ਇਹ ਦਿਲ ਦੀ ਗੰਭੀਰ ਬਿਮਾਰੀ ਤੋਂ ਪੀੜਤ ਫੌਜੀ ਦੇ ਸਰੀਰ ਵਿਚ ਟਰਾਂਸਪਲਾਂਟ ਕੀਤਾ ਜਾਵੇਗਾ।
ਇੰਦੌਰ: ਮੱਧ ਪ੍ਰਦੇਸ਼ ਦੇ ਇਕ 34 ਸਾਲਾ ਸਬਜ਼ੀ ਵਪਾਰੀ ਦੀ ਮੌਤ ਤੋਂ ਬਾਅਦ ਉਸ ਦੇ ਅੰਗ ਦਾਨ ਤੋਂ ਮਿਲੇ ਦਿਲ ਨੂੰ ਫੌਜ ਦੇ ਇਕ ਵਿਸ਼ੇਸ਼ ਜਹਾਜ਼ ਰਾਹੀਂ ਇੰਦੌਰ ਤੋਂ ਪੁਣੇ ਭੇਜਿਆ ਗਿਆ। ਇਹ ਦਿਲ ਦੀ ਗੰਭੀਰ ਬਿਮਾਰੀ ਤੋਂ ਪੀੜਤ ਫੌਜੀ ਦੇ ਸਰੀਰ ਵਿਚ ਟਰਾਂਸਪਲਾਂਟ ਕੀਤਾ ਜਾਵੇਗਾ। 'ਇੰਦੌਰ ਸੁਸਾਇਟੀ ਫਾਰ ਆਰਗਨ ਡੋਨੇਸ਼ਨ' ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਪਠਾਨ ਦੀ ਰਿਲੀਜ਼ ਤੋਂ ਬਾਅਦ ਬੋਲੇ ਸ਼ਾਹਰੁਖ ਖ਼ਾਨ, “ਪਿਛਲੇ ਚਾਰ ਦਿਨਾਂ ’ਚ ਮੈਂ ਪਿਛਲੇ ਚਾਰ ਸਾਲ ਭੁੱਲ ਗਿਆ”
ਅਧਿਕਾਰੀਆਂ ਨੇ ਦੱਸਿਆ ਕਿ ਉਜੈਨ 'ਚ ਸਬਜ਼ੀ ਦਾ ਕਾਰੋਬਾਰ ਕਰਨ ਵਾਲਾ ਪ੍ਰਦੀਪ ਅਸਵਾਨੀ 20 ਜਨਵਰੀ ਦੀ ਰਾਤ ਨੂੰ ਸੜਕ ਹਾਦਸੇ 'ਚ ਜ਼ਖਮੀ ਹੋ ਗਿਆ ਸੀ। ਸਿਰ ਵਿਚ ਗੰਭੀਰ ਸੱਟ ਲੱਗਣ ਕਾਰਨ ਉਸ ਨੂੰ ਇੰਦੌਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਲਾਜ ਦੇ ਬਾਵਜੂਦ ਅਸਵਾਨੀ ਦੀ ਹਾਲਤ ਵਿਚ ਸੁਧਾਰ ਨਹੀਂ ਹੋਇਆ ਅਤੇ ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ।
ਇਹ ਵੀ ਪੜ੍ਹੋ: ਪੰਜਾਬ ਵਿਚ ਪਹਿਲੀ ਵਾਰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਨੂੰ ਮਿਲਣਗੀਆਂ ਕਿਤਾਬਾਂ
ਅਧਿਕਾਰੀਆਂ ਨੇ ਦੱਸਿਆ ਕਿ ਦੁੱਖ ਦੇ ਬਾਵਜੂਦ ਅਸਵਾਨੀ ਦੇ ਰਿਸ਼ਤੇਦਾਰ ਮਰਨ ਉਪਰੰਤ ਉਸ ਦੇ ਅੰਗ ਦਾਨ ਕਰਨ ਲਈ ਰਾਜ਼ੀ ਹੋ ਗਏ ਅਤੇ ਉਸ ਤੋਂ ਬਾਅਦ ਸਰਜਨਾਂ ਨੇ 34 ਸਾਲਾ ਕਾਰੋਬਾਰੀ ਦੇ ਸਰੀਰ ਤੋਂ ਉਸ ਦਾ ਦਿਲ, ਜਿਗਰ, ਦੋਵੇਂ ਗੁਰਦੇ ਅਤੇ ਅੱਖਾਂ ਕੱਢ ਲਈਆਂ। ਇੰਦੌਰ ਡਿਵੀਜ਼ਨ ਦੇ ਕਮਿਸ਼ਨਰ (ਮਾਲ) ਡਾ. ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਫੌਜ ਦੇ ਡਾਕਟਰਾਂ ਦੀ ਟੀਮ ਅਸਵਾਨੀ ਦੇ ਮਰਨ ਉਪਰੰਤ ਦਾਨ ਕੀਤੇ ਦਿਲ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਪੁਣੇ ਲੈ ਗਈ, ਜਿੱਥੇ ਇਸ ਨੂੰ ਸਿਪਾਹੀ ਦੇ ਸਰੀਰ ਵਿਚ ਟਰਾਂਸਪਲਾਂਟ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀ ਪਹਿਲਕਦਮੀ: ਸੂਬੇ ਵਿਚ ਆਮ ਲੋਕਾਂ ਲਈ ਜਲਦ ਸ਼ੁਰੂ ਹੋਣਗੀਆਂ ਰੇਤੇ ਦੀਆਂ ਖੱਡਾਂ
ਅਸਵਾਨੀ ਦੀ ਵੱਡੀ ਭੈਣ ਨੀਲਮ ਖੁਸ਼ਲਾਨੀ ਨੇ ਕਿਹਾ, "ਸਾਡੇ ਪਰਿਵਾਰ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮੇਰੇ ਮਰਹੂਮ ਭਰਾ ਦਾ ਦਿਲ ਇਕ ਸਿਪਾਹੀ ਦੇ ਸਰੀਰ ਵਿਚ ਟਰਾਂਸਪਲਾਂਟ ਕੀਤਾ ਜਾ ਰਿਹਾ ਹੈ। ਮੈਨੂੰ ਮਹਿਸੂਸ ਹੋ ਰਿਹਾ ਹੈ ਕਿ (ਦਿਲ ਦੇ ਟਰਾਂਸਪਲਾਂਟ ਤੋਂ ਬਾਅਦ) ਮੇਰਾ ਭਰਾ ਇਕ ਸਿਪਾਹੀ ਦੇ ਰੂਪ ਵਿਚ ਜ਼ਿੰਦਾ ਰਹਿ ਕੇ ਦੇਸ਼ ਦੀ ਸੇਵਾ ਕਰੇਗਾ”। ਇੰਦੌਰ ਸੋਸਾਇਟੀ ਫਾਰ ਆਰਗਨ ਡੋਨੇਸ਼ਨ ਨਾਲ ਜੁੜੀ ਸਮਾਜਿਕ ਸੰਸਥਾ ਮੁਸਕਾਨ ਗਰੁੱਪ ਦੇ ਵਲੰਟੀਅਰ ਸੰਦੀਪਨ ਆਰੀਆ ਨੇ ਦੱਸਿਆ ਕਿ ਅਸਵਾਨੀ ਦੇ ਮਰਨ ਉਪਰੰਤ ਅੰਗ ਦਾਨ ਤੋਂ ਮਿਲੇ ਦੋ ਗੁਰਦੇ, ਜਿਗਰ ਅਤੇ ਅੱਖਾਂ ਨੂੰ ਸਥਾਨਕ ਹਸਪਤਾਲਾਂ ਵਿਚ ਲੋੜਵੰਦ ਮਰੀਜ਼ਾਂ ਨੂੰ ਟਰਾਂਸਪਲਾਂਟ ਕੀਤੇ ਜਾਣਗੇ।
ਇਹ ਵੀ ਪੜ੍ਹੋ: ਪੰਜਾਬ ਵਿਚ ਕੋਲਾ ਸੰਕਟ! ਸੂਬੇ ਦੇ ਇਕ ਪ੍ਰਾਈਵੇਟ ਅਤੇ ਦੋ ਸਰਕਾਰੀ ਥਰਮਲ ਪਲਾਂਟਾਂ ਵਿਚ 2 ਤੋਂ 3 ਦਿਨ ਦਾ ਕੋਲਾ ਬਾਕੀ
ਚਸ਼ਮਦੀਦਾਂ ਨੇ ਦੱਸਿਆ ਕਿ ਮੌਤ ਤੋਂ ਬਾਅਦ ਅੰਗਦਾਨ ਰਾਹੀਂ ਪੰਜ ਵਿਅਕਤੀਆਂ ਨੂੰ ਨਵੀਂ ਜ਼ਿੰਦਗੀ ਦੇਣ ਵਾਲੇ ਅਸਵਾਨੀ ਦੀ ਦੇਹ ਨੂੰ ਸ਼ਹਿਰ ਦੇ ਵਿਸ਼ੇਸ਼ ਜੂਪੀਟਰ ਹਸਪਤਾਲ ਤੋਂ ਪੂਰੇ ਸਨਮਾਨ ਨਾਲ ਅੰਤਿਮ ਯਾਤਰਾ ਲਈ ਰਵਾਨਾ ਕੀਤਾ ਗਿਆ। ਚਸ਼ਮਦੀਦਾਂ ਅਨੁਸਾਰ ਮੱਧ ਪ੍ਰਦੇਸ਼ ਆਰਮਡ ਪੁਲਿਸ ਦੇ ਜਵਾਨਾਂ ਨੇ ਮਰਹੂਮ ਅਸਵਾਨੀ ਨੂੰ ਸਲਾਮੀ ਦਿੱਤੀ। ਇਸ ਦੌਰਾਨ ਸਥਾਨਕ ਲੋਕ ਸਭਾ ਮੈਂਬਰ ਸ਼ੰਕਰ ਲਾਲਵਾਨੀ ਅਤੇ ਹਸਪਤਾਲ ਦੇ ਡਾਕਟਰ ਅਤੇ ਹੋਰ ਕਰਮਚਾਰੀ ਵੀ ਮੌਜੂਦ ਸਨ।