ਪਤੀ ਆਪਣੀ ਪਤਨੀ ਦੇ ਚਰਿੱਤਰ ‘ਤੇ ਕਰਦਾ ਸੀ ਸ਼ੱਕ, ਕਰਤਾ ਇਹ ਕਾਰਾ...
Published : Nov 30, 2019, 1:19 pm IST
Updated : Nov 30, 2019, 1:19 pm IST
SHARE ARTICLE
Picture
Picture

ਮੁਲਜ਼ਮ ਹਰੀਸ਼ ਕਰਦਾ ਹੈ ਪੇਂਟਰ ਦਾ ਕੰਮ

ਲਖਨਉ : ਦਿੱਲੀ ਨਾਲ ਲੱਗਦੇ ਗੋਤਮਬੁੱਧ ਨਗਰ ਜਿਲ੍ਹੇ ਦੇ ਗ੍ਰੇਟਰ ਨੋਇਡਾ ਵਿਚ ਵੀਰਵਾਰ ਰਾਤ ਇੱਕ ਵਿਅਕਤੀ ਨੇ ਆਪਣੀ ਪਤਨੀ ਨਾਲ ਝਗੜਾ ਕਰਨ ਤੋਂ ਬਾਅਦ ਆਪਣੀ ਦੋਣੋ ਲੜਕੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਦਾ ਖੁਲਾਸਾ ਸ਼ੁੱਕਰਵਾਰ ਦੀ ਸਵੇਰ ਹੋਇਆ।

PicturePicture

ਪਿਤਾ ਦੀ ਬੇਰਿਹਮੀ ਦੇ ਭੇਟ ਚੜੀ ਲੜਕੀਆਂ ਵਿਚੋਂ ਇਕ ਦੀ ਉੱਮਰ ਸੱਤ ਸਾਲ ਅਤੇ ਦੂਜੀ ਦੀ ਉੱਮਰ ਸਿਰਫ਼ ਢਾਈ ਸਾਲ ਸੀ। ਪੁਲਿਸ ਨੇ ਹੱਤਿਆ ਦੇ ਇਲਜ਼ਾਮ ਵਿਚ ਪਿਤਾ ਨੂੰ ਗਿਰਫ਼ਤਾਰ ਕਰ ਲਿਆ ਹੈ। ਮੁਲਜ਼ਮ ਦਾ ਨਾਮ ਹਰੀਸ਼ ਸੋਲਂਕੀ ਹੈ।

PicturePicture

ਜਾਣਕਾਰੀ ਮੁਤਾਬਕ ਰੋਜ ਦੀ ਤਰ੍ਹਾਂ ਵੀਰਵਾਰ ਦੀ ਸ਼ਾਮ ਨੂੰ ਵੀ ਹਰੀਸ਼ ਸ਼ਰਾਬ ਪੀ ਕੇ ਘਰ ਪਹੁੰਚਿਆ ਜਿਸ ਤੋਂ ਬਾਅਦ ਉਸਦਾ ਆਪਣੀ ਪਤਨੀ ਨਾਲ ਝਗੜਾ ਹੋਇਆ। ਝਗੜੇ ਦੇ ਕਾਰਨ ਪਤਨੀ ਚਾਰ ਸਾਲਾਂ ਦੇ ਲੜਕੇ ਨੂੰ ਲੈ ਕੇ ਮਕਾਨ ਮਾਲਕ ਦੇ ਇੱਥੇ ਪਹੁੰਚ ਗਈ। ਘਰ ਵਿੱਚ ਹਰੀਸ਼ ਦੋਣੋ ਬੱਚੀਆਂ ਦੇ ਨਾਲ ਰਹਿ ਗਿਆ।ਰਾਤ ਵੇਲੇ ਕਿਸੇ ਸਮੇਂ ਮੌਕਾ ਪਾ ਕੇ ਹਰੀਸ਼ ਨੇ ਇਕ ਲੜਕੀ ਦਾ ਕੰਧ ਨਾਲ ਸਿਰ ਮਾਰ ਕੇ ਜਦਕਿ ਦੂਜੀ ਲੜਕੀ ਦੇ ਸਿਰ ਵਿਚ ਇੱਟਾਂ ਮਾਰ  ਕੇ ਹੱਤਿਆ ਕਰ ਦਿੱਤੀ। ਘਰਵਾਲੀ ਜਦੋਂ ਸਵੇਰੇ ਘਰ ਪਹੁੰਚੀ ਤਾਂ ਘਟਨਾ ਦਾ ਖੁਲਾਸਾ ਹੋਇਆ। ਪੁਲਿਸ ਨੇ ਦੋਵਾਂ ਬੱਚੀਆਂ ਦੀ ਮ੍ਰਿਤਕ ਦੇਹਾਂ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

PicturePicture

ਸੁਰਜਪੁਰ ਥਾਣੇ ਵਿਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਘਰਵਾਲੀ ਰੁਬੀ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਹੈ ਜਦਕਿ ਹਰੀਸ਼ ਪੇਂਟਰ ਦਾ ਕੰਮ ਕਰਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਹਰੀਸ਼  ਆਪਣੀ ਘਰਵਾਲੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ ਅਤੇ ਉਸਨੂੰ ਅਕਸਰ ਕੁੱਟਿਆ ਕਰਦਾ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement