ਨਵੇਂ ਸਾਲ ਤੋਂ ਮੋਦੀ ਸਰਕਾਰ ਲਾਗੂ ਕਰਨ ਜਾ ਰਹੀ ਹੈ ਇਹ ਨਿਯਮ ਲੱਗੇਗਾ ਵੱਡਾ ਝੱਟਕਾ,ਦੇਖੋ ਪੂਰੀ ਖ਼ਬਰ!
Published : Dec 27, 2019, 3:27 pm IST
Updated : Dec 27, 2019, 3:39 pm IST
SHARE ARTICLE
Central government PM Narendra Modi
Central government PM Narendra Modi

ਇਸ ਬਾਰੇ ਇੰਡਸਟਰੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

ਨਵੀਂ ਦਿੱਲੀ: ਨਵੇਂ ਸਾਲ ‘ਚ ਤੁਹਾਡੀ ਸੈਲਰੀ ਦਾ ਢਾਂਚਾ ਬਦਲ ਸਕਦਾ ਹੈ ਯਾਨੀ ਤੁਹਾਡੀ ਬੇਸਿਕ ਸੈਲਰੀ ‘ਚ ਭੱਤੇ ਦਾ ਕੁਝ ਹਿੱਸਾ ਵੀ ਸ਼ਾਮਲ ਹੋ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਕੰਪਨੀਆਂ ਤੇ ਸਰਕਾਰ ਦਰਮਿਆਨ ਇਸ ਸਬੰਧੀ ਸਹਿਮਤੀ ਬਣ ਚੁੱਕੀ ਹੈ। ਨਵੇਂ ਢਾਂਚੇ ਦੇ ਆਧਾਰ ‘ਤੇ ਕਿਸੇ ਵੀ ਸੂਰਤ ‘ਚ ਤੁਹਾਡੀ ਬੇਕਿਸ ਸੈਲਰੀ ਕੁੱਲ ਤਨਖ਼ਾਹ ਦੇ 50 ਫੀਸਦ ਤੋਂ ਘੱਟ ਨਹੀਂ ਹੋ ਸਕਦੀ। ਜਦਕਿ ਭੱਤੇ ਦੀ ਪਰਿਭਾਸ਼ਾ ਅਜੇ ਸਰਕਾਰ ਤੈਅ ਕਰੇਗੀ।

Pm ModiPm Modiਇਸ ਬਾਰੇ ਇੰਡਸਟਰੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਨਵੇਂ ਪ੍ਰਸਤਾਵ ‘ਚ ਬੇਸਿਕ ਸੈਲਰੀ ‘ਚ ਵਾਧਾ ਹੋਵੇਗਾ ਤਾਂ ਇਸ ਨਾਲ ਪੀਐਫ ‘ਚ ਹਿੱਸੇਦਾਰੀ ਵੀ ਵਧੇਗੀ ਤੇ ਤੁਹਾਡੀ ਟੇਕ ਹੋਮ ਸੈਲਰੀ ‘ਚ ਕੁਝ ਕਮੀ ਹੋ ਸਕਦੀ ਹੈ। ਇਸ ਮਸਲੇ ‘ਤੇ ਕੰਪਨੀਆਂ ਕੁਝ ਸਵਾਲਾਂ ਦੇ ਜਵਾਬ ਚਾਹੁੰਦੀਆਂ ਹਨ। ਜਿਵੇਂ- ਮੁੱਢਲੀ ਤਨਖਾਹ ‘ਚ ਕਿੰਨਾ ਯੋਗਦਾਨ ਪਾਇਆ ਜਾਵੇਗਾ, ਇਸ ‘ਚ ਕਿੰਨਾ ਕੁ ਜੋੜਿਆ ਜਾਵੇਗਾ, ਕਿਹੜਾ ਭੱਤਾ ਮੁੱਢਲੀ ਤਨਖਾਹ ਦਾ ਹਿੱਸਾ ਹੋਵੇਗਾ, ਕਿਹੜੇ ਭੱਤੇ ਉਨ੍ਹਾਂ ਤੋਂ ਬਾਹਰ ਰੱਖੇ ਜਾਣਗੇ।

PM ModiPM Modiਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ‘ਤੇ ਉਦਯੋਗ ਇਸ ਸ਼ਰਤ ਨਾਲ ਸਹਿਮਤ ਹੋ ਗਿਆ ਹੈ ਕਿ ਸਰਕਾਰ ਭੱਤੇ ਦੀ ਸਪੱਸ਼ਟ ਸ਼੍ਰੇਣੀ ਦਾ ਫੈਸਲਾ ਕਰੇ। ਜਾਣੋ ਕੀ ਹੋਵੇਗਾ- ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ HRA ਨੂੰ ਮੁੱਢਲੀ ਤਨਖਾਹ ਵਿੱਚੋਂ ਬਾਹਰ ਰੱਖਣ ਦਾ ਪ੍ਰਸਤਾਵ ਹੈ। ਬਾਕੀ ਭੱਤੇ ਦਾ 50 ਪ੍ਰਤੀਸ਼ਤ ਬੇਸਿਕ ‘ਚ ਸ਼ਾਮਲ ਕੀਤਾ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ PLI ਯਾਨੀ ਪਰਫਾਰਮੈਂਸ ਲਿੰਕਡ ਇਨਸੈਂਟਿਵ ਨੂੰ ਭੱਤਾ ਨਹੀਂ ਮੰਨਿਆ ਜਾਵੇਗਾ।

PhotoPhotoਉਦਯੋਗ ਦੀ ਇੱਕ ਹੋਰ ਸ਼ਰਤ ਹੈ ਕਿ ਇਸ ਨੂੰ ਪੂਰੇ ਸੈਕਟਰ ‘ਚ ਇਕਸਾਰ ਲਾਗੂ ਨਹੀਂ ਕੀਤਾ ਜਾਵੇਗਾ। ਇਸ ਲਈ ਸੈਕਟਰ ਨਿਰਧਾਰਤ ਕੀਤੇ ਜਾਣੇ ਚਾਹੀਦੇ ਹਨ। ਸੂਤਰਾਂ ਮੁਤਾਬਕ ਹੁਣ ਸਰਕਾਰ ਤੇ ਉਦਯੋਗ ਬੈਠ ਕੇ ਉਨ੍ਹਾਂ ਸੈਕਟਰਾਂ ਦਾ ਵਰਗੀਕਰਨ ਕਰਨਗੇ।

PhotoPhotoਕੋਡਸ ਔਨ ਮਿਨਿਸਸ ਵੇਜੇਜ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਸਰਕਾਰ ਨੇ ਨਿਯਮ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਨਿਯਮ ਬਣਾਉਣ ਦੀ ਪ੍ਰਕਿਰਿਆ ਦੇ ਨਾਲ ਮੁਢਲੀ ਤਨਖਾਹ ‘ਚ ਭੱਤੇ ਵੀ ਸ਼ਾਮਲ ਹੋ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement