
ਉਤਰਾਖ਼ੰਡ 'ਚ 2 ਤੋਂ ਜ਼ਿਆਦਾ ਬੱਚੇ ਪੈਦਾ ਕਰਨ ਵਾਲੇ ਪੰਚਾਇਤੀ ਚੋਣਾਂ ਨਹੀਂ ਲੜ ਸਕਣਗੇ। ਸੂਬਾ ਸਰਕਾਰ ਨੇ ਇਸ ਲਈ ਪੰਚਾਇਤੀਰਾਜ
ਨਵੀਂ ਦਿੱਲੀ : ਉਤਰਾਖ਼ੰਡ 'ਚ 2 ਤੋਂ ਜ਼ਿਆਦਾ ਬੱਚੇ ਪੈਦਾ ਕਰਨ ਵਾਲੇ ਪੰਚਾਇਤੀ ਚੋਣਾਂ ਨਹੀਂ ਲੜ ਸਕਣਗੇ। ਸੂਬਾ ਸਰਕਾਰ ਨੇ ਇਸ ਲਈ ਪੰਚਾਇਤੀਰਾਜ (ਸੋਧ) ਕਾਨੂੰਨ 2019 ਨੂੰ ਵਿਧਾਨ ਸਭਾ ਤੋਂ ਪਾਸ ਕਰਾ ਲਿਆ ਹੈ। ਹੁਣ ਇਹ ਮਤਾ ਰਾਜਪਾਲ ਕੋਲ ਹਸਤਾਖ਼ਰ ਲਈ ਚਲਿਆ ਜਾਵੇਗਾ ਤੇ ਹਸਤਾਖ਼ਰ ਮਗਰੋਂ ਸੂਬੇ 'ਚ ਲਾਗੂ ਹੋ ਜਾਵੇਗਾ।
Uttarakhand government change in panchayati raj
ਇਸ ਤਰ੍ਹਾਂ ਆਉਂਦੀਆਂ ਚੋਣਾਂ 'ਚ ਇਹ ਬਦਲਾਅ ਲਾਗੂ ਹੋਣ ਦਾ ਰਸਤਾ ਸਾਫ ਹੋ ਗਿਆ। ਜਿਸ ਦਿਨ ਇਹ ਕਾਨੂੰਨ ਲਾਗੂ ਹੋਵੇਗਾ, ਉਸ ਦਿਨ ਤੋਂ 2 ਬੱਚਿਆਂ ਵਾਲੇ ਲੋਕ ਪੰਚਾਇਤੀ ਚੋਣਾਂ, ਗ੍ਰਾਮ ਪ੍ਰਧਾਨ, ਖੇਤਰ ਪੰਚਾਇਤ ਅਤੇ ਜ਼ਿਲ੍ਹਾ ਪੰਚਾਇਤ ਚੋਣਾਂ ਨਹੀਂ ਲੜ ਸਕਣਗੇ। ਇਸ ਤੋਂ ਇਲਾਵਾ ਕਈ ਹੋਰ ਵੀ ਸੋਧ ਕੀਤੀਆਂ ਗਈਆਂ ਹਨ।
Uttarakhand government change in panchayati raj
ਬਿਲ ਮੁਤਾਬਕ ਹੁਣ ਕੀਤੀ ਗਈ ਸੋਧ ਮਗਰੋਂ ਪੰਚਾਇਤ 'ਚ ਕਿਸੇ ਵੀ ਅਹੁਦੇ ਤੇ ਚੋਣਾਂ ਲੜਨ ਲਈ ਹੁਣ ਘੱਟੋਂ ਘੱਟ ਸਿੱਖਿਆ ਯੋਗਤਾ 10ਵੀਂ ਪਾਸ ਹੋਵੇਗੀ, ਹਾਲਾਂਕਿ ਔਰਤਾਂ, ਐਸਸੀ-ਐਸਟੀ ਵਰਗ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਸੂਬੇ ਚ ਲਗਭਗ 50 ਹਜ਼ਾਰ ਪੰਚਾਇਤੀ ਪ੍ਰਤੀਨਿਧੀ ਚੋਣਾਂ ਨਾਲ ਚੁਣੇ ਜਾਂਦੇ ਹਨ।