ਪੰਚਾਇਤ 'ਚ ਕੀਤਾ ਅਪਣੀ ਧੀ ਨੂੰ ਮਾਰਨ ਦਾ ਫੈਸਲਾ, ਪਿਆਰ ਕਰਨ ਦੀ ਦਿੱਤੀ ਸਜ਼ਾ
Published : May 27, 2018, 4:11 pm IST
Updated : May 27, 2018, 4:11 pm IST
SHARE ARTICLE
Daughter killed by Parents
Daughter killed by Parents

ਚੰਬਲ ਵਿਚ ਆਨਰ ਕਿਲਿੰਗ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।

ਚੰਬਲ ਵਿਚ ਆਨਰ ਕਿਲਿੰਗ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਦੇਵੀਗੜ੍ਹ ਦੇ ਬਾਅਦ ਨੂਰਾਬਾਦ ਦੇ ਚੌਖੂਟੀ ਪਿੰਡ ਵਿਚ ਇੱਕ ਨੌਜਵਾਨ ਲੜਕੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਸਿਰਫ ਇਸ ਲਈ ਮਾਰ ਦਿੱਤਾ ਕਿਉਂ ਕਿ ਉਨ੍ਹਾਂ ਦੀ ਲੜਕੀ ਨੂੰ ਪਿੰਡ ਦੇ ਨੌਜਵਾਨ ਨਾਲ ਪਿਆਰ ਹੋ ਗਿਆ ਸੀ। ਪਰਿਵਾਰ ਦੇ ਮਾਨ-ਸਵਾਭਿਮਾਨ ਨੂੰ ਠੇਸ ਨਾ ਪਹੁੰਚੇ ਇਸ ਲਈ ਪਰਿਵਾਰਿਕ ਮੈਂਬਰਾਂ ਨੇ ਇਸ ਦੁਖਦਾਈ ਘਟਨਾ ਨੂੰ ਅੰਜਾਮ ਦਿੱਤਾ।

CRIMECRIMEਨੂਰਾਬਾਦ ਠਾਣਾ ਪੁਲਿਸ ਨੇ ਸ਼ਨੀਵਾਰ ਨੂੰ ਘਟਨਾ ਵਾਲੀ ਥਾਂ ਤੇ ਪਹੁੰਚ ਕਿ ਮ੍ਰਿਤਕ ਲੜਕੀ ਦੀਆਂ ਹੱਡੀਆਂ ਦੇ ਟੁਕੜੇ ਅਤੇ ਰਾਖ ਨੂੰ ਜ਼ਬਤ ਕੀਤਾ। ਜਾਣਕਾਰੀ ਅਨੁਸਾਰ ਲੜਕੀ ਦੀ ਹੱਤਿਆ ਕਰਨ ਤੋਂ ਠੀਕ ਇੱਕ ਦਿਨ ਪਹਿਲਾਂ ਪਰਿਵਾਰਿਕ ਮੈਂਬਰਾਂ ਵਲੋਂ ਇਹ ਮਾਮਲਾ ਪੰਚਾਇਤ ਵਿਚ ਲਿਜਾਇਆ ਗਿਆ ਸੀ ਜਿਥੇ ਇਹ ਫੈਸਲਾ ਲਿਆ ਗਿਆ ਕਿ ਲੜਕੀ ਦੇ ਇਸ ਕੰਮ ਤੋਂ ਉਨ੍ਹਾਂ ਦੀ ਇੱਜ਼ਤ ਤਾਰ-ਤਾਰ ਹੋ ਗਈ ਹੈ, ਇਸ ਲਈ ਲੜਕੀ ਦਾ ਕਤਲ ਕਰਨਾ ਜ਼ਰੂਰੀ ਹੈ।

 ਜਾਣਕਾਰੀ ਮੁਤਾਬਕ, ਚੌਖੂਟੀ ਪਿੰਡ ਵਿਚ ਰਹਿਣ ਵਾਲੇ ਲਕਸ਼ਮਣ ਗੁੱਜਰ ਦੀ 20 ਸਾਲਾ ਧੀ ਦੀ ਹੱਤਿਆ ਕਰ ਕਿ ਉਸ ਨੂੰ ਚੁਪਚਾਪ ਸਾੜ ਦੇਣ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ। ਪੁਲਿਸ ਨੇ 26 ਮਈ ਨੂੰ ਮੌਕੇ ਉੱਤੇ ਪਹੁੰਚ ਕਿ ਘਟਨਾ ਵਾਲੀ ਥਾਂ ਤੋਂ ਲੜਕੀ ਦੀ ਪਈ ਰਾਖ ਇਕੱਠੀ ਕੀਤੀ ਅਤੇ ਉਸਨੂੰ ਛਣਵਾਇਆ ਜਿਸ ਵਿਚੋਂ 2 ਵੱਡੀਆਂ ਹੱਡੀਆਂ ਮਿਲੀਆਂ। ਛੋਟੀਆਂ ਛੋਟੀਆਂ ਹੱਡੀਆਂ ਇਕੱਠੀਆਂ ਕਰ ਕਿ ਫੋਰੈਂਸਿਕ ਲੈਬ ਵਿਚ ਭੇਜੀਆਂ ਗਈਆਂ।  

CrimeCrimeਪੁਲਿਸ ਇਸ ਮਾਮਲੇ ਵਿਚ ਜਦੋਂ ਪਰਿਵਾਰ ਦੇ ਲੋਕਾਂ ਤੋਂ ਜਾਣਕਾਰੀ ਹਾਸਲ ਕਰਨ ਉਨ੍ਹਾਂ ਦੇ ਘਰ ਪਹੁੰਚੀ ਤਾਂ ਲਕਸ਼ਮਣ ਗੁੱਜਰ ਸਮੇਤ ਉਸਦੇ ਚਾਰ - ਪੰਜ ਭਰਾ ਪਰਿਵਾਰ ਸਮੇਤ ਘਰ ਤੋਂ ਕੀਤੇ ਬਾਹਰ ਖਿਸਕ ਗਏ। ਪੁਲਿਸ ਜਦੋਂ ਉਥੇ ਪਹੁੰਚੀ ਤਾਂ ਉਨ੍ਹਾਂ ਨੂੰ ਸਿਰਫ਼ ਦਰਵਾਜਿਆਂ ਤੇ ਤਾਲੇ ਹੀ ਮਿਲੇ। ਪੁਲਿਸ ਨੇ ਮ੍ਰਿਤਕ ਲੜਕੀ ਦੀ ਪਹਿਚਾਣ ਕਰਨ ਲਈ ਕੁਝ ਫ਼ੋਟੋਗ੍ਰਾਫ ਲਈਆਂ ਪਰ ਗਰੁੱਪ ਫੋਟੋ ਹੋਣ ਕਾਰਨ ਇਸ ਵਿਚ ਕੋਈ ਸਫਲਤਾ ਨਹੀਂ ਮਿਲੀ। ਇਸ ਪੂਰੇ ਸਨਸਨੀਖੇਜ਼ ਮਾਮਲੇ ਤੋਂ ਬਾਅਦ ਚੌਖੂਟੀ ਪਿੰਡ ਦੇ ਲੋਕ ਅਤੇ ਕੋਟਵਾਰ ਨੇ ਵੀ ਪੁਲਿਸ ਨੂੰ ਸਟੀਕ ਜਾਣਕਾਰੀ ਨਹੀਂ ਦਿੱਤੀ।

MurderMurderਲੜਕੀ ਦਾ ਕਤਲ ਕਰਨ ਤੋਂ ਬਾਅਦ ਉਸਦੀ ਲਾਸ਼ ਨੂੰ ਠਿਕਾਨੇ ਲਗਾ ਕਿ ਪਰਿਵਾਰ ਦੇ ਮੈਂਬਰ ਘਰ ਤੋਂ 170 ਫੁੱਟ ਦੂਰ ਧੀ ਦੀ ਅਰਥੀ ਨੂੰ ਸਾੜ ਆਏ। ਹੱਤਿਆ ਦੀ ਇਹ ਦੁਖਦਾਈ ਵਾਰਦਾਤ ਕਿਸੇ ਤੋਂ ਦੇਖੀ ਨਾ ਗਈ ਤੇ ਉਸਨੇ ਇਹ ਸਾਰੀ ਵਾਰਦਾਤ ਬਾਰੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਲੜਕੀ ਨੂੰ ਮਾਰਨ ਦੀ ਵਜ੍ਹਾ ਸਿਰਫ ਐਨੀ ਸੀ ਕਿ 20 ਸਾਲ ਦੀ ਮੁਟਿਆਰ ਪਿੰਡ ਦੇ ਇੱਕ ਗੈਰਜਾਤੀ ਨੌਜਵਾਨ ਨਾਲ ਪਿਆਰ ਕਰਦੀ ਸੀ। ਜਿਸਨੂੰ ਕਿ ਪਰਿਵਾਰਿਕ ਜੀਆਂ ਵੱਲੋਂ ਅਣਖ ਤੇ ਮਾਨ-ਸਵਾਭਿਮਾਨ ਦਾ ਸਵਾਲ ਬਣਾ ਦਿੱਤਾ ਗਿਆ। ਜਿਸਨੇ ਕਿ ਇਕ ਮਾਸੂਮ ਨੂੰ ਮੌਤ ਦੇ ਦਰਵਾਜ਼ੇ ਅੱਗੇ ਲਿਜਾ ਖੜ੍ਹਾ ਕੀਤਾ। 

Location: India, Madhya Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement