
ਸਾਨੂੰ ਐਨਪੀਆਰ ਨਹੀਂ ਰੁਜ਼ਗਾਰ ਚਾਹੀਦੈ
ਲਖਨਊ : ਨਾਗਰਿਕਤਾ ਸੋਧ ਕਾਨੂੰਨ ਤੇ ਐਨਆਰਸੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਥੰਮਦਾ ਨਜ਼ਰ ਨਹੀਂ ਆ ਰਿਹਾ। ਭਾਵੇਂ ਰੋਸ ਪ੍ਰਦਰਸ਼ਨਾਂ ਦਾ ਸਿਲਸਿਲਾ ਥੋੜ੍ਹਾ ਮੱਠਾ ਪਿਆ ਹੈ ਪਰ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਤੇਵਰ ਅਜੇ ਵੀ ਢਿੱਲੇ ਪੈਂਦੇ ਨਜ਼ਰ ਨਹੀਂ ਆ ਰਹੇ। ਉਹ ਇਸ ਮੁੱਦੇ 'ਤੇ ਸਰਕਾਰ ਨੂੰ ਘੇਰਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਗੁਆਉਣਾ ਚਾਹੁੰਦੇ।
Photo
ਇਸੇ ਦੌਰਾਨ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਐਨਪੀਆਰ ਦੇ ਮੁੱਦੇ 'ਤੇ ਕੇਂਦਰ ਸਰਕਾਰ 'ਤੇ ਮੁੜ ਨਿਸ਼ਾਨਾ ਸਾਧਿਆ ਹੈ। ਸਮਾਜਵਾਦੀ ਸਟੂਡੈਂਟ ਯੂਨੀਅਨ ਦੀ ਮੀਟਿੰਗ ਬਾਅਦ ਅਖਿਲੇਸ਼ ਯਾਦਵ ਨੇ ਕਿਹਾ ਕਿ ਨਾ ਹੀ ਮੈਂ ਐਨਪੀਆਰ ਫਾਰਮ ਭਰਾਂਗਾ ਅਤੇ ਨਾ ਹੀ ਸਪਾ ਦਾ ਕੋਈ ਕਾਰਕੁਨ ਫਾਰਮ ਭਰੇਗਾ। ਇਹ ਭਾਜਪਾ ਵਾਲੇ ਨਹੀਂ ਤੈਅ ਕਰ ਸਕਦੇ ਕਿ ਅਸੀਂ ਭਾਰਤੀ ਹਾਂ ਜਾਂ ਨਹੀਂ। ਸਾਨੂੰ ਐਨਪੀਆਰ ਨਹੀਂ ਰੁਜ਼ਗਾਰ ਚਾਹੀਦਾ ਹੈ।Photo
ਅਪਣੇ ਬਾਗੀ ਤੇਵਰ ਜਾਰੀ ਰਖਦਿਆਂ ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਕੋਈ ਦਸਤਾਵੇਜ਼ ਨਹੀਂ ਵਿਖਾਵਾਂਗੇ। ਅਸੀ ਇਸੇ ਦੇਸ਼ ਦੇ ਨਾਗਰਿਕ ਹਾਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬੇਰੁਜ਼ਗਾਰੀ ਅਤੇ ਅਰਥਚਾਰੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਇਹ ਸਭ ਕਰ ਰਹੀ ਹੈ। ਐਨਪੀਆਰ ਅਤੇ ਐਨਆਰਸੀ ਇਸ ਦੇਸ਼ ਦੇ ਗ਼ਰੀਬ, ਮੁਸਲਮਾਨ ਅਤੇ ਘੱਟਗਿਣਤੀਆਂ ਦੇ ਵਿਰੁਧ ਹੈ। ਇਸ ਲਈ ਅਸੀਂ ਇਸ ਦਾ ਵਿਰੋਧ ਜਾਰੀ ਰੱਖਾਂਗੇ।
Photo
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਪਣੀ ਕੁਰਸੀ ਬਚਾਉਣ ਲਈ ਸੂਬੇ 'ਚ ਸੀਏਏ ਅਤੇ ਐਨਆਰਸੀ ਵਿਰੁਧ ਪ੍ਰਦਰਸ਼ਨਾਂ ਰਾਹੀਂ ਇਕ ਭਾਈਚਾਰੇ 'ਤੇ ਜ਼ੁਲਮ ਢਾਹ ਰਹੇ ਹਨ।
Photo
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪਤਾ ਹੈ ਕਿ ਭਾਜਪਾ ਦੇ 200 ਵਿਧਾਇਕਾਂ ਨੇ ਵਿਧਾਨ ਸਭਾ 'ਚ ਉਨ੍ਹਾਂ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ ਸੀ। ਇਸ ਲਈ ਉਹ ਅਪਣੀ ਕੁਰਸੀ ਬਚਾਉਣ ਲਈ ਮੁਸਲਮਾਨਾਂ 'ਤੇ ਜ਼ੁਲਮ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੇ 300 ਵਿਧਾਇਕ ਯੋਗੀ ਤੋਂ ਨਾਰਾਜ਼ ਹਨ।