
ਗਾਲਿਬ ਵੜੈਚ ਤੇ ਫ਼ਿਲਮੀ ਕਲਾਕਾਰ ਸੋਨੀਆ ਮਾਨ ਨੇ ਵੀ ਸੰਘਰਸ਼ ਦਾ ਸਮਰਥਨ ਤੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਲੁਆਈ।
ਨਵੀਂ ਦਿੱਲੀ:--ਟਿਕਰੀ ਬਾਰਡਰ 'ਤੇ ਬੀ ਕੇ ਯੂ ਏਕਤਾ (ਉਗਰਾਹਾਂ) ਵੱਲੋਂ ਪਕੌੜਾ ਚੌਕ ਕੀਤੀ ਗਈ ਵਿਸ਼ਾਲ ਰੈਲੀ ਵਿੱਚ ਅੱਜ ਹਜ਼ਾਰਾਂ ਲੋਕ ਜੁੜੇ ਜਿਸ ਨੂੰ ਵਿਸ਼ੇਸ਼ ਤੌਰ 'ਤੇ ਪਹੁੰਚੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜੋਗਿੰਦਰ ਯਾਦਵ ਨੇ ਸੰਬੋਧਨ ਕੀਤਾ। ਅੱਜ ਦੀ ਇਕੱਤਰਤਾ ਵਿਚ ਪਹੁੰਚੇ ਉੱਘੇ ਗਾਇਕ ਕੰਵਰ ਗਰੇਵਾਲ, ਗਾਲਿਬ ਵੜੈਚ ਤੇ ਫ਼ਿਲਮੀ ਕਲਾਕਾਰ ਸੋਨੀਆ ਮਾਨ ਨੇ ਵੀ ਸੰਘਰਸ਼ ਦਾ ਸਮਰਥਨ ਤੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਲੁਆਈ।
sonia mannਉਨ੍ਹਾਂ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ, ਬਿਜਲੀ ਬਿੱਲ 2020 ਤੇ ਨਵਾਂ ਪ੍ਰਦੂਸ਼ਣ ਕਾਨੂੰਨ ਇਕੱਠਾ ਜੜੁਵਾਂ ਹਮਲਾ ਹੈ। ਇਹ ਹਮਲਾ ਮੋਦੀ ਹਕੂਮਤ ਵੱਲੋਂ ਨੋਟਬੰਦੀ ਤੋਂ ਸ਼ੁਰੂ ਕੀਤੇ ਲੋਕਾਂ ਖ਼ਿਲਾਫ਼ ਵੱਡੇ ਆਰਥਿਕ ਧਾਵੇ ਦਾ ਹੀ ਅੰਗ ਹੈ ਜਿਹੜਾ ਕੋਰੋਨਾ ਕਾਲ ਦੌਰਾਨ ਹੋਰ ਜ਼ਿਆਦਾ ਬੇਕਿਰਕ ਹੋ ਗਿਆ। ਉਨ੍ਹਾਂ ਕਿਹਾ ਕਿ ਇਹ 'ਬੰਦੀਕਰਨ' ਵਾਲੀ ਸਰਕਾਰ ਹੈ। ੳਨ੍ਹਾਂ ਨੇ ਸੰਘਰਸ਼ ਅੰਦਰ ਔਰਤਾਂ ਦੀ ਭੂਮਿਕਾ ਦੇ ਮਹੱਤਵ ਦੀ ਚਰਚਾ ਕੀਤੀ ਤੇ ਇਕੱਠ ਵਿਚ ਸ਼ਾਮਲ ਔਰਤਾਂ ਦੀ ਭਾਰੀ ਗਿਣਤੀ 'ਤੇ ਡੂੰਘੀ ਤਸੱਲੀ ਜ਼ਾਹਿਰ ਕੀਤੀ।
photo ਉਨ੍ਹਾਂ ਕਿਹਾ ਕਿ ਅੰਦੋਲਨ ਅੰਦਰ ਔਰਤਾਂ ਦੀ ਅਜਿਹੀ ਸ਼ਮੂਲੀਅਤ ਇਸ ਦੀ ਜਿੱਤ ਯਕੀਨੀ ਕਰੇਗੀ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਅੰਦਰ ਵੱਖ ਵੱਖ ਸੂਬਿਆਂ ਤੋਂ ਤੇਜ਼ੀ ਨਾਲ ਹੋਰ ਕਿਸਾਨ ਸ਼ਾਮਲ ਹੋ ਰਹੇ ਹਨ ਤੇ ਇਹ ਇੱਕ ਮੁਲਕ ਵਿਆਪੀ ਅੰਦੋਲਨ ਬਣ ਗਿਆ। ਅੱਜ ਦਿਨ ਭਰ ਇਸ ਇਕੱਤਰਤਾ ਵਿਚ 11 ਔਰਤਾਂ ਨੇ ਭੁੱਖ ਹਡ਼ਤਾਲ ਕੀਤੀ ਤੇ ਸਮੁੱਚੇ ਮੁਲਕ ਦੇ ਕਿਸਾਨਾਂ ਨਾਲ ਸੰਘਰਸ਼ ਲਈ ਇਕਮੁੱਠਤਾ ਜ਼ਾਹਰ ਕੀਤੀ। ਜਥੇਬੰਦੀ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕੱਲ੍ਹ ਮੋਰਚੇ ਵਿੱਚ ਪੰਜਾਬ ਦੇ ਇੱਕ ਵਕੀਲ ਵੱਲੋਂ ਕੀਤੀ ਖ਼ੁਦਕੁਸ਼ੀ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ "ਖ਼ੁਦਕੁਸ਼ੀਆਂ ਨਹੀਂ ਸੰਗਰਾਮ" ਦੇ ਨਾਅਰੇ ਵਿੱਚ ਨਿਹਚਾ ਬਰਕਰਾਰ ਰੱਖਣ।
photoਅੱਜ ਦੇ ਇਕੱਠ ਨੂੰ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਸਾਮਰਾਜੀਆਂ ਦੀ ਝੋਲੀ ਚੁੱਕ ਹਕੂਮਤ ਹੈ ਤੇ ਇਸੇ ਕਾਰਨ ਘੋਰ ਕਿਸਾਨ ਤੇ ਲੋਕ ਵਿਰੋਧੀ ਖੇਤੀ ਕਨੂੰਨ ਲਾਗੂ ਕਰਨ ਲਈ ਅੜੀ ਹੋਈ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਇਨ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਨੂੰ ਸਾਮਰਾਜ ਤੋਂ ਮੁਕਤੀ ਲਈ ਸੰਘਰਸ਼ ਤਕ ਲੈ ਕੇ ਜਾਣਾ ਚਾਹੀਦਾ ਹੈ। ਅੱਜ ਦੀ ਇਸ ਇਕੱਤਰਤਾ ਵਿੱਚ