ਮਾਬ ਲਿੰਚਿੰਗ 'ਤੇ ਰੋਕ ਲਈ ਕੇਂਦਰ ਵਲੋਂ 'ਮਾਡਲ ਕਾਨੂੰਨ' ਲਿਆਉਣ ਦੀ ਤਿਆਰੀ
Published : Jul 29, 2018, 10:33 am IST
Updated : Jul 29, 2018, 10:33 am IST
SHARE ARTICLE
central government working to come with modi government model law
central government working to come with modi government model law

ਕੇਂਦਰ ਸਰਕਾਰ ਵਲੋਂ ਗਠਿਤ ਕਮੇਟੀ ਨੇ ਭੀੜ ਦੀ ਹਿੰਸਾ ਦੇ  ਮਾਮਲੇ ਵਿਚ ਵਿਆਪਕ ਵਿਚਾਰ ਵਟਾਂਦਰਾ ਸ਼ੁਰੂ ਕੀਤਾ ਹੈ। ਭੀੜ ਦੀ ਹਿੰਸਾ ਦੇ ਮਾਮਲੇ ਵਿਚ ਕੇਂਦਰ ਸਰਕਾਰ...

ਨਵੀਂ ਦਿੱਲੀ : ਕੇਂਦਰ ਸਰਕਾਰ ਵਲੋਂ ਗਠਿਤ ਕਮੇਟੀ ਨੇ ਭੀੜ ਦੀ ਹਿੰਸਾ ਦੇ  ਮਾਮਲੇ ਵਿਚ ਵਿਆਪਕ ਵਿਚਾਰ ਵਟਾਂਦਰਾ ਸ਼ੁਰੂ ਕੀਤਾ ਹੈ। ਭੀੜ ਦੀ ਹਿੰਸਾ ਦੇ ਮਾਮਲੇ ਵਿਚ ਕੇਂਦਰ ਸਰਕਾਰ ਮਾਡਲ ਕਾਨੂੰਨ ਬਣਾ ਕੇ ਰਾਜਾਂ ਨੂੰ ਭੇਜ ਸਕਦੀ ਹੈ। ਮਾਡਲ ਕਾਨੂੰਨ ਦੇ ਆਧਾਰ 'ਤੇ ਰਾਜ ਅਪਣੇ ਇੱਥੇ ਕਾਨੂੰਨ ਬਣਾ ਸਕਦੇ ਹਨ। ਕੇਂਦਰ ਦੁਆਰਾ ਗਠਿਤ ਕਮੇਟੀ ਨੇ ਸਨਿਚਰਵਾਰ ਨੂੰ ਕਰਵਾਈ ਦੂਜੀ ਮੀਟਿੰਗ ਵਿਚ ਇਸ ਮਾਮਲੇ ਵਿਚ ਅਰਜ਼ੀਕਰਤਾ ਤਹਿਸੀਨ ਪੂਨਾਵਾਲਾ ਨੂੰ ਪ੍ਰੈਜੈਂਟੇਸ਼ਨ ਦੇ ਲਈ ਬੁਲਾਇਆ ਸੀ। 

Mob Lynching ProtestMob Lynching Protestਭੀੜ ਦੀ ਹਿੰਸਾ ਰੋਕਣ ਲਈ ਸੁਝਾਏ ਗਏ ਡ੍ਰਾਫਟ ਕਾਨੂੰਨ 'ਤੇ ਕਮੇਟੀ ਨੇ ਸਵਾਲ ਜਵਾਬ ਕੀਤੇ। ਕਮੇਟੀ ਦੀਆਂ ਅਜੇ ਕਈ ਮੀਟਿੰਗਾਂ ਹੋਣਗੀਆਂ। ਇਨ੍ਹਾਂ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ,ਸਿਵਲ ਸੁਸਾਇਟੀ, ਕਾਨੂੰਨ ਪਰਿਵਰਤਨ ਏਜੰਸੀਆਂ ਅਤੇ ਰਾਜ ਦੇ ਨੁਮਾਇੰਦਿਆਂ ਨੇ ਆਪਸ ਵਿਚ ਵਿਚਾਰ ਵਟਾਂਦਰਾ ਕੀਤਾ ਸੀ। ਕਮੇਟੀ ਨੇ ਚਾਰ ਹਫ਼ਤਿਆਂ ਵਿਚ ਅਪਣੀ ਰਿਪੋਰਟ ਦੇਣੀ ਹੈ। ਗ੍ਰਹਿ ਸਕੱਤਰ ਨੇ ਮੀਟਿੰਗ ਵਿਚ ਸਾਰੇ ਪੱਖਾਂ ਤੋਂ ਜਾਣਨਾ ਚਾਹਿਆ ਕਿ ਕਾਨੂੰਨ ਦੀ ਲੋੜ ਕਿਉਂ ਹੈ? ਸੀਆਰਪੀਸੀ ਵਿਚ ਸੋਧ ਦਾ ਸੁਝਾਅ ਵੀ ਇਕ ਸਕੱਤਰ ਵੱਲੋਂ ਸਾਹਮਣੇ ਆਇਆ। ਪੂਨਾਵਾਲਾ ਨੇ ਭੀੜ ਦੀ ਹਿੰਸਾ ਨੂੰ ਪਰਿਭਾਸ਼ਤ ਕਰਨ ਦੀ ਲੋੜ 'ਤੇ ਜ਼ੋਰ ਦਿਤਾ।

Mob Lynching ProtestMob Lynching Protestਉਨ੍ਹਾਂ ਨੇ ਡ੍ਰਾਫਟ ਵਿਚ ਭੀੜ ਦੀ ਹਿੰਸਾ ਦੀ ਪ੍ਰਕਿਰਤੀ ਦੇ ਆਧਾਰ 'ਤੇ ਸਜ਼ਾ ਦਾ ਸੁਝਾਅ ਦਿਤਾ। ਇਸ ਵਿਚ ਸੱਤ ਸਾਲ ਦੀ ਸਜ਼ਾ ਅਤੇ ਇਕ ਲੱਖ ਰੁਪਏ ਦਾ ਜੁਰਮਾਨਾ ਤੋਂ ਇਲਾਵਾ ਜ਼ਿਆਦਾ ਤੋਂ ਜ਼ਿਆਦਾ ਸਖ਼ਤ ਉਮਰ ਕੈਦ ਦਾ ਪ੍ਰਬੰਧ ਕਰਨ ਦੀ ਤਜਵੀਜ਼ ਹੈ। ਕਮੇਟੀ ਦੇ ਕੁੱਝ ਮੈਂਬਰਾਂ ਨੇ ਮੌਜੂਦਾ ਕਾਨੂੰਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੀਆਰਪੀਸੀ ਵਿਚ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਸਜ਼ਾ ਦਾ ਪ੍ਰਬੰਧ ਹੈ। ਦਸ ਦਈਏ ਕਿ ਦੇਸ਼ ਵਿਚ ਪਿਛਲੇ ਕੁੱਝ ਸਮੇਂ ਵਿਚ ਬਹੁਤ ਸਾਰੀਆਂ ਮਾਬ ਲਿੰਚਿੰਗ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿਚ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਹੀ ਇਹ ਕਾਨੂੰਨ ਲਿਆਉਣ ਦੀ ਲੋੜ ਪੈ ਰਹੀ ਹੈ।

Mob Lynching Mob Lynching5 ਅਪ੍ਰੈਲ 2017 ਨੂੰ ਪਹਿਲੂ ਖਾਂ ਦੀ ਮੌਤ ਹੋਈ। ਅਲਵਰ ਦੇ ਬਹਿਰੋਡ ਵਿਚ ਲੋਕਾਂ ਨੇ 6 ਵਾਹਲਾਂ ਨੂੰ ਰੋਕ ਕੇ 15 ਗਊ ਤਸਕਰਾਂ 'ਤੇ ਹਮਲਾ ਕੀਤਾ। ਨੂੰਹ ਦੇ ਜਯਰਸਹਪੁਰ ਨਿਵਾਸੀ 50 ਸਾਲਾ ਪਹਿਲੂ ਖ਼ਾਂ ਦੀ ਮੌਤ ਹੋ ਗਈ। 9 ਨਵੰਬਰ 2017 ਨੂੰ ਉਮਰ ਖ਼ਾਨ 'ਤੇ ਜਾਨਲੇਵਾ ਹਮਲਾ ਹੋਇਆ। ਅਲਵਰ ਦੇ ਰਾਮਗੜ੍ਹ ਥਾਣਾ ਖੇਤਰ ਵਿਚ 23 ਦਸੰਬਰ 2017 ਨੂੰ ਗਊ ਲਿਜਾ ਰਹੇ ਜਾਕਿਰ ਦੀ 40-50 ਲੋਕਾਂ ਨੇ ਮਾਰਕੁੱਟ ਕੀਤੀ। ਇਸ ਤੋਂ ਇਲਾਵਾ 20 ਜੁਲਾਈ 2018 ਨੂੰ ਅਕਬਰ ਉਰਫ਼ ਰਕਬਰ ਖ਼ਾਨ ਦੀ ਮੌਤ ਹੋਈ।

Mob LynchingMob Lynchingਅਲਵਰ ਦੇ ਰਾਮਗੜ੍ਹ ਵਿਚ ਗਊ ਤਸਕਰੀ ਦੇ ਸ਼ੱਕ ਵਿਚ ਭੀੜ ਨੇ ਅਕਬਰ ਉਰਫ਼ ਰਕਬਰ 'ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਉਸ ਦੀ ਅਕਬਰ ਦੀ ਮੌਤ ਹੋ ਗਈ ਸੀ। ਇਕੱਲੇ ਮਹਾਰਾਸ਼ਟਰ ਵਿਚ ਹੀ ਜੂਨ ਤੋਂ ਜੁਲਾਈ ਦੇ ਸ਼ੁਰੂਆਤੀ ਹਫ਼ਤੇ ਵਿਚ ਮਹਿਜ਼ 25 ਦਿਨਾਂ ਦੇ ਅੰਦਰ 14 ਘਟਨਾਵਾਂ ਵਾਪਰੀਆਂ, ਜਿਸ ਵਿਚ ਨੌਂ ਲੋਕਾਂ ਦੀ ਮੌਤ ਹੋਣ ਦਾ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਲੋਕਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement