
ਹਾਲ ਹੀ ਵਿਚ ਜਿਨ੍ਹਾਂ ਪੰਜ ਰਾਜਾਂ ਵਿਚ ਵਿਧਾਨ ਸਭਾ ਦੇ ਚੋਣ ਹੋਏ ਹਨ। ਉਨ੍ਹਾਂ ਵਿਚ ਛੱਤੀਸਗੜ੍ਹ ਨੂੰ ਸੱਭ ਤੋਂ ਪਛੜਿਆ ਰਾਜ ਮੰਨਿਆ ਜਾ ਰਿਹਾ ਹੈ ਪਰ ਔਰਤਾਂ ਦੇ ...
ਨਵੀਂ ਦਿੱਲੀ (ਭਾਸ਼ਾ) :- ਹਾਲ ਹੀ ਵਿਚ ਜਿਨ੍ਹਾਂ ਪੰਜ ਰਾਜਾਂ ਵਿਚ ਵਿਧਾਨ ਸਭਾ ਦੇ ਚੋਣ ਹੋਏ ਹਨ। ਉਨ੍ਹਾਂ ਵਿਚ ਛੱਤੀਸਗੜ੍ਹ ਨੂੰ ਸੱਭ ਤੋਂ ਪਛੜਿਆ ਰਾਜ ਮੰਨਿਆ ਜਾ ਰਿਹਾ ਹੈ ਪਰ ਔਰਤਾਂ ਦੇ ਲਿਹਾਜ਼ ਤੋਂ ਵੇਖਿਆ ਜਾਵੇ ਤਾਂ ਇਹ ਬਾਕੀ ਦੇ ਚਾਰ ਰਾਜ (ਮੱਧ ਪ੍ਰਦੇਸ਼, ਰਾਜਸਥਾਨ, ਮਿਜ਼ੋਰਮ ਅਤੇ ਤੇਲੰਗਾਨਾ) ਤੋਂ ਕਈ ਮਾਅਨਿਆਂ ਵਿਚ ਬਿਹਤਰ ਹੈ। ਇਸ ਪੰਜ ਰਾਜਾਂ ਵਿਚੋਂ ਸਿਰਫ ਇਕ ਛੱਤੀਸਗੜ੍ਹ ਨੂੰ ਛੱਡ ਦਿੱਤਾ ਜਾਵੇ ਤਾਂ ਬਾਕੀ ਸਾਰੇ ਰਾਜਾਂ ਵਿਚ ਮਹਿਲਾ ਉਮੀਦਵਾਰਾਂ ਦੀ ਗਿਣਤੀ ਵਿਚ ਗਿਰਾਵਟ ਹੋਈ ਹੈ।
Chhattisgarh Vidhan Sabha Election
ਔਰਤਾਂ ਦੇ ਰੁਜ਼ਗਾਰ ਨਾਲ ਸਬੰਧਤ ਮਾਨਕਾਂ 'ਤੇ ਕਾਫ਼ੀ ਚੰਗੇ ਸਥਾਨ ਉੱਤੇ ਰਹਿਣ ਵਾਲੇ ਛੱਤੀਸਗੜ੍ਹ ਵਿਚ ਹਾਲ ਹੀ ਵਿਚ ਹੋਏ ਰਾਜ ਵਿਧਾਨ ਸਭਾ ਦੀਆਂ ਚੋਣਾਂ ਵਿਚ 13 ਮਹਿਲਾ ਉਮੀਦਵਾਰਾਂ ਦੀ ਜਿੱਤ ਹੋਈ ਹੈ। ਇਸ ਵਾਰ ਸਾਲ 2013 ਵਿਚ ਹੋਏ ਪਿਛਲੇ ਵਿਧਾਨ ਸਭਾ ਚੋਣਾਂ ਦੀ ਤੁਲਣਾ ਵਿਚ ਮਹਿਲਾ ਉਮੀਦਵਾਰਾਂ ਨੇ ਤਿੰਨ ਵਾਧੂ ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਪਿਛਲੀ ਵਾਰ ਸਿਰਫ 10 ਮਹਿਲਾ ਉਮੀਦਵਾਰ ਹੀ ਵਿਧਾਨ ਸਭਾ ਪਹੁੰਚੀਆਂ ਸਨ।
Chhattisgarh Vidhan Sabha Election
ਪਿਛਲੇ ਦਿਨੋਂ ਛੱਤੀਸਗੜ੍ਹ ਦੇ ਨਾਲ ਮੱਧ ਪ੍ਰਦੇਸ਼, ਮਿਜ਼ੋਰਮ, ਰਾਜਸਥਾਨ ਅਤੇ ਤੇਲੰਗਾਨਾ ਵਿਚ ਵੀ ਵਿਧਾਨ ਸਭਾ ਚੋਣਾਂ ਹੋਈਆਂ ਸਨ। ਇਨ੍ਹਾਂ ਚਾਰ ਰਾਜਾਂ ਵਿਚ ਪਿਛਲੀ ਵਾਰ ਦੀ ਤੁਲਣਾ ਇਸ ਵਾਰ ਘੱਟ ਮਹਿਲਾ ਉਮੀਦਵਾਰ ਚੁਣੀਆਂ ਜਾ ਸਕੀਆਂ। ਭਾਰਤ ਦੇ ਅੰਕੜਿਆਂ ਦੇ ਮੁਤਾਬਕ ਪੰਜ ਰਾਜਾਂ ਵਿਚ ਕੁਲ 8,249 ਉਮੀਦਵਾਰਾਂ ਵਿਚੋਂ 696 (8.4 ਫ਼ੀ ਸਦੀ) ਔਰਤਾਂ ਸਨ।
Assembly Elections
ਇਹਨਾਂ ਵਿਚੋਂ ਸਿਰਫ 62 (9.1 ਫ਼ੀ ਸਦੀ) ਹੀ ਵਿਧਾਇਕ ਬਣੀਆਂ। ਰਾਜਸਥਾਨ ਵਿਚ 2013 ਵਿਚ 27 ਮਹਿਲਾ ਵਿਧਾਇਕ ਚੁਣੀਆਂ ਗਈਆਂ। ਹਾਲਾਂਕਿ ਸਾਲ 2018 ਵਿਚ ਮਹਿਲਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੁਆਰਾ ਸ਼ਾਸਿਤ ਹੋਣ ਦੇ ਬਾਵਜੂਦ ਵੀ ਇਸ ਵਾਰ ਮਹਿਲਾ ਵਿਧਾਇਕਾਂ ਦੀ ਗਿਣਤੀ ਵਿਚ ਗਿਰਾਵਟ ਹੋਈ ਹੈ। ਇਸ ਵਾਰ ਸਿਰਫ 23 ਔਰਤਾਂ ਹੀ ਵਿਧਾਨ ਸਭਾ ਪੁੱਜਣ ਵਿਚ ਕਾਮਯਾਬ ਹੋ ਸਕੀਆਂ।
IndiaSpend
ਰਾਜ ਚੋਣ ਕਮਿਸ਼ਨ ਦੇ ਅੰਕੜਿਆਂ ਦੇ ਅਨੁਸਾਰ ਇਸ ਵਾਰ ਰਾਜ ਵਿਚ ਮਹਿਲਾ ਮਤਦਾਤਾਵਾਂ ਦੀ ਗਿਣਤੀ ਵਿਚ ਵੀ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਰਾਜ ਵਿਚ ਸਾਲ 2013 ਦੇ ਵਿਧਾਨ ਸਭਾ ਚੋਣਾਂ ਵਿਚ 75 ਫ਼ੀ ਸਦੀ ਔਰਤਾਂ ਨੇ ਮਤਦਾਨ ਕੀਤਾ ਸੀ। ਜਦੋਂ ਕਿ ਇਸ ਵਾਰ ਸਿਰਫ 73.23 ਫ਼ੀ ਸਦੀ ਔਰਤਾਂ ਨੇ ਹੀ ਅਪਣੇ ਮਤ ਦਾ ਪ੍ਰਯੋਗ ਕੀਤਾ। ਵਿਧਾਨ ਸਭਾ ਚੋਣਾਂ ਵਿਚ ਰਾਜਨੀਤਿਕ ਦਲਾਂ ਲਈ ਮਹਿਲਾ ਉਮੀਦਵਾਰਾਂ ਲਈ ਵੱਖਰੀਆਂ ਸੀਟਾਂ ਨਿਰਧਾਰਤ ਕਰਨ ਦਾ ਕੋਈ ਨਿਯਮ ਨਹੀਂ ਹੈ। ਜਿਵੇਂ ਕਿ ਪੰਚਾਇਤ ਪੱਧਰ 'ਤੇ ਹੁੰਦਾ ਹੈ, ਜਿੱਥੇ ਘੱਟ ਤੋਂ ਘੱਟ 33 ਫ਼ੀ ਸਦੀ ਸੀਟਾਂ ਔਰਤਾਂ ਲਈ ਰਾਖਵੀਂਆਂ ਹੁੰਦੀਆਂ ਹਨ।