
ਸਰਕਾਰੀ ਬੈਂਕ ਬੁੱਧਵਾਰ ਤੇ ਵੀਰਵਾਰ ਨੂੰ ਦੋ ਦਿਨ ਦੀ ਹੜਤਾਲ 'ਤੇ ਹਨ। ਕਰੋੜਾਂ ਸਰਕਾਰੀ ਕਰਮਚਾਰੀਆਂ ਦੇ ਨਾਲ-ਨਾਲ ਨਿੱਜੀ ਖੇਤਰ ਵਿਚ ਕੰਮ....
ਨਵੀਂ ਦਿੱਲੀ : ਸਰਕਾਰੀ ਬੈਂਕ ਬੁੱਧਵਾਰ ਤੇ ਵੀਰਵਾਰ ਨੂੰ ਦੋ ਦਿਨ ਦੀ ਹੜਤਾਲ 'ਤੇ ਹਨ। ਕਰੋੜਾਂ ਸਰਕਾਰੀ ਕਰਮਚਾਰੀਆਂ ਦੇ ਨਾਲ-ਨਾਲ ਨਿੱਜੀ ਖੇਤਰ ਵਿਚ ਕੰਮ ਕਰਨ ਵਾਲੇ ਲੋਕਾਂ 'ਤੇ ਵੀ ਇਸ ਦਾ ਅਸਰ ਪੈ ਸਕਦਾ ਹੈ। ਹੜਤਾਲ ਵਿਚ ਕਰੀਬ 10 ਲੱਖ ਕਰਮਚਾਰੀ ਸ਼ਾਮਲ ਹੋਣਗੇ ਜੋ ਅਪਣੀ ਤਨਖਾਹ ਵਿਚ ਸਿਰਫ਼ ਦੋ ਫ਼ੀਸਦੀ ਵਾਧੇ ਦੇ ਪ੍ਰਸਤਾਵ ਤੋਂ ਬੇਹੱਦ ਨਰਾਜ਼ ਹਨ।
bank strikeਮਹੀਨੇ ਦੇ ਆਖ਼ਰ ਦੇ ਦਿਨ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੜਤਾਲ ਕਾਰਨ ਕਈ ਬੈਂਕਾਂ ਦੀਆਂ ਸ਼ਾਖ਼ਾਵਾਂ ਦੇ ਕੰਮਕਾਜ 'ਤੇ ਤਾਂ ਅਸਰ ਪਵੇਗਾ ਹੀ, ਨਾਲ ਹੀ ਏਟੀਐਮ ਸੇਵਾ 'ਤੇ ਵੀ ਅਸਰ ਪੈ ਸਕਦਾ ਹੈ। ਬੈਂਕ ਯੂਨੀਅਨ ਨੇਤਾ ਅਸ਼ੋਕ ਗੁਪਤਾ ਨੇ ਨੇ ਦਸਿਆ ਕਿ 14-15 ਫ਼ੀਸਦੀ ਤਨਖਾਹ ਵਾਧੇ ਤੋਂ ਹੇਠਾਂ ਕਰਮਚਾਰੀ ਮੰਨਣ ਲਈ ਤਿਆਰ ਨਹੀਂ ਹਨ। ਦੋ ਫ਼ੀਸਦੀ ਦੇ ਵਾਧੇ ਦੀ ਗੱਲ ਕਰਮਚਾਰੀਆਂ ਨਾਲ ਮਜ਼ਾਕ ਹੈ।
bank strikeਗੁਪਤਾ ਨੇ ਦਸਿਆ ਕਿ ਬੁਧਵਾਰ ਨੂੰ ਹੜਤਾਲ ਵਿਚ ਸ਼ਾਮਲ ਬੈਂਕ ਕਰਮਚਾਰੀ 10 ਵਜੇ ਪਾਰਲੀਮੈਂਟ ਸਟ੍ਰੀਟ 'ਤੇ ਇਕੱਠੇ ਹੋ ਕੇ ਪ੍ਰਦਰਸ਼ਨ ਕਰਨਗੇ। ਗੁਪਤਾ ਨੇ ਇਹ ਵੀ ਦਸਿਆ ਕਿ ਮੈਨੇਜਮੈਂਟ ਨੇ ਸਾਫ਼ ਕਰ ਦਿਤਾ ਹੈ ਕਿ ਉਹ ਜ਼ਿਆਦਾ ਤਨਖ਼ਾਹ ਦੇਣ ਜਾਂ ਵਧਾਉਣ ਦੀ ਸਥਿਤੀ ਵਿਚ ਨਹੀਂ ਹੈ। ਤੁਹਾਨੂੰ ਦਸ ਦਈਏ ਕਿ ਬੈਂਕ ਕਰਮਚਾਰੀਆਂ ਦੇ ਸੰਗਠਨ ਨੇ ਭਾਰਤੀ ਬੈਂਕ ਸੰਘ (ਆਈਬੀਏ) ਦੇ ਦੋ ਫ਼ੀਸਦੀ ਤਨਖ਼ਾਹ ਵਾਧੇ ਦੀ ਪੇਸ਼ਕਸ਼ ਨੂੰ ਖ਼ਾਰਜ ਕਰ ਦਿਤਾ।
bank strikeਸੰਗਠਨ ਨੇ ਅਪਣੀ ਮੰਗ ਪੂਰੀ ਕਰਵਾਉਣ ਲਈ ਹੜਤਾਲ ਦੀ ਵੀ ਚਿਤਾਵਨੀ ਦਿਤੀ। ਬੈਂਕ ਕਰਮਚਾਰੀਆਂ ਦਾ ਤਨਖ਼ਾਹ ਵਾਧਾ ਇਕ ਨਵੰਬਰ 2017 ਤੋਂ ਲਟਕਿਆ ਹੋਇਆ ਹੈ। ਕਰਮਚਾਰੀਆਂ ਸੰਗਠਨ ਏਆਈਬੀਓਸੀ ਦੇ ਜਨਰਲ ਸਕੱਤਰ ਡੀ ਟੀ ਫ੍ਰੈਂਕੋ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਆਈਬੀਏ ਨੇ ਮਹਿਜ਼ ਦੋ ਫ਼ੀਸਦੀ ਵਾਧੇ ਦੀ ਸ਼ੁਰੂਆਤੀ ਪੇਸ਼ਕਸ਼ ਕੀਤੀ, ਜਿਸ ਨੂੰ ਯੂਨਾਇਟਡ ਫੋਰਮ ਆਫ਼ ਬੈਂਕ ਯੂਨੀਅਨਸ (ਯੂਐਫਬੀਓ) ਨੇ ਖਾਰਜ ਕਰ ਦਿਤਾ।
bank strikeਯੂਐਫਬੀਓ ਨੌਂ ਕਰਮਚਾਰੀ ਅਤੇ ਅਧਿਕਾਰੀ ਸੰਗਠਨਾਂ ਦਾ ਸਮੂਹ ਹੈ। ਸ਼ਨਲ ਆਰਗੇਨਾਈਜ਼ੇਸ਼ਨ ਆਫ਼ ਬੈਂਕ ਵਰਕਰਜ਼ ਦੇ ਉਪ ਪ੍ਰਧਾਨ ਅਸ਼ਵਨੀ ਰਾਣਾ ਨੇ ਕਿਹਾ ਕਿ ਯੂਐਫਬੀਓ ਦੀ ਸਨਿਚਰਵਾਰ ਦੀ ਮੀਟਿੰਗ ਵਿਚ ਆਈਬੀਏ ਦੇ ਦੋ ਫ਼ੀਸਦੀ ਤਨਖ਼ਾਹ ਵਾਧੇ ਦੇ ਪ੍ਰਸਤਾਵ ਨੂੰ ਖ਼ਾਰਜ ਕਰ ਦਿਤਾ ਗਿਆ। ਪਿਛਲੇ ਤਨਖ਼ਾਹ ਵਾਧੇ ਵਿਚ ਆਈਬੀਏ ਨੇ 15 ਫ਼ੀਸਦੀ ਵਾਧਾ ਕੀਤਾ ਸੀ।