ਸਰਕਾਰ 1 ਅਕਤੂਬਰ ਤੋਂ ਕਰੇਗੀ ਪੂਰੇ ਦੇਸ਼ ਵਿਚ ਪਸ਼ੂਆਂ ਦੀ ਗਿਣਤੀ
Published : Sep 29, 2018, 1:02 pm IST
Updated : Sep 29, 2018, 1:02 pm IST
SHARE ARTICLE
Livestock Census
Livestock Census

ਖੇਤੀਬਾੜੀ ਮੰਤਰਾਲੇ ਨੇ ਸ਼ੁਕਰਵਾਰ ਨੂੰ ਕਿਹਾ ਕਿ ਪੂਰੇ ਦੇਸ਼ ਵਿਚ 1 ਅਕਤੂਬਰ ਤੋਂ 20ਵੀਂ ਪਸ਼ੂ ਧਨ ਦੀ ਗਿਣਤੀ ਸ਼ੁਰੂ ਕੀਤੀ...

ਨਵੀਂ ਦਿੱਲੀ : ਖੇਤੀਬਾੜੀ ਮੰਤਰਾਲੇ ਨੇ ਸ਼ੁਕਰਵਾਰ ਨੂੰ ਕਿਹਾ ਕਿ ਪੂਰੇ ਦੇਸ਼ ਵਿਚ 1 ਅਕਤੂਬਰ ਤੋਂ 20ਵੀਂ ਪਸ਼ੂ ਧਨ ਦੀ ਗਿਣਤੀ ਸ਼ੁਰੂ ਕੀਤੀ ਜਾਏਗੀ ਅਤੇ ਇਹਨਾਂ ਦੀਆਂ ਨਸਲਾਂ ਦੇ ਵੇਰਵੇ ਨੂੰ ਇਕੱਠਾ ਕੀਤਾ ਜਾਏਗਾ, ਜਿਸ ਨਾਲ ਨਸਲ ਸੁਧਾਰ ਦੇ ਲਈ ਤਕਨੀਕਾਂ ਬਣਾਉਣ ਵਿਚ ਮਦਦ ਮਿਲੇਗੀ। ਇਹਨਾਂ ਦੇ ਅੰਕੜਿਆਂ ਨੂੰ ਟੈਬਲੇਟ ਜਾਂ ਕੰਪਿਊਟਰ ਦੁਆਰਾ ਇਕੱਠਾ ਕੀਤਾ ਜਾਏਗਾ ਅਤੇ ਆਨਲਾਈਨ ਡਾਟਾ ਇਕੱਠਾ ਕਰਨ ਅਤੇ ਉਸ ਨੂੰ ਭੇਜਣ ਦੇ ਲਈ ਮੋਬਾਈਲ ਐਪਲੀਕੇਸ਼ਨ ਸਾਫਟਵੇਅਰ ਪਹਿਲਾਂ ਹੀ ਬਣਾਇਆ ਜਾ ਚੁੱਕਾ ਹੈ।

India's new livestockIndia's new livestock Censusਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂ.ਟੀ) ਦੇ ਨਾਲ ਹਿੱਸੇਦਾਰੀ ਦੇ ਤਹਿਤ ਹੁਣ ਤੱਕ 19 ਇਸ ਤਰ੍ਹਾਂ ਦੀਆਂ ਗਣਨਾਵਾਂ ਹੋ ਚੁੱਕੀਆਂ ਹਨ। ਆਖਰੀ ਗਣਨਾ 2012 ਵਿਚ ਹੋਈ ਸੀ। ਇਕ ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ, ‘ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਇਕ ਅਕਤੂਬਰ ਤੋਂ ਪਸ਼ੂ ਗਣਨਾ ਦਾ ਕੰਮ ਸ਼ੁਰੂ ਕਰਨ ਦੀ ਬੇਨਤੀ ਕੀਤੀ ਗਈ ਹੈ। ਇਹ ਗਣਨਾ ਸਾਰੇ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਵਿਚ ਕੀਤੀ ਜਾਏਗੀ।’ ਜਾਨਵਰਾਂ ਦੀਆਂ ਵੱਖ ਵੱਖ ਜਾਤੀਆਂ – ਗਾਂ, ਮੱਝ, ਭੇਡ, ਬੱਕਰੀ, ਸੂਰ, ਘੋੜਾ, ਗਧਾ, ਊਠ, ਕੁੱਤੇ, ਖ਼ਰਗੋਸ਼ ਅਤੇ ਹਾਥੀ ਅਤੇ ਪੋਲਟਰੀ ਪੰਛੀਆਂ ਜਿਵੇਂ ਕਿ ਬੱਤਖ, ਡੱਕ, ਐਮੂ, ਟਰਕੀ, ਕਵੇਲ ਹੋਰਾਂ ਦੀ ਗਿਣਤੀ- ਘਰਾਂ, ਘਰੇਲੂ ਉਪਕਰਣਾਂ/ਗੈਰ ਘਰੇਲੂ ਉਪਕਰਣਾਂ ਅਤੇ ਸੰਸਥਾਨਾਂ ਦੇ ਕੋਲ ਉਹਨਾਂ ਦੀ ਜਗ੍ਹਾ ਉਤੇ ਕੀਤਾ ਜਾਏਗਾ।

20th livestock20th Censusਖੇਤੀਬਾੜੀ ਮੰਤਰਾਲੇ ਦੇ ਅਨੁਸਾਰ, ਦੁਧਾਰੂ ਪਸ਼ੂ ਉਤਪਾਦਕਤਾ (ਐੱਨ.ਐੱਮ.ਬੀ.ਪੀ.) ਯੋਜਨਾ ਉਤੇ ਰਾਸ਼ਟਰੀ ਮਿਸ਼ਨ ਦੇ ਤਹਿਤ ਪ੍ਰਾਪਤ ਟੈਬਲੇਟ ਦੀ ਵਰਤੋਂ ਅੰਕੜਿਆਂ ਦੇ ਸੰਗ੍ਰਹਿ ਦੇ ਲਈ ਕੀਤਾ ਜਾਏਗਾ ਅਤੇ ਇਸ ਦੇ ਲਈ ਹਰ ਰਾਜ ਨੂੰ ਜ਼ਰੂਰਤ ਅਨੁਸਾਰ ਸਮਰਥਨ ਦਿੱਤਾ ਜਾਏਗਾ। ਬਿਆਨ ਵਿਚ ਕਿਹਾ ਗਿਆ ਹੈ, ‘ਇਹ ਉਮੀਦ ਵੀ ਕੀਤੀ ਜਾਂਦੀ ਹੈ ਕਿ ਟੈਬਲੇਟ ਰਾਹੀਂ ਆਂਕੜੇ ਇਕੱਠੇ ਕਰਨਾ, ਆਂਕੜਿਆਂ ਦੀ ਪ੍ਰੋਸੈਸਿੰਗ ਅਤੇ ਰਿਪੋਰਟ ਤਿਆਰ ਕਰਨ ਸਮੇਂ ਸਮਾਂ ਅੰਤਰਾਲ ਨੂੰ ਘੱਟ ਕਰਨ ਵਿੱਚ ਬਹੁਤ ਸਹਾਇਤਾ ਮਿਲੇਗੀ।’ 20ਵੀਂ ਪਸ਼ੂ ਧਨ ਗਣਨਾ ਇਕ ਨਸਲਵਾਰ ਪਸ਼ੂ ਧਨ ਗਣਨਾ ਹੋਵੇਗੀ, ਜੋ ਨਸਲ ਸੁਧਾਰ ਦੇ ਲਈ ਨੀਤੀਆਂ ਜਾਂ ਪ੍ਰੋਗਰਾਮ ਤਿਆਰ ਕਰਨ ਵਿੱਚ ਸਹਾਇਕ ਹੋਵੇਗੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement