ਗੋਦੀ ਮੀਡੀਆ ਨੇ ‘ਖ਼ਾਲਸਾ ਏਡ’ ਬਾਰੇ ਫੈਲਾਈ ਗ਼ਲਤ ਖ਼ਬਰ
Published : Jan 29, 2021, 11:03 pm IST
Updated : Jan 29, 2021, 11:03 pm IST
SHARE ARTICLE
Amarpreet singh khalsa
Amarpreet singh khalsa

: ਅਸੀਂ ਲੰਗਰ ਜਾਂ ਹੋਰ ਸੇਵਾ ਕਰਨ ਦੇ ਲਈ ਕਿਸੇ ਵੀ ਕੌਮ ਜਾਤ ਧਰਮ ਨਹੀਂ ਪੁੱਛਦੇ

ਨਵੀਂ ਦਿੱਲੀ , ਹਰਦੀਪ ਸਿੰਘ ਭੋਗਲ : ਅਸੀਂ ਲੰਗਰ ਜਾਂ ਹੋਰ ਸੇਵਾ ਕਰਨ ਦੇ ਲਈ ਕਿਸੇ ਵੀ ਕੌਮ ਜਾਤ ਧਰਮ ਨਹੀਂ ਪੁੱਛਦੇ ਪਰ ਪਤਾ ਨਹੀਂ ਕਿਉਂ  ਕਿਸਾਨੀ ਅੰਦੋਲਨ ਵਿਚ ਸੇਵਾ ਕਰਨ ‘ਤੇ ਸਾਡੇ ਤੋਂ ਹਿਸਾਬ ਕਿਤਾਬ ਪੁੱਛਿਆ ਜਾ ਰਿਹਾ ਹੈ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਖਾਲਸਾ ਏਡ ਦੇ ਏਸ਼ੀਆ ਦੀ ਮੁਖੀ ਅਮਰਪ੍ਰੀਤ  ਸਿੰਘ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਖ਼ਾਲਸਾ ਏਡ ਦੀ ਫੰਡਿੰਗ ‘ਤੇ ਸਵਾਲ ਉਠਾਉਣ ਵਾਲਿਆਂ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਹੋਰ ਦੇਸ਼ਾਂ ਵਿਚ ਲੋਕਾਂ ਦੀ ਸੇਵਾ ਕਰਦੇ ਹਾਂ ਤਾਂ ਉਸ ਵਕਤ ਸਾਡੇ ਤੋਂ ਕਿਉਂ ਨਹੀਂ ਸੁਆਲ ਪੁੱਛੇ ਜਾਂਦੇ । 

photophotoਅਮਰਪ੍ਰੀਤ ਸਿੰਘ ਨੇ ਕਿਹਾ ਕਿ ਲੋਕਾਂ ਵੱਲੋਂ ਇਹ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਕਿਸਾਨੀ ਅੰਦੋਲਨ ਵਿੱਚ ਖ਼ਾਲਸਾ ਏਡ ਨੇ ਸੇਵਾ ਦੇਣੀ ਬੰਦ ਕਰ ਦਿੱਤੀ ਹੈ ਪਰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਕਿਸੇ ਵੀ ਬਾਰਡਰ ‘ਤੇ ਕਿਸੇ ਵੀ ਤਰ੍ਹਾਂ ਦੀ ਸੇਵਾ ਬੰਦ ਨਹੀਂ ਕੀਤੀ । ਉਨ੍ਹਾਂ ਕਿਹਾ ਕਿ ਸਾਨੂੰ ਲਗਾਤਾਰ ਵੱਖ ਵੱਖ ਥਾਵਾਂ ਤੋਂ ਸੇਵਾ ਲਈ ਫੋਨ ਆ ਰਹੇ ਹਨ ਅੱਜ ਅਸੀਂ ਇਸ ਜਗ੍ਹਾ ਦਾ ਮੁਆਇਨਾ ਕਰਨ ਆਏ ਹਾਂ , ਬਹੁਤ ਜਲਦੀ ਹੀ ਅਸੀਂ ਜਿਹੜੀਆਂ ਘੱਟਾਂ ਰਹਿ ਗਈਆਂ ਨੇ ਉਨ੍ਹਾਂ ਨੂੰ ਪੂਰੀਆਂ ਕਰ ਦੇਵਾਂਗੇ ।

Farmer protest Farmer protestਉਨ੍ਹਾਂ ਨੇ ਉਨ੍ਹਾਂ ਕਿਹਾ ਕਿ ਬੇਸ਼ੱਕ ਦੀ ਨੈਸ਼ਨਲ ਮੀਡੀਆ ਸਾਡੀ ਸੇਵਾ ੳਤੇ ਸਵਾਲ ਉਠਾਉਂਦਾ ਹੈ ਪਰ ਸਾਨੂੰ ਦੁੱਖ ਉਸ ਵਕਤ ਹੁੰਦਾ ਹੈ ਜਦੋਂ ਪੰਜਾਬ ਦਾ ਮੀਡੀਆ ਵੀ ਸਾਡੀ ਸੇਵਾ ‘ਤੇ ਸਵਾਲ ਉਠਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਭਾਰਤ ਸਰਕਾਰ ਦੁਆਰਾ ਰਜਿਸਟਰਡ ਹੈ , ਹਰ ਉਸ ਜਗ੍ਹਾ ‘ਤੇ ਲੋਕਾਂ ਦੀ ਜਾ ਕੇ ਸੇਵਾ ਕਰਦੀ ਹੈ ਜਿੱਥੇ ਲੋਕਾਂ ਨੂੰ ਸਾਡੀ ਲੋੜ ਹੁੰਦੀ ਹੈ ।

photophotoਅਮਰਪ੍ਰੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਰਾਕੇਸ਼ ਟਿਕੈਤ ਦੀ ਭਾਵ ਅਪੀਲ ਨੇ ਦੁਬਾਰਾ ਫਿਰ ਦੇਸ਼ ਦੇ ਕਿਸਾਨਾਂ ਨੂੰ ਇਕਜੁੱਟ ਕਰ ਦਿੱਤਾ ਹੈ , ਉਨ੍ਹਾਂ ਕਿਹਾ ਕਿ ਭਾਵੁਕ ਅਪੀਲ ਵਿਚ ਸੱਚ ਦੇ ਦਰਸ਼ਨ ਹੁੰਦੇ ਹਨ, ਇਸ ਲਈ ਲੋਕਾਂ ਦੇ ਮਨ ਨੂੰ ਉਹ ਅਪੀਲ ਟੁੰਬੀ ਗਈ , ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਹੁਣ ਭਵਨਾਂ ਜ਼ਬਰਦਸਤ ਢੰਗ ਨਾਲ ਪੈਦਾ ਹੋ ਗਈ ਹੈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement