾ ਹੋਵੇਗਾ ।
Farmer in Red fort Delheਉਨ੍ਹਾਂ ਕਿਹਾ ਕਿ ਇਸ ਸੰਘਰਸ਼ ਵਿੱਚ ਹਰਿਆਣੇ ਦੀ ਕਿਸਾਨ ਭਰਾਵਾਂ ਨੇ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਹੈ ਅੱਜ ਮੁਸ਼ਕਲ ਦੌਰ ਵਿੱਚ ਸਾਡੀ ਏਕਤਾ ਨੂੰ ਬਣਾਈ ਰੱਖਣਾ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਹੈ ।