ਪੰਚਾਇਤੀ ਚੋਣਾਂ ਦੌਰਾਨ ਗਿੱਦੜਬਾਹਾ ‘ਚ ਵੋਟਾਂ ਦੀ ਗਿਣਤੀ ਉਪਰੰਤ ਹੋਈਆਂ ਝੜਪਾਂ
Published : Jan 3, 2019, 3:52 pm IST
Updated : Apr 10, 2020, 10:23 am IST
SHARE ARTICLE
Panchayati Election
Panchayati Election

ਪੰਚਾਇਤੀ ਚੋਣਾਂ ਦੋਰਾਨ ਹਲਕਾ ਗਿੱਦੜਬਾਹਾ ਵਿਚ ਪੋਲਿੰਗ ਉਪਰੰਤ ਵੋਟਾਂ ਦੀ ਗਿਣਤੀ ਸਮੇਂ ਦੇਰ ਰਾਤ ਕਈ ਪਿੰਡਾਂ ਵਿਚ ਹਿੰਸਕ ਘਟਨਾਵਾਂ ਦੋਰਾਨ...

ਗਿੱਦੜਬਾਹਾ : ਪੰਚਾਇਤੀ ਚੋਣਾਂ ਦੋਰਾਨ ਹਲਕਾ ਗਿੱਦੜਬਾਹਾ ਵਿਚ ਪੋਲਿੰਗ ਉਪਰੰਤ ਵੋਟਾਂ ਦੀ ਗਿਣਤੀ ਸਮੇਂ ਦੇਰ ਰਾਤ ਕਈ ਪਿੰਡਾਂ ਵਿਚ ਹਿੰਸਕ ਘਟਨਾਵਾਂ ਦੋਰਾਨ ਛੱਤਿਆਣਾ 'ਚ ਗਿਣਤੀ ਉਪਰੰਤ ਹਾਰੇ ਹੋਏ ਉਮੀਦਵਾਰ ਦੇ ਵੱਡੀ ਗਿਣਤੀ ਸਮਰੱਥਕਾਂ ਨੇ ਪੁਲਿਸ ਅਤੇ ਪੋਲਿੰਗ ਸਟਾਫ਼ ਦੀਆਂ ਗੱਡੀਆਂ ਅੱਗੇ ਦਰੱਖਤ ਸੁਟਕੇ ਉਨ੍ਹਾਂ ਨੂੰ ਸਕੂਲ ਦੇ ਕੋਲ ਹੀ ਘੇਰ ਕੇ ਇੱਟਾਂ-ਡਲਿਆਂ ਨਾਲ ਉਨ੍ਹਾਂ ਉਪਰ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਮੁਲਾਜਮਾਂ ਅਤੇ ਪੋਲਿੰਗ ਸਟਾਫ਼ ਨੇ ਭੱਜ ਕੇ ਲੋਕਾਂ ਦੇ ਘਰਾਂ ਅੰਦਰ ਵੜਕੇ ਆਪਣੀ ਜਾਨ ਬਚਾਈ।

ਇਸ ਉਪਰੰਤ ਹਮਲਾਵਰਾਂ ਨੇ ਪੁਲਿਸ ਦੀਆਂ ਗੱਡੀਆਂ ਅਤੇ ਪੰਜਾਬ ਰੋਡਵੇਜ ਦੀ ਬੱਸ ਜੋਕਿ ਵੋਟ ਬਕਸੇ ਤੇ ਪੋਲਿੰਗ ਸਟਾਫ਼ ਨੂੰ ਲੈ ਕੇ ਗਿੱਦੜਬਾਹਾ ਨੂੰ ਜਾਣ ਲੱਗੀ ਸੀ, ਨੂੰ ਬੁਰੀ ਤਰ੍ਹਾਂ ਭੰਨ ਦਿੱਤਾ, ਅਤੇ ਜੋ ਸਮਾਨ ਹਮਲਾਵਰਾਂ ਨੇ ਖਿਲਾਰ ਦਿੱਤਾ ਸੀ ਅੱਜ ਸਵੇਰੇ ਪੁਲਿਸ ਨੇ ਸਕੂਲ ਦੀ ਗਰਾਊਂਡ ਅਤੇ ਨਾਲ ਲਗਦੇ ਛੱਪੜ ਚੋ ਬਰਾਮਦ ਕੀਤੇ। ਅੱਖੀ ਦੇਖਣ ਵਾਲਿਆਂ ਮੁਤਾਬਕ ਮੌਕੇ ਦੇ ਹਲਾਤਾਂ ਨੂੰ ਸਮਝਦਿਆਂ ਪੁਲਿਸ ਵਲੋਂ ਹਵਾਈ ਫਾਈਰਿੰਗ ਕੀਤੀ ਗਈ, ਜਿਸ ਨਾਲ ਹਮਲਾਵਰਾਂ ਨੂੰ ਭਜਾਕੇ ਪੁਲਿਸ ਮੁਲਾਜਮ ਖੁਦ ਅਤੇ ਬਾਕੀ ਪੋਲਿੰਗ ਸਟਾਫ਼ ਨੂੰ ਉਥੋ ਕੱਢਣ 'ਚ ਕਾਮਯਾਬ ਰਹੇ।

ਇਸ ਸਬੰਧੀ ਥਾਣਾ ਕੋਟਭਾਈ ਦੀ ਪੁਲਿਸ ਵਲੋਂ ਹਾਰੇ ਹੋਏ ਸਰਪੰਚ ਜਗਵਿੰਦਰ ਸਿੰਘ ਜੱਗਾ, ਗੁਰਮੀਤ ਸਿੰਘ ਬੱਬੀ, ਅਮਰਜੀਤ ਸਿੰਘ ਘੋਟਾ, ਗੁਰਮੀਤ ਸਿੰਘ, ਲੁਤਰ ਸਿੰਘ, ਗੁਰਸਾਹਿਬ ਸਿੰਘ ਗੋਰੀ, ਅਮਰਜੀਤ ਸਿੰਘ, ਗੁਰਸੇਵਕ ਸਿੰਘ ਕੋਕਾ, ਲਖਵਿੰਦਰ ਸਿੰਘ, ਸੁਰਜੀਤ ਸਿੰਘ, ਬਲਵੀਰ ਸਿੰਘ, ਗੁਰਦੀਪ ਸਿੰਘ, ਗੁਰਪਿਆਰ ਸਿੰਘ, ਰਾਜਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਸਮੇਤ 60-70 ਅਣਪਛਾਤੇ ਵਿਅਕਤੀਆਂ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement