ਹੁਣ ਤਕ 510 ਲੋਕ ਗ੍ਰਿਫ਼ਤਾਰ; 130-140 FIRs ਦਰਜ
ਨੂਹ: ਹਰਿਆਣਾ ਦੇ ਨੂਹ ਵਿਚ ਪਿਛਲੇ ਮਹੀਨੇ ਹੋਈ ਹਿੰਸਾ ਨੂੰ ਲੈ ਕੇ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਅਹਿਮ ਬਿਆਨ ਦਿਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਪੁਛਗਿਛ ਦੌਰਾਨ ਦਸਿਆ ਕਿ ਉਹ ਫਿਰੋਜ਼ਪੁਰ ਝਿਰਕਾ ਤੋਂ ਕਾਂਗਰਸੀ ਵਿਧਾਇਕ ਮਾਮਨ ਖ਼ਾਨ ਦੇ ਸੰਪਰਕ ਵਿਚ ਸਨ। ਉਹ ਜਿਥੇ-ਜਿਥੇ ਵੀ ਗਏ, ਉਨ੍ਹਾਂ ਇਲਾਕਿਆਂ ਵਿਚ ਹਿੰਸਾ ਵਾਪਰੀ ਹੈ। ਇਸ ਲਈ ਮਾਮਨ ਖ਼ਾਨ ਨੂੰ ਗੁਰੂਗ੍ਰਾਮ ਪੁਲਿਸ ਵਲੋਂ 30 ਅਗਸਤ ਨੂੰ ਪੁਛਗਿਛ ਲਈ ਸਦਿਆ ਗਿਆ ਹੈ।
ਇਹ ਵੀ ਪੜ੍ਹੋ: ਜੇਪੀ ਨੱਡਾ ਨੇ ਸਿੱਖ ਭਾਈਚਾਰੇ ਲਈ PM ਮੋਦੀ ਦੇ ਕੰਮਾਂ ਦੀ ਤਾਰੀਫ਼ ਕਰਦੇ ਕਿਹਾ, 'ਮੋਦੀ ਜੀ ਨੇ ਕਦੇ ਕੁਰਸੀ ਦੀ ਪਰਵਾਹ ਨਹੀਂ ਕੀਤੀ'
ਅਨਿਲ ਵਿਜ ਨੇ ਦਸਿਆ ਕਿ ਹੁਣ ਤਕ ਹਿੰਸਾ ਦੇ ਮਾਮਲੇ ਵਿਚ 510 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 130-140 ਐਫ.ਆਈ.ਆਰਜ਼. ਦਰਜ ਹੋਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਤਕ ਪਤਾ ਚੱਲਿਆ ਹੈ ਕਿ ਹਿੰਸਾ ਤੋਂ ਪਹਿਲਾਂ ਮਾਮਨ ਖ਼ਾਨ ਨੇ 28,29,30 ਜੁਲਾਈ ਨੂੰ ਇਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ ਸੀ। ਜਿਥੇ-ਜਿਥੇ ਉਹ ਗਏ, ਉਨ੍ਹਾਂ ਇਲਾਕਿਆਂ ਵਿਚ ਹਿੰਸਾ ਹੋਈ ਹੈ। ਮਾਮਨ ਖ਼ਾਨ ਹਿੰਸਾ ਪ੍ਰਭਾਵਤ ਇਲਾਕਿਆਂ ਦੇ ਲੋਕਾਂ ਨਾਲ ਸੰਪਰਕ ਵਿਚ ਰਹੇ ਸਨ। ਇਸ ਤੋਂ ਇਲਾਵਾ ਵੀ ਕਈ ਗੱਲਾਂ ਸਾਹਮਣੇ ਆ ਰਹੀਆਂ ਹਨ।
ਇਹ ਵੀ ਪੜ੍ਹੋ: ਮਨੀਪੁਰ ਵਿਧਾਨ ਸਭਾ ਦੀ ਕਾਰਵਾਈ ਕਾਂਗਰਸ ਵਿਧਾਇਕਾਂ ਦੇ ਹੰਗਾਮੇ ਤੋਂ ਬਾਅਦ ਅਣਮਿੱਥੇ ਸਮੇਂ ਲਈ ਮੁਲਤਵੀ
ਅਨਿਲ ਵਿਜ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਨਿਰਪੱਖ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਹਿੰਸਾ ਦੇ ਸਾਜ਼ਸ਼ਘਾੜੇ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ। ਵਿਜ ਨੇ ਦਸਿਆ ਕਿ ਹਰਿਆਣਾ ਦੇ ਮੋਨੂੰ ਮਾਨੇਸਰ ਕੋਲੋਂ ਵੀ ਪੁਛਗਿਛ ਕੀਤੀ ਜਾਵੇਗੀ। ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।