
ਮੁੰਬਈ ਦੇ ਘਾਟਕੋਪਰ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।....
ਮੁੰਬਈ : ਮੁੰਬਈ ਦੇ ਘਾਟਕੋਪਰ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਆਪਣੇ ਬਰਥ-ਡੇਅ ਦੀ ਪਾਰਟੀ ਦੇ ਰਹੇ ਇੱਕ ਨੌਜਵਾਨ ਦੀ ਅਣਪਛਾਤੇ ਬਦਮਾਸ਼ਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਹੈ। ਸ਼ੁਰੂਆਤੀ ਜਾਂਚ 'ਚ ਹੱਤਿਆ ਆਪਸੀ ਰੰਜਿਸ਼ ਦੀ ਵਜ੍ਹਾ ਨਾਲ ਹੋਣ ਦਾ ਸ਼ੱਕ ਜਤਾਇਆ ਜਾ ਰਿਹੀ ਹੈ।
Mumbai man killed
ਦੱਸਿਆ ਜਾ ਰਿਹਾ ਹੈ ਕਿ ਬਰਥ-ਡੇਅ ਪਾਰਟੀ ਦੇ ਦੌਰਾਨ 27 ਸਾਲ ਦਾ ਨੌਜਵਾਨ ਦੀ 7-8 ਲੋਕਾਂ ਨੇ ਉਸ ਸਮੇਂ ਹੱਤਿਆ ਕਰ ਦਿੱਤੀ ਜਦੋਂ ਉਹ ਆਪਣੇ ਦੋਸਤਾਂ ਦੇ ਨਾਲ ਬਰਥ ਡੇਅ ਸੈਲੀਬ੍ਰੇਟ ਕਰ ਰਿਹਾ ਸੀ। ਘਟਨਾ ਘਾਟਕੋਪਰ ਇਲਾਕੇ 'ਚ ਰਾਤ ਨੂੰ ਵਾਪਰੀ।
Mumbai: 27-year-old man killed by 7-8 people during his birthday celebrations last night in Ghatkopar. Police Inspector Pratap Bhosle says, "prima facie, the deceased had an altercation with some people 4 to 5 days ago, & he was killed in connection with that". #Maharashtra pic.twitter.com/hrMPO44PNX
— ANI (@ANI) July 29, 2019
ਘਟਨਾ ਦੀ ਜਾਂਚ ਕਰ ਰਹੇ ਪੁਲਿਸ ਇੰਸਪੈਕਟਰ ਪ੍ਰਤਾਪ ਭੌਸਲੇ ਦੇ ਮੁਤਾਬਕ ਸ਼ੁਰੂਆਤੀ ਤੌਰ 'ਤੇ ਲੱਗ ਰਿਹਾ ਹੈ ਕਿ ਆਪਸੀ ਰੰਜਿਸ਼ ਨਾਲ ਹੱਤਿਆ ਕੀਤੀ ਗਈ ਹੈ। ਚਾਰ - ਪੰਜ ਦਿਨ ਪਹਿਲਾਂ ਮ੍ਰਿਤਕ ਦਾ ਕੁਝ ਲੋਕਾਂ ਵਲੋਂ ਵਿਵਾਦ ਹੋਇਆ ਸੀ। ਹੱਤਿਆ ਇਸੀ ਵਜ੍ਹਾ ਨਾਲ ਕੀਤੇ ਜਾਣ ਦਾ ਸ਼ੱਕ ਹੈ।