
ਹਰਿਆਣਾ ਸਰਕਾਰ ਵਿਚ ਬਿਜਲੀ ਮੰਤਰੀ ਹਨ ਰਣਜੀਤ ਸਿੰਘ
ਚੰਡੀਗੜ੍ਹ : ਆਮ ਲੋਕਾਂ ਦੇ ਨਾਲ ਠੱਗਾ ਦੁਆਰਾ ਪੈਸਿਆ ਦੀ ਠੱਗੀ ਮਾਰਨਾ ਹੁਣ ਇਕ ਆਮ ਗੱਲ ਬਣ ਗਈ ਹੈ ਪਰ ਕਈਂ ਵਾਰ ਆਮ ਜਨਤਾਂ ਦੇ ਨਾਲ ਵੱਡੇ-ਵੱਡੇ ਮੰਤਰੀ ਵੀ ਇਨ੍ਹਾਂ ਠੱਗਾ ਦੇ ਲਪੇਟੇ ਵਿਚ ਫਸ ਜਾਂਦੇ ਹਨ। ਅਜਿਹਾ ਹੀ ਕੁੱਝ ਹੋਇਆ ਹਰਿਆਣਾ ਸਰਕਾਰ ਦੇ ਮੰਤਰੀ ਰਣਜੀਤ ਸਿੰਘ ਨਾਲ, ਪਰ ਆਪਣੀ ਵਰਤੀ ਗਈ ਸਤੱਰਕਤਾ ਕਾਰਨ ਉਹ ਇਸ ਠੱਗੀ ਦਾ ਸ਼ਿਕਾਰ ਹੋਣ ਤੋਂ ਬੱਚ ਗਏ।
Minister Ranjit singh
ਦਰਅਸਲ ਮੰਤਰੀ ਰਣਜੀਤ ਸਿੰਘ ਨੂੰ ਬੀਤੀ 20 ਦਸੰਬਰ ਇਕ ਐਪ ਦੀ ਜਰੀਏ ਫੋਨ ਆਉਂਦਾ ਹੈ ਜਿਸ ਵਿਚ ਫੋਨ ਕਰਨ ਵਾਲਾ ਉਨ੍ਹਾਂ ਨੂੰ ਕਹਿੰਦਾ ਹੈ ਕਿ ਬੀਜੇਪੀ ਫੰਡ ਵਿਚ 3 ਕਰੋੜ ਰੁਪਏ ਦੇਵੋ। ਫੋਨ ਕਰਨ ਵਾਲੇ ਨੇ ਇਹ ਵੀ ਕਿਹਾ ਕਿ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਤੋਂ ਗੱਲ ਕਰ ਰਿਹਾ ਹੈ ਅਤੇ ਖੁਦ ਅਮਿਤ ਸ਼ਾਹ ਹੀ ਪਾਰਟੀ ਫੰਡ ਦੇ ਨਾਮ ਤੋਂ ਤਿੰਨ ਕਰੋੜ ਰੁਪਏ ਮੰਗ ਰਹੇ ਹਨ।
Minister Ranjit singh
ਇਹ ਸੁਣ ਕੇ ਮੰਤਰੀ ਰਣਜੀਤ ਹੈਰਾਨ ਰਹਿ ਗਏ ਪਰ ਫਿਰ ਉਨ੍ਹਾਂ ਨੇ ਇਸ ਫੋਨ ਕਾਲ ਦੀ ਜਾਂਚ ਕਰਾਉਣ ਦਾ ਫੈਸਲਾ ਲਿਆ ਅਤੇ ਸਪੈਸਲ ਸੈੱਲ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਜਦੋਂ ਇਸ ਫੋਨ ਕਾਲ ਦੀ ਗਹਿਰਾਈ ਨਾਲ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਪਾਰਟੀ ਫੰਡ ਦੇ ਨਾਮ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਤੋਂ ਕੋਈ ਫੋਨ ਨਹੀਂ ਆਇਆ। ਬਲਕਿ ਇਹ ਮਾਮਲਾ ਠੱਗੀ ਨਾਲ ਜੁੜਿਆ ਹੋਇਆ ਹੈ।
Minister Ranjit singh
ਸਪੈਸ਼ਲ ਸੈਲ ਨੇ ਆਪਣੀ ਜਾਂਚ ਅੱਗ ਵਧਾਉਂਦੇ ਹੋਏ ਜਗਤਾਰ ਸਿੰਘ ਅਤੇ ਓਪਕਾਰ ਸਿੰਘ ਨਾਮ ਦੇ ਦੋ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਹੈ। ਹਾਲਾਕਿ ਗ੍ਰਹਿ ਮੰਤਰੀ ਦੇ ਨਾਮ 'ਤੇ ਠੱਗੀ ਮਾਰਨ ਦੀ ਸਾਜਿਸ਼ ਰਚਣ 'ਤੇ ਇਨ੍ਹਾਂ ਦੀ ਕੀ ਭੂਮਿਕਾ ਸੀ ਇਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ।
Minister Ranjit singh
ਦੱਸ ਦਈਏ ਕਿ ਰਣਜੀਤ ਸਿੰਘ ਨੇ ਇਸ ਵਾਰ ਅਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣਾਂ ਲੜੀਆਂ ਸਨ ਅਤੇ ਬਾਅਦ ਵਿਚ ਭਾਜਪਾ ਨੂੰ ਸਮੱਰਥਨ ਦੇਣ ਦਾ ਫੈਸਲਾ ਕੀਤਾ ਸੀ। ਹੁਣ ਉਹ ਖੱਟਰ ਸਰਕਾਰ ਵਿਚ ਬਿਜਲੀ ਮੰਤਰੀ ਹਨ।