
ਦਰਅਸਲ ਮੀਡੀਆ ਰਿਪੋਰਟਸ ਵਿਚ ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ...
ਨਵੀਂ ਦਿੱਲੀ: ਨਵੇਂ ਸਾਲ ਤੇ ਕੇਂਦਰ ਸਰਕਾਰ ਅਪਣੀ ਇਕ ਖ਼ਾਸ ਸਕੀਮ ਬੰਦ ਕਰਨ ਜਾ ਰਹੀ ਹੈ। ਅਜਿਹੇ ਵਿਚ ਜੇ ਤੁਸੀਂ ਵੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਬਸ ਦੋ ਦਿਨ ਦਾ ਹੀ ਮੌਕਾ ਹੈ। ਜੇ ਤੁਸੀਂ ਕਿਸੇ ਸਰਵਿਸ ਟੈਕਸ ਜਾਂ ਐਕਸਾਈਜ਼ ਡਿਊਟੀ ਸਬੰਧਿਤ ਵਿਵਾਦ ਨਾਲ ਜੁੜੇ ਹੋ ਤਾਂ ਤੁਹਾਡੇ ਲਈ ਬਿਹਤਰ ਹੋਵੇਗਾ ਕਿ 31 ਦਸੰਬਰ 2019 ਤੋਂ ਪਹਿਲਾਂ ਇਸ ਦੇ ਹੱਲ ਲਈ ਰਜਿਸਟ੍ਰੇਸ਼ਨ ਕਰਵਾ ਲਓ।
Photoਦਰਅਸਲ ਮੀਡੀਆ ਰਿਪੋਰਟਸ ਵਿਚ ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਵਿੱਤੀ ਵਿਭਾਗ ਸਭ ਦਾ ਵਿਸ਼ਵਾਸ ਸਕੀਮ ਦੀ ਆਖਰੀ ਤਰੀਕ ਅੱਗੇ ਨਹੀਂ ਵਧਾਏਗਾ। ਦਸ ਦਈਏ ਕਿ ਅਜਿਹੇ ਵਿਵਾਦਾਂ ਦਾ ਨਿਪਟਾਰਾਂ ਕਰਨ ਲਈ ਵਿੱਤੀ ਵਿਭਾਗ ਨੇ ਇਸ ਸਕੀਮ ਨੂੰ ਸ਼ੁਰੂ ਕੀਤਾ ਸੀ ਜਿਸ ਦੀ ਆਖਰੀ ਤਰੀਕ 31 ਦਸੰਬਰ 2019 ਹੈ।
Pm Modiਇਸ ਸਕੀਮ ਦੀ ਮਿਆਦ ਵਿਚ ਹੁਣ ਲਗਭਗ ਖਤਮ ਹੋਣ ਵਾਲੀ ਹੈ ਅਜਿਹੇ ਵਿਚ ਹੁਣ ਅਧਿਕਾਰੀਆਂ ਦੇ ਹਵਾਲੇ ਤੋਂ ਕੁੱਝ ਰਿਪੋਰਟਸ ਵਿਚ ਕਿਹਾ ਗਿਆ ਹੈ ਕਿ ਸਰਕਾਰ ਇਸ ਸਕੀਮ ਦੀ ਮਿਆਦ ਨਹੀਂ ਵਧਾਵੇਗੀ। ਜੇ ਤੁਸੀਂ ਵੀ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦਾ ਹੋ ਤਾਂ ਤੁਹਾਡੇ ਕੋਲ 31 ਦਸੰਬਰ 2019 ਤਕ ਹੀ ਆਖਰੀ ਤਰੀਕ ਹੈ।
Narendra Modiਇਸ ਸਕੀਮ ਤਹਿਤ ਸਰਕਾਰ ਨੂੰ ਹੁਣ ਤਕ ਸਾਲ 55,693 ਅਪਲਾਈ ਨੂੰ ਮਿਲੇ ਹਨ ਜਿਸ ਵਿਚ ਕੁੱਲ 29, 557.3 ਕਰੋੜ ਰੁਪਏ ਦਾ ਟੈਕਸ ਵਿਵਾਦ ਜੁੜਿਆ ਹੈ। ਜਦੋਂ ਵਿੱਤੀ ਵਿਭਾਗ ਨੇ ਇਸ ਯੋਜਨਾ ਨੂੰ ਲਾਂਚ ਕੀਤਾ ਸੀ ਉਦੋਂ ਇਸ ਨਾਲ ਜੁੜੇ ਕੁੱਲ 1.83 ਲੱਖ ਟੈਕਸ ਵਿਵਾਦ ਜੁੜੇ ਹੋਏ ਸਨ ਜਿਸ ਵਿਚ ਕਰੀਬ 3.5 ਲੱਖ ਕਰੋੜ ਰੁਪਏ ਫਸੇ ਪਏ ਹਨ।
Photoਸਭ ਦਾ ਵਿਸ਼ਵਾਸ ਸਕੀਮ ਤਹਿਤ ਟੈਕਸਪੇਅਰਸ ਨੂੰ ਬਕਾਇਆ ਟੈਕਸ ਤੇ 40 ਤੋਂ 70 ਫ਼ੀਸਦੀ ਤਕ ਦੀ ਛੋਟ ਮਿਲਦੀ ਹੈ। ਨਾਲ ਹੀ ਵਿਆਜ ਅਤੇ ਜ਼ੁਰਮਾਨੇ ਦੇ ਭੁਗਤਾਨ ਵਿਚ ਵੀ ਰਾਹਤ ਮਿਲਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।