
ਇਸ ਮਾਮਲੇ ਦੀ ਅਗਲੀ ਸੁਣਵਾਈ 17 ਦਸੰਬਰ ਹੋਵੇਗੀ।
ਨਵੀਂ ਦਿੱਲੀ: ਚਾਰ ਸਾਲ ਪਹਿਲਾਂ ਆਸਟ੍ਰੇਲੀਆ 'ਚ ਇਕ ਔਰਤ ਦਾ ਕਤਲ ਕਰਕੇ ਭਾਰਤ ਆਏ ਰਾਜਵਿੰਦਰ ਸਿੰਘ ਨੂੰ 5 ਦਿਨ ਦਾ ਰਿਮਾਂਡ ਖਤਮ ਹੋਣ ਮਗਰੋਂ ਅੱਜ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਮਾਮਲੇ ਦੀ ਕਾਗਜ਼ੀ ਕਾਰਵਾਈ ਪੂਰੀ ਕੀਤੀ ਗਈ। ਇਸ ਮਾਮਲੇ ਦੀ ਅਗਲੀ ਸੁਣਵਾਈ 17 ਦਸੰਬਰ ਹੋਵੇਗੀ। ਉਸ ਦਿਨ ਯੂਨੀਅਨ ਆਫ ਇੰਡੀਆ ਆਪਣਾ ਪੱਖ ਪੇਸ਼ ਕਰੇਗੀ।
ਇਸ ਕੇਸ ਦੀ ਪੂਰੀ ਸੁਣਵਾਈ ਆਸਟ੍ਰੇਲੀਆ ਕੋਰਟ ਵਿਚ ਹੀ ਹੋਵੇਗੀ। ਦੱਸ ਦੇਈਏ ਕਿ ਆਸਟ੍ਰੇਲੀਆ 'ਚ ਰਾਜਵਿੰਦਰ ਸਿੰਘ ਦੀ ਗ੍ਰਿਫਤਾਰੀ 'ਤੇ 1 ਮਿਲੀਅਨ ਆਸਟ੍ਰੇਲੀਅਨ ਡਾਲਰ ਦਾ ਇਨਾਮ ਰੱਖਿਆ ਗਿਆ ਸੀ। ਸ਼ੱਕੀ ਮੁਲਜ਼ਮ ਨੂੰ 25 ਨਵੰਬਰ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।