
ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਟੀ (ਟਰਾਈ) ਦੇ ਚੇਅਰਮੈਨ ਆਰਐੱਸ ਸ਼ਰਮਾ ਦੀ ਗੁਪਤ ਜਾਣਕਾਰੀ ਲੀਕ ਕਰਨ ਤੋਂ ਬਾਅਦ ਹੁਣ ਫਰਾਂਸ ਦੇ ਸੁਰੱਖਿਆ ...
ਨਵੀਂ ਦਿੱਲੀ : ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਟੀ (ਟਰਾਈ) ਦੇ ਚੇਅਰਮੈਨ ਆਰਐੱਸ ਸ਼ਰਮਾ ਦੀ ਗੁਪਤ ਜਾਣਕਾਰੀ ਲੀਕ ਕਰਨ ਤੋਂ ਬਾਅਦ ਹੁਣ ਫਰਾਂਸ ਦੇ ਸੁਰੱਖਿਆ ਮਾਹਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿਤੀ ਹੈ। ਫਰਾਂਸ ਰਿਸਰਚ ਨੇ ਪੀਐੱਮ ਨੂੰ ਆਪਣਾ 12 ਨੰਬਰ ਦਾ ਆਧਾਰ ਅੰਕ ਜਨਤਕ ਕਰਨ ਦਾ ਚੈਲੇਂਜ ਦਿਤਾ ਹੈ। ਫਰਾਂਸੀਸੀ ਸੁਰੱਖਿਆ ਵਿਸ਼ੇਸ਼ ਇਲਿਅਟੀ ਐਲਡਰਸਨ ਨੇ ਟਵੀਟ ਕਰਕੇ ਕਿਹਾ ਕਿ ਨਸਮਤੇ ਨਰਿਦੰਰ ਮੋਦੀ, ਕੀ ਤੁਸੀਂ ਆਪਣਾ ਆਧਾਰ ਨੰਬਰ ਪ੍ਰਕਾਸ਼ਿਤ ਕਰ ਸਕਦੇ ਹੋ?
TRAI Chiefਦਰਅਸਲ ਟਰਾਈ ਦੇ ਪ੍ਰਮੁੱਖ ਆਰ.ਐੱਸ. ਸ਼ਰਮਾ ਨੇ ਕੱਲ੍ਹ ਟਵਿਟਰ 'ਤੇ ਆਪਣਾ 12 ਅੰਕਾਂ ਦੀ ਆਧਾਰ ਜਨਤਕ ਤਕ ਚੁਣੌਤੀ ਦਿਤੀ ਸੀ ਕਿ ਕੋਈ ਵੀ ਇਸ ਦੇ ਜ਼ਰੀਏ ਉਸ ਦਾ ਨੁਕਸਾਨ ਕਰਕੇ ਦਿਖਾਵੇ। ਇਸ ਤੋਂ ਬਾਅਦ ਵੱਖ-ਵੱਖ ਯੂਜ਼ਰਸ ਨੇ ਉਨ੍ਹਾਂ ਦੀ ਨਿੱਜੀ ਜਾਣਕਾਰੀਆਂ 'ਚ ਸੰਨ੍ਹ ਲਗਾਉਣ ਦਾ ਦਾਅਵਾ ਕੀਤਾ। ਖ਼ੁਦ ਨੂੰ ਫਰਾਂਸ ਦਾ ਇਕ ਸੁਰੱਖਿਆ ਮਾਹਰ ਦੱਸਣ ਵਾਲੇ ਇਕ ਯੂਜ਼ਰ ਨੇ ਸ਼ਰਮਾ ਦੇ ਮੋਬਾਇਲ ਨੰਬਰ ਤੋਂ ਲੈ ਕੇ ਪੈਨ ਕਾਰਡ ਦੀ ਗਿਣਤੀ ਤਕ ਜਨਤਕ ਕਰਨ ਦਾ ਦਾਅਵਾ ਕੀਤਾ। ਸ਼ਰਮਾ ਨੇ ਇਕ ਯੂਜ਼ਰ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਸਮਝੋ ਕਿ ਮੈਂ ਇਹ ਚੁਣੌਤੀ ਟਰਾਈ ਚੇਅਰਮੈਨ ਦੇ ਨਾਤੇ ਨਹੀਂ ਬਲਕਿ ਭਾਰਤ ਦੇ ਇਕ ਸਾਮਾਨ ਨਾਗਰਿਕ ਦੀ ਤਰ੍ਹਾਂ ਹੀ ਦਿਤੀ ਹੈ।
Data Leakਖ਼ੁਦ ਨੂੰ ਇਲਿਅਟ ਐਡਰਸਨ ਦੱਸਣ ਵਾਲੇ ਫਰਾਂਸੀਸੀ ਨਾਗਰਿਕ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਲੋਕ ਤੁਹਾਡੇ ਘਰ ਦਾ ਪਤਾ, ਜਨਮਦਿਨ ਅਤੇ ਦੂਜੇ ਮੋਬਾਇਲ ਨੰਬਰ ਕਢਵਾ ਸਕਦੇ ਹਨ। ਮੈਨੂੰ ਉਮੀਦ ਹੈ ਕਿ ਇਹ ਸਾਰਾ ਕੁਝ ਤੁਹਾਨੂੰ ਸਮਝ ਆ ਜਾਵੇਗਾ ਕਿ ਆਧਾਰ ਨੰਬਰ ਨੂੰ ਜਨਤਕ ਕਰਨਾ ਠੀਕ ਨਹੀਂ ਹੈ। ਹਾਲਾਂਕਿ ਸ਼ਰਮਾ ਨੇ ਆਪਣੀ ਗੱਲ 'ਤੇ ਅੜ੍ਹੇ ਰਹਿੰਦੇ ਹੋਏ ਲਿਖਿਆ ਕਿ ਇਹ ਜਾਣਕਾਰੀਆਂ ਕੋਈ ਸਰਕਾਰੀ ਗੁਪਤ ਸੂਚਨਾਵਾਂ ਨਹੀਂ ਹੈ। ਟਰਾਈ ਦੇ ਚੇਅਰਮੈਨ ਨੇ ਕਿਹਾ ਕਿ ਚੁਣੌਤੀ ਕੇਵਲ ਫੋਨ ਨੰਬਰ ਅਤੇ ਦੂਜੀ ਸੂਚਨਾਵਾਂ ਨੂੰ ਲੈ ਕੇ ਨਹੀਂ ਸੀ ਬਲਕਿ ਉਨ੍ਹਾਂ ਦੇ ਆਧਾਰ ਨੰਬਰ ਦੀ ਜਾਣਕਾਰੀ ਦੇ ਆਧਾਰ 'ਤੇ ਕੋਈ ਨੁਕਸਾਨ ਪਹੁੰਚਾਉਣ ਨੂੰ ਲੈ ਕੇ ਸੀ।
TRAI Chiefਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਫੋਨ ਨੰਬਰ ਅਤੇ ਦੂਜੀਆਂ ਸੂਚਨਾਵਾਂ ਲਈ ਚੁਣੌਤੀ ਨਹੀਂ ਦਿਤੀ ਸੀ। ਮੇਰੀ ਚੁਣੌਤੀ ਮੈਨੂੰ ਕੋਈ ਨੁਕਸਾਨ ਪਹੁੰਚਾਉਣ ਲਈ ਨਹੀਂ ਸੀ ਅਤੇ ਹੁਣ ਤਕ ਇਸ ਵਿਚ ਕੋਈ ਸਫ਼ਲਤਾ ਨਹੀਂ ਮਿਲੀ। ਖ਼ਬਰ ਏਜੰਸੀ ਨੇ ਜਦ ਸ਼ਰਮਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿ ਚੁਣੌਤੀ ਨੂੰ ਕੁਝ ਹੋਰ ਦੇਰ ਚੱਲਣ ਦੇਵੋ। ਉੱਥੇ ਖ਼ੁਦ ਨੂੰ ਫਰਾਂਸ ਦਾ ਸੁਰੱਖਿਆ ਮਾਹਰ ਦੱਸਣ ਵਾਲਾ ਯੂਜ਼ਰ ਲਗਾਤਾਰ ਆਧਾਰ ਪ੍ਰਣਾਲੀ ਦੀ ਖਾਮੀਆਂ ਦੀ ਆਲੋਚਨਾ ਕਰਦਾ ਰਹਿੰਦਾ ਹੈ। ਉਹ ਪਹਿਲੇ ਵੀ ਆਧਾਰ ਵਿਚ ਸੰਨ੍ਹ ਲਗਾ ਚੁੱਕਿਆ ਹੈ।