
ਰਾਜਸਥਾਨ ਵਿਚ 7 ਸਾਲ ਦੀ ਮਾਸੂਮ ਬੱਚੀ ਦੇ ਨਾਲ ਦਰਿੰਦਗੀ ਕੀਤੇ ਜਾਣ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਝਾਲਾਵਾੜ ਵਿਚ ਅਪਣੇ ਘਰ ਦੇ ਬਾਹਰ ਖੇਡ ...
ਜੈਪੁਰ : ਰਾਜਸਥਾਨ ਵਿਚ 7 ਸਾਲ ਦੀ ਮਾਸੂਮ ਬੱਚੀ ਦੇ ਨਾਲ ਦਰਿੰਦਗੀ ਕੀਤੇ ਜਾਣ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਝਾਲਾਵਾੜ ਵਿਚ ਅਪਣੇ ਘਰ ਦੇ ਬਾਹਰ ਖੇਡ ਰਹੀ ਸੱਤ ਸਾਲ ਦੀ ਮਾਸੂਮ ਬੱਚੀ ਦੇ ਨਾਲ ਬਲਾਤਕਾਰ ਤੋਂ ਬਾਅਦ ਗਲਾ ਘੁੱਟ ਕੇ ਹੱਤਿਆ ਕਰ ਦਿਤੀ ਗਈ ਹੈ। ਨਾਬਾਲਗ ਬੱਚੀ ਦੀ ਲਾਸ਼ ਸਨਿਚਰਵਾਰ ਨੂੰ ਉਸ ਦੇ ਘਰ ਦੇ ਕੋਲ ਇਕ ਖੇਤ ਵਿਚੋਂ ਮਿਲੀ। ਇਹ ਘਟਨਾ ਰਾਜਸਥਾਨ ਦੀ ਰਾਜਧਾਨੀ ਜੈਪੁਰ ਤੋਂ ਕਰੀਬ 340 ਕਿਲੋਮੀਟਰ ਦੂਰ ਝਾਲਾਵਾਰ ਜ਼ਿਲ੍ਹੇ ਦੀ ਹੈ।
Girl Raped File Photoਪੁਲਿਸ ਨੇ ਕਿਹਾ ਕਿ ਲੜਕੀ ਸ਼ੁਕਰਵਾਰ ਨੂੰ ਘਰ ਦੇ ਬਾਹਰ ਖੇਡ ਰਹੀ ਸੀ। ਉਸ ਸਮੇਂ ਉਹ ਗਾਇਬ ਹੋ ਗਈ। ਜਦੋਂ ਕਾਫ਼ੀ ਸਮਾਂ ਉਹ ਘਰ ਨਾ ਪਰਤੀ ਤਾਂ ਉਸ ਨੂੰ ਸਾਰੇ ਪਾਸੇ ਲੱਭਿਆ ਗਿਆ। ਅਗਲੀ ਸਵੇਰ ਪਰਵਾਰ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਸ਼ਿਕਾਇਤ ਦਰਜ ਕਰਵਾਈ। ਕਾਫ਼ੀ ਭਾਲ ਕਰਨ ਤੋਂ ਬਾਅਦ ਸਨਿਚਰਵਾਰ ਸ਼ਾਮ ਘਰ ਤੋਂ ਕਰੀਬ 200 ਮੀਟਰ ਦੀ ਦੂਰੀ 'ਤੇ ਬੱਚੀ ਦੀ ਲਾਸ਼ ਪਈ ਹੋਈ ਮਿਲੀ। ਹਾਲਾਂਕਿ ਇਸ ਮਾਮਲੇ ਦੀ ਜਾਂਚ ਦੇ ਲਈ ਪੁਲਿਸ ਨੇ ਇਕ ਸਪੈਸ਼ਲ ਟੀਮ ਗਠਿਤ ਕਰ ਦਿਤੀ ਹੈ।
Rajasthan Jhalawarਐਸਪੀ ਆਨੰਦ ਸ਼ਰਮਾ ਨੇ ਕਿਹਾ ਕਿ ਮ੍ਰਿਤਕ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਅਤੇ ਜਿਸ ਵਿਚ ਇਹ ਸਾਬਤ ਹੋਇਆ ਕਿ ਬੱਚੀ ਨਾਲ ਬਲਾਤਕਾਰ ਹੋਇਆ ਸੀ, ਜਿਸ ਤੋਂ ਬਾਅਦ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਦੋਸ਼ੀਆਂ ਨੂੰ ਫੜਨ ਲਈ ਇਕ ਟੀਮ ਬਣਾ ਦਿਤੀ ਹੈ, ਜੋ ਸਰਗਰਮੀ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
DEathਦਸ ਦਈਏ ਕਿ ਪਿਛਲੇ ਪੰਜ ਮਹੀਨੇ ਵਿਚ ਝਾਲਾਵਾਰ ਵਿਚ ਬਲਾਤਾਕਰ ਦਾ ਇਹ ਦੂਜਾ ਮਾਮਲਾ ਹੈ। ਇਸ ਸਾਲ ਦੀ ਸ਼ੁਰੂ ਵਿਚ ਫਰਵਰੀ ਵਿਚ ਘਰ ਤੋਂ ਬਾਹਰ ਖੇਡ ਰਹੀ 6 ਸਾਲ ਦੀ ਬੱਚੀ ਲਾਪਤਾ ਹੋ ਗਈ ਸੀ, ਜਿਸ ਦੀ ਲਾਸ਼ ਵੀ ਨਾਲ ਦੇ ਖੇਤ ਵਿਚ ਪਈ ਹੋਈ ਮਿਲੀ ਸੀ। ਉਸ ਸਮੇਂ ਵੀ ਪੁਲਿਸ ਨੇ ਕਿਹਾ ਸੀ ਕਿ ਬੱਚੀ ਦੇ ਨਾਲ ਪਹਿਲਾਂ ਬਲਾਤਕਾਰ ਹੋÎਇਆ ਸੀ ਅਤੇ ਬਾਅਦ ਵਿਚ ਉਸ ਦੀ ਹੱਤਿਆ ਕੀਤੀ ਗਈ ਸੀ। ਬੱਚੀ ਨਾਲ ਬਲਾਤਕਾਰ ਦੀ ਹੁਣ ਤਾਜ਼ਾ ਘਟਨਾ ਨੂੰ ਲੈ ਕੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।