
ਨਵੇਂ ਬਣੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਹੁਣ ਨਵਜੋਤ ਸਿੰਘ ਸਿੱਧੂ ਦੀਆਂ ਸਕੀਮਾਂ ਦੀ....
ਚੰਡੀਗੜ੍ਹ: ਨਵੇਂ ਬਣੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਹੁਣ ਨਵਜੋਤ ਸਿੰਘ ਸਿੱਧੂ ਦੀਆਂ ਸਕੀਮਾਂ ਦੀ ਆਪਣੇ ਮੁਤਾਬਿਕ ਨਜ਼ਰਸਾਨੀ ਵੀ ਕਰਨਗੇ ਅਤੇ ਲੋੜ ਪੈਣ ‘ਤੇ ਇਨ੍ਹਾਂ ਨੂੰ ਬਦਲਣਗੇ ਵੀ ਕਿਉਂਕਿ ਨਵਜੋਤ ਸਿੰਘ ਸਿੱਧੂ ਜਦੋਂ ਤੱਕ ਸਥਾਨਕ ਸਰਕਾਰਾਂ ਬਾਰੇ ਮੰਤਰੀ ਰਹੇ, ਉਸ ਦੌਰਾਨ ਤਿਆਰ ਕੀਤੀਆਂ ਸਕੀਮਾਂ ਦੀ ਸਮੀਖਿਆ ਦਾ ਕੰਮ ਹੁਣ ਕੈਪਟਨ ਨੇ ਇਸ ਵਿਭਾਗ ਦੇ ਨਵੇਂ ਮੰਤਰੀ ਬ੍ਰਹਮ ਮਹਿੰਦਰਾ ਨੂੰ ਸੌਂਪ ਦਿੱਤਾ ਹੈ।
Navjot Sidhu
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਵੱਲੋਂ ਬ੍ਰਹਮ ਮਹਿੰਦਰਾ ਨੂੰ ਦਿੱਤੇ ਇਨ੍ਹਾਂ ਹੁਕਮਾਂ ਤੋਂ ਸਾਫ਼ ਗਿਆ ਹੈ ਕਿ ਸਿੱਧੂ ਵੱਲੋਂ ਬਣਾਈਆਂ ਗਈਆ ਸਕੀਮਾਂ ਤੋਂ ਕੈਪਟਨ ਪੂਰੀ ਤਰ੍ਹਾਂ ਸਹਿਮਤ ਨਹੀਂ ਸਨ ਅਤੇ ਉਨ੍ਹਾਂ ਵਿਚ ਹੁਣ ਬਦਲਾਅ ਚਾਹੁੰਦੇ ਹਨ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਗਲਵਾਰ ਨੂੰ ਅਰਬਨ ਰਿਨਿਊਲ ਐਂਡ ਰਿਫਰੋਮਜ਼ ਕੰਸਲਟੇਟਿਵ ਗਰੁੱਪ ਦੀ ਪਹਲਾਂ ਮੀਟਿੰਗ ਕੀਤੀ ਗਈ।
Brahm Mohindra
ਇਸ ਦੌਰਾਨ ਉਨ੍ਹਾਂ ਨੇ ਸਥਾਨਕ ਸੰਸਥਾਵਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਨ੍ਹਾਂ ਸੰਸਥਾਵਾਂ ਨੂੰ ਹੋਰ ਜ਼ਿਆਦਾ ਸ਼ਕਤੀਆਂ ਦੇਣ ਲਈ ਇਕ ਵਿਆਪਕ ਢਾਂਚਾ ਤਿਆਰ ਕੀਤਾ ਜਾਵੇ।