ਰਾਮ ਰਹੀਮ ਕੇਸ 'ਚ ਜਾਂਚ ਏਜੰਸੀਆਂ ਨੂੰ ਮਿਲੀ ਵੱਡੀ ਕਾਮਯਾਬੀ
Published : Aug 27, 2018, 4:31 pm IST
Updated : Aug 27, 2018, 4:31 pm IST
SHARE ARTICLE
HoneyPreet
HoneyPreet

ਅਪਣੇ ਡੇਰੇ ਦੀਆਂ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਭੁਗਤ ਰਹੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਅਤੇ ਉਸ ਦੀ ਸਲਾਹਕਾਰ ਹਨੀਪ੍ਰੀਤ ਦੀਆਂ...

ਪੰਚਕੂਲਾ : ਅਪਣੇ ਡੇਰੇ ਦੀਆਂ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਭੁਗਤ ਰਹੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਅਤੇ ਉਸ ਦੀ ਸਲਾਹਕਾਰ ਹਨੀਪ੍ਰੀਤ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਹਨ। ਰਾਮ ਰਹੀਮ ਅਤੇ ਹਨੀਪ੍ਰੀਤ ਨੂੰ ਲੈ ਕੇ ਹੁਣ ਕਈ ਅਜਿਹੇ ਖ਼ੁਲਾਸੇ ਹੋਏ ਹਨ ਜੋ ਹੈਰਾਨ ਕਰ ਕੇ ਰੱਖ ਦੇਣ ਵਾਲੇ ਹਨ। ਡੇਰੇ ਦੀ ਚੇਅਰਪਰਸਨ ਵਿਪਾਸਨਾ ਨਾਲ ਇਥੇ ਈਡੀ ਨੇ ਪ੍ਰਾਪਰਟੀ ਨੂੰ ਲੈ ਕੇ ਪੁਛਗਿਛ ਕੀਤੀ ਹੈ। ਇਸ ਤੋਂ ਬਾਅਦ ਹਨੀਪ੍ਰੀਤ ਅਤੇ ਸੌਦਾ ਸਾਧ ਤੋਂ ਵੀ ਇਸ ਸਬੰਧੀ ਪੁਛਗਿਛ ਕੀਤੀ ਜਾਵੇਗੀ।

Ram RahimRam Rahim

ਇਸ ਪੁਛਗਿਛ ਦੌਰਾਨ ਹਨੀਪ੍ਰੀਤ ਦੀ ਡਾਇਰੀ ਨਾਲ ਡੀ ਕੋਡ ਹੋਈ ਪ੍ਰਾਪਰਟੀ ਤੋਂ ਲੈ ਕੇ ਹੋਰ ਲੈਣ-ਦੇਣ ਸਬੰਧੀ ਪੁਛਿਆ ਜਾਵੇਗਾ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਜਦੋਂ ਇੰਡੀਆ ਦੇ ਕਈ ਸੂਬਿਆਂ ਤੋਂ ਲੈ ਕੇ ਵਿਦੇਸ਼ਾਂ ਵਿਚ ਕਰੋੜਾਂ ਦੀ ਪ੍ਰਾਪਰਟੀ ਨੂੰ ਮਿਲਾਇਆ ਗਿਆ ਤਾਂ ਉਸ ਦੌਰਾਨ ਇਹ ਜ਼ਿਆਦਾ ਪੈਸੇ ਕਿਥੋਂ ਆਏ? ਅਸਲ ਵਿਚ ਪੰਚਕੂਲਾ ਵਿਚ ਦੰਗਾ ਕਰਵਾਉਣ ਦੇ ਮਾਮਲੇ ਵਿਚ ਜਿਥੇ ਹਨੀਪ੍ਰੀਤ ਅਤੇ ਉਸ ਦੀ ਯੋਜਨਾ ਵਿਚ ਸ਼ਾਮਲ ਲੋਕ ਜੇਲ੍ਹ ਵਿਚ ਬੰਦ ਹਨ। ਪੰਚਕੂਲਾ ਵਿਖੇ ਦੰਗਾ ਕਰਵਾਉਣ ਲਈ ਵਰਤੀ ਗਈ ਡੇਢ ਕਰੋੜ ਦੀ ਰਕਮ ਤੋਂ ਲੈ ਕੇ ਡੇਰਾ ਮੁਖੀ ਦੇ ਲੈਪਟਾਪ ਨੂੰ ਲੈ ਕੇ ਜਾਂਚ ਕੀਤੀ ਗਈ ਹੈ।

HoneyPreet HoneyPreet

ਦਸ ਦਈਏ ਕਿ ਜਾਂਚ ਦੌਰਾਲ ਪੁਲਿਸ ਨੂੰ ਹਨੀਪ੍ਰੀਤ ਦੀ ਇਕ ਡਾਇਰੀ ਮਿਲੀ ਸੀ। ਜਿਸ ਨੂੰ ਬਾਅਦ ਵਿਚ ਈਡੀ ਨੇ ਅਪਣੇ ਕਬਜ਼ੇ ਵਿਚ ਲੈ ਲਿਆ ਸੀ ਅਤੇ ਇਸ ਦੇ 11 ਮਹੀਨਿਆਂ ਤਕ ਉਸ ਨੂੰ ਡੀ ਕੋਡ ਕਰਕੇ ਕੰਮ ਕੀਤਾ, ਜਿਸ ਤੋਂ ਬਾਅਦ ਡੀ ਕੋਡ ਕਰਨ ਲਈ ਲਿਖਿਆ ਗਿਆ ਸੀ ਕਿ ਵਾਇਨਾਡ ਕੇਰਲਾ ਲੈਂਡ, 'ਮਸ਼ੀਨ ਵੇਟ ਘੱਟ ਕਰਨ ਵਾਲੀ', ਹਿਮਾਚਲ ਦੀ ਲੈਂਡ ਵਿਊ, 'ਦਾਜਿਲਿੰਗ ਲੈਂਡ ਰਿਜਾਰਟ ਦੇ ਨਾਂ ਕਰਨਾ, 'ਟੀਮਸ ਫਾਰ ਵੀ 7 ਇਨ 12, '25 ਦੇ ਦੋ ਗਰਗ ਨੂੰ' ਅਤੇ 'ਸੰਜੂ ਲੈਂਡ ਗੁੜਗਾਓਂ' ਵਰਗੇ ਕੋਡ ਵਰਗ ਦੀ ਵਰਤੋਂ ਕੀਤੀ ਗਈ ਸੀ। 

Ram RahimRam Rahim

ਇਨਫੋਰਸਮੈਂਟ ਡਾਇਰੈਕਟਰੋਰੇਟ (ਈਡੀ) ਦੀ ਟੀਮ ਨੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਤੋਂ ਡੇਰੇ ਦੀ ਪ੍ਰਾਪਟੀ ਤੋਂ ਲੈ ਕੇ ਪੰਚਕੂਲਾ ਵਿਚ ਭੇਜੇ ਡੇਢ ਕਰੋੜ ਰੁਪਏ ਸਬੰਧੀ ਪੁਛਗਿਛ ਕੀਤੀ ਹੈ। ਉਸ ਤੋਂ ਵਿਦੇਸ਼ੀ ਪ੍ਰਾਪਟੀ ਤੋਂ ਲੈ ਕੇ ਹਰਿਆਣਾ, ਪੰਜਾਬ, ਹਿਮਾਚਲ, ਉਤਰਾਖੰਡ ਅਤੇ ਦਿੱਲੀ ਦੀ ਪ੍ਰਾਪਟੀ ਸਬੰਧੀ ਪੁਛਿਆ ਹੈ। ਹਰਿਆਣਾ ਪੁਲਿਸ ਨੇ ਡੇਰਾ ਸੱਚਾ ਸੌਦਾ ਦੇ ਇਕ ਲੈਪਟਾਪ ਨੂੰ ਜ਼ਬਤ ਕੀਤਾ ਸੀ, ਬਾਅਦ ਵਿਚ ਉਸ ਨੂੰ ਈਡੀ ਨੂੰ ਦੇ ਦਿਤਾ ਸੀ। ਇਸ ਲੈਪਟਾਪ ਤੋਂ ਸਾਹਮਣੇ ਆਇਆ ਹੈ ਕਿ ਡੇਰਾ ਮੁਖੀ ਵਲੋਂ ਵਿਦੇਸ਼ਾਂ ਵਿਚ ਅਮਰੀਕਾ, ਕੈਨੇਡਾ, ਆਸਟਰੇਲੀਆ, ਇਟਲੀ, ਜਰਮਨੀ, ਨਿਊਜ਼ੀਲੈਂਡ ਵਿਚ ਪ੍ਰਾਪਰਟੀ ਨੂੰ ਖ਼ਰੀਦਿਆ ਹੈ।

HoneyPreetHoneyPreet

ਇਸ ਵਿਚ ਕੁਝ ਵਿਦੇਸ਼ੀ ਲੋਕਾਂ ਨੂੰ ਅਧਿਕਾਰ ਦਿਤਾ ਹੈ, ਜਦਕਿ ਬਾਕੀ ਦੇ ਅਧਿਕਾਰੀ ਡੇਰਾ ਮੁਖੀ ਅਤੇ ਇਕ ਮਹਿਲਾ ਚਰਨਜੀਤ ਦੇ ਨਾਂ ਤੋਂ ਹੈ। ਇਸ ਵਿਚ ਅਮਰੀਕਾ ਦੇ ਆਸ਼ਰਮ ਨੂੰ ਲੈ ਕੇ 7 ਡਾਇਰੈਕਟਰਾਂ ਨੂੰ ਬਣਾਇਆ ਗਿਆ ਹੈ, ਜਿਸ ਵਿਚ 4 ਭਾਰਤੀ ਮੂਲ ਦੇ ਅਮਰੀਕਾ ਨਾਗਰਿਕ ਹਨ। ਈਡੀ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਰਾਜਸਥਾਨ ਵਿਚ 30 ਏਕੜ, ਹਰਿਆਣਾ ਵਿਚ 106 ਏਕੜ, ਉੱਤਰ ਪ੍ਰਦੇਸ਼ ਵਿਚ 15 ਏਕੜ, ਉੱਤਰਾਖੰਡ ਵਿਚ 19 ਏਕੜ ਪ੍ਰਾਪਟੀ ਨੂੰ ਪਿਛਲੇ ਕੁਝ ਸਾਲਾਂ ਵਿਚ ਲਿਆ ਗਿਆ ਹੈ।

HoneyPreetHoneyPreetਇਸ ਤੋਂ ਇਲਾਵਾ ਅਮਰੀਕਾ ਸਮੇਤ ਕਈ ਥਾਵਾਂ 'ਤੇ ਬਣੇ ਆਸ਼ਰਮਾਂ ਨੂੰ ਵੀ ਲਿਆ ਗਿਆ ਹੈ। ਈਡੀ ਹੁਣ ਜਾਂਚ ਕਰ ਰਹੀ ਹੈ ਕਿ ਵਿਦੇਸ਼ਾਂ ਵਿਚ ਲਈ ਗਈ ਪ੍ਰਾਪਰਟੀ ਲਈ ਫੰਡ ਕਿਥੋਂ ਆਇਆ? ਫਿਲਹਾਲ ਮੁੜ ਤੋਂ ਰਾਮ ਰਹੀਮ ਅਤੇ ਹਨੀਪ੍ਰੀਤ ਤੋਂ ਪੁਛਗਿਛ ਦੀ ਤਿਆਰੀ ਕੀਤੀ ਜਾ ਰਹੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement