
ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਮਾਸਟਰਮਾਈਂਡ ਅਬੂ ਬਕਰ ਅਲ-ਬਗਦਾਦੀ ਦੇ ਸਭ ਤੋਂ ਛੋਟੇ ਬੇਟੇ ਦੇ ਹਵਾਈ ਜਹਾਜ਼...
ਬਗਦਾਦ : ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਮਾਸਟਰਮਾਈਂਡ ਅਬੂ ਬਕਰ ਅਲ-ਬਗਦਾਦੀ ਦੇ ਸਭ ਤੋਂ ਛੋਟੇ ਬੇਟੇ ਦੇ ਹਵਾਈ ਜਹਾਜ਼ ਵਿਚ ਮਾਰੇ ਜਾਣ ਦੀ ਖ਼ਬਰ ਹੈ। ਮੀਡੀਆ ਰਿਪੋਟ ਦੇ ਮੁਤਾਬਕ, ਇਕ ਇਰਾਕੀ ਕਮਾਂਡਰ ਨੇ ਦੱਸਿਆ ਕਿ ਬਗਦਾਦੀ ਦਾ ਪੁੱਤਰ 22 ਸਤੰਬਰ ਨੂੰ ਸੀਰੀਆ ਦੇ ਇਕ ਪਿੰਡ ‘ਚ ਅਤਿਵਾਦੀਆਂ ਦੇ ਅੱਡੇ ‘ਤੇ ਕੀਤੇ ਗਏ ਹਵਾਈ ਹਮਲੇ ‘ਚ ਮਾਰਿਆ ਗਿਆ ਸੀ।
Baghdadi & His Sonਖ਼ਬਰਾਂ ਦੇ ਮੁਤਾਬਕ ਕਮਾਂਡਰ ਨੇ ਦੱਸਿਆ, ‘ਸਾਨੂੰ ਇਹ ਸੂਚਨਾ ਮਿਲੀ ਹੈ ਕਿ ਇਸਲਾਮਿਕ ਸਟੇਟ ਚੀਫ਼ ਬਗਦਾਦੀ ਦਾ ਛੋਟਾ ਪੁੱਤਰ ਰੂਸ ਵੱਲੋਂ ਸੀਰੀਆ ਦੇ ਪਿੰਡ ‘ਚ ਦੋ ਦਿਨ ਪਹਿਲਾਂ ਅਤਿਵਾਦੀਆਂ ਦੇ ਅੱਡੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਹਮਲੇ ‘ਚ ਮਾਰਿਆ ਗਿਆ ਹੈ। ਹਾਲਾਂਕਿ, ਬਗਦਾਦੀ ਦੇ ਪੁੱਤਰ ਦਾ ਨਾਮ ਅਤੇ ਉਸ ਦੀ ਉਮਰ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿਤੀ ਗਈ ਹੈ। ਦੱਸ ਦੇਈਏ ਕਿ ਇਸਲਾਮਿਕ ਸਟੇਟ ਨੇ ਇਸ ਤੋਂ ਪਹਿਲਾਂ ਜੁਲਾਈ ‘ਚ ਦਾਅਵਾ ਕੀਤਾ ਸੀ ਕਿ ਬਗਦਾਦੀ ਦਾ ਇਕ ਹੋਰ ਛੋਟਾ ਪੁੱਤਰ ਹਦਿਆਇਫਾਹ ਅਲ-ਬਦਰੀ ਹੋਮਸ ‘ਚ ਸਥਿਤ ਪਾਵਰ ਪਲਾਂਟ ‘ਤੇ ਹਮਲੇ ‘ਚ ਮਾਰਿਆ ਗਿਆ ਸੀ।