
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮੰਤਰੀ ਮੰਡਲ ਵਿਚ ਰੇਲ ਰਾਜ ਮੰਤਰੀ ਰਾਜੇਨ ਗੋਹੇਨ..........
ਨਵੀਂ ਦਿੱਲੀ (ਭਾਸ਼ਾ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮੰਤਰੀ ਮੰਡਲ ਵਿਚ ਰੇਲ ਰਾਜ ਮੰਤਰੀ ਰਾਜੇਨ ਗੋਹੇਨ ਉਤੇ ਇਕ 24 ਸਾਲ ਦੀ ਔਰਤ ਵਲੋਂ ਬਲਾਤਕਾਰ ਦੇ ਇਲਜ਼ਾਮ ਲਗਾਏ ਗਏ ਹਨ। ਉਨ੍ਹਾਂ ਦੇ ਵਿਰੁਧ ਅਦਾਲਤ ਨੇ ਸੰਮਨ ਜਾਰੀ ਕਰਕੇ 8 ਜਨਵਰੀ 2019 ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਆਦੇਸ਼ ਦਿਤਾ ਹੈ। ਦੱਸਿਆ ਜਾ ਰਿਹਾ ਹੈ ਕਿ 24 ਸਾਲ ਦੀ ਸ਼ਾਦੀਸ਼ੁਦਾ ਔਰਤ ਨੇ ਇਸ ਸਾਲ ਅਗਸਤ ਵਿਚ ਗੋਹੇਨ ਦੇ ਵਿਰੁਧ ਧੋਖਾਧੜੀ, ਬਲਾਤਕਾਰ ਅਤੇ ਧਮਕਾਉਣ ਦੇ ਮਾਮਲੇ ਦਰਜ਼ ਕਰਵਾਏ ਸਨ। ਇਹ ਸੰਮਨ 28 ਨਵੰਬਰ ਨੂੰ ਜਾਰੀ ਕੀਤਾ ਗਿਆ ਸੀ, ਪਰ ਬੁੱਧਵਾਰ ਨੂੰ ਸਰਵਜਨਿਕ ਕੀਤਾ ਗਿਆ।
Rajen Gohain Railway Minister
ਉਥੇ ਹੀ, ਬਲਾਤਕਾਰ ਦੇ ਆਰੋਪਾਂ ਉਤੇ ਰੇਲ ਰਾਜ ਮੰਤਰੀ ਰਾਜੇਨ ਗੋਹੇਨ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ, ਮੇਰੇ ਉਤੇ ਜੋ ਬਲਾਤਕਾਰ ਦੇ ਇਲਜ਼ਾਮ ਲਗਾਏ ਜਾ ਰਹੇ ਹਨ, ਉਹ ਪੂਰੀ ਤਰ੍ਹਾਂ ਗਲਤ ਹਨ। ਮੇਰੇ ਵਿਰੁਧ ਸਾਜਿਸ਼ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਕੋਰਟ ਵਲੋਂ ਜਾਰੀ ਕੀਤਾ ਗਿਆ ਸੰਮਨ ਉਨ੍ਹਾਂ ਨੂੰ ਨਹੀਂ ਮਿਲਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ, ਔਰਤ ਨੇ ਇਲਜ਼ਾਮ ਲਗਾਇਆ ਸੀ ਕਿ ਘਟਨਾ ਸੱਤ-ਅੱਠ ਮਹੀਨੇ ਪਹਿਲਾਂ ਉਸ ਦੇ ਘਰ ਉਤੇ ਹੋਈ ਸੀ। ਘਟਨਾ ਦੇ ਸਮੇਂ ਉਸ ਦਾ ਪਤੀ ਅਤੇ ਪਰਵਾਰ ਦੇ ਹੋਰ ਮੈਂਬਰ ਮੌਜੂਦ ਨਹੀਂ ਸਨ। ਗੋਹੇਨ ਨੇ ਦਾਅਵਾ ਕੀਤਾ ਕਿ ਔਰਤ ਨੂੰ ਕਿਸੇ ਨੇ ਭੜਕਾਇਆ ਹੈ।
Rajen Gohain Railway Minister
ਪੀੜਿਤਾ ਅਪਣੇ ਆਪ ਅਦਾਲਤ ਗਈ ਸੀ ਅਤੇ ਮਾਮਲਾ ਵਾਪਸ ਲੈਣਾ ਚਾਹੁੰਦੀ ਸੀ ਪਰ ਇਸ ਨੂੰ ਸਵੀਕਾਰ ਨਹੀਂ ਕੀਤਾ ਗਿਆ। ਰਾਜੇਨ ਗੋਹੇਨ ਨੇ ਦੱਸਿਆ ਕਿ ਨੌਗਾਂਵ ਦੇ ਸਦਰ ਥਾਣੇ ਪ੍ਰਭਾਰੀ ਅਧਿਕਾਰੀ ਨੇ ਅਗਸਤ ਵਿਚ ਕਿਹਾ ਸੀ ਕਿ ਔਰਤ ਨੇ ਮਾਮਲਾ ਦਰਜ਼ ਹੋਣ ਤੋਂ ਦੋ ਦਿਨ ਬਾਅਦ ਅਦਾਲਤ ਵਲੋਂ ਮੁਕੱਦਮਾ ਵਾਪਸ ਲੈਣ ਦੀ ਮੰਗ ਲਗਾਈ ਸੀ। ਪਰ ਉਸ ਨੂੰ ਰੋਕ ਦਿਤਾ ਗਿਆ। ਇਕ ਉਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੋਹੇਨ ਅਤੇ ਔਰਤ ਇਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਸਨ। ਮੰਤਰੀ ਅਕਸਰ ਉਸ ਦੇ ਘਰ ਆਉਂਦੇ ਜਾਂਦੇ ਰਹਿੰਦੇ ਸਨ।
ਉਥੇ ਹੀ, ਮੰਤਰੀ ਦੇ ਓਐਸਡੀ ਸੰਜੀਵ ਗੋਸਵਾਮੀ ਨੇ ਦਾਅਵਾ ਕੀਤਾ ਹੈ ਕਿ ਗੋਹੇਨ ਨੇ ਔਰਤ ਅਤੇ ਉਨ੍ਹਾਂ ਦੇ ਪਰਵਾਰ ਦੇ ਵਿਰੁਧ ਬਲੈਕ ਮੇਲਿੰਗ ਦੀਆਂ ਕੁਝ ਸ਼ਿਕਾਇਤਾਂ ਦਰਜ਼ ਕਰਵਾਈਆਂ ਸਨ। ਮੋਦੀ ਸਰਕਾਰ ਵਿਚ ਰੇਲ ਰਾਜ ਮੰਤਰੀ ਰਾਜੇਨ ਗੋਹੇਨ ਬੀਜੇਪੀ ਦੇ ਉਚ ਨੇਤਾ ਹਨ। 1999 ਤੋਂ ਅਸਾਮ ਦੀ ਨੌਗਾਂਗ ਲੋਕ ਸਭਾ ਸੀਟ ਤੋਂ ਉਹ ਸੰਸਦ ਹਨ। ਗੋਹੇਨ ਪੇਸ਼ੇ ਤੋਂ ਬਿਜਨੇਸ ਮੈਨ ਹਨ ਅਤੇ ਉਨ੍ਹਾਂ ਦੇ ਅਸਾਮ ਵਿਚ ਚਾਹ ਦੇ ਬਾਂਗ ਹਨ।