ਐਨ.ਐਸ.ਜੀ. ਨੂੰ ਫ਼ੋਨ ਕਰ ਕੇ ਮੋਦੀ 'ਤੇ ਰਸਾਇਣਕ ਹਮਲੇ ਦੀ ਧਮਕੀ ਦੇਣ ਵਾਲਾ ਗ਼੍ਰਿਫ਼ਤਾਰ
Published : Jul 31, 2018, 2:00 am IST
Updated : Jul 31, 2018, 2:00 am IST
SHARE ARTICLE
Narendra Modii
Narendra Modii

ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਰਸਾਇਣ ਹਮਲੇ ਦੀ ਧਮਕੀ ਦੇਣ ਅਤੇ ਰਾਸ਼ਟਰੀ ਸੁਰੱਖਿਆ ਗਾਰਡ (ਐਨ.ਐਸ.ਜੀ.) ਦੇ ਕੰਟਰੋਲ ਰੂਮ ਵਿਚ ਫ਼ੋਨ ਕਰਨ ਦੇ ਦੋਸ਼ ਵਿਚ.............

ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਰਸਾਇਣ ਹਮਲੇ ਦੀ ਧਮਕੀ ਦੇਣ ਅਤੇ ਰਾਸ਼ਟਰੀ ਸੁਰੱਖਿਆ ਗਾਰਡ (ਐਨ.ਐਸ.ਜੀ.) ਦੇ ਕੰਟਰੋਲ ਰੂਮ ਵਿਚ ਫ਼ੋਨ ਕਰਨ ਦੇ ਦੋਸ਼ ਵਿਚ ਪੁਲਿਸ ਨੇ ਮੁੰਬਈ ਤੋਂ 22 ਸਾਲਾਂ ਦੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਸਕਿਉਰਟੀ ਗਾਰਡ ਵਜੋਂ ਕੰਮ ਕਰਨ ਵਾਲੇ ਕਾਸ਼ੀਨਾਥ ਮੰਡਲ ਨੂੰ ਡੀ.ਬੀ. ਮਾਰਗ ਪੁਲਿਸ ਨੇ 27 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀ ਨੇ ਦਸਿਆ ਕਿ ਉਸ ਨੇ ਨਵੀਂ ਦਿੱਲੀ ਸਥਿਤ ਐਨ.ਐਸ.ਜੀ. ਕੰਟਰੋਲ ਰੂਮ ਦਾ ਫ਼ੋਨ ਨੰਬਰ ਹਾਸਲ ਕੀਤਾ ਅਤੇ ਸ਼ੁੱਕਰਵਾਰ ਨੂੰ ਉਥੇ ਫ਼ੋਨ ਕਰ ਕੇ ਪ੍ਰਧਾਨ ਮੰਤਰੀ 'ਤੇ 'ਰਸਾਇਣਕ ਹਮਲੇ' ਦੀ ਧਮਕੀ ਦਿਤੀ।

ਐਨ.ਐਸ.ਜੀ. ਨੇ ਜਿਸ ਨੰਬਰ ਤੋਂ ਧਮਕੀ ਭਰਿਆ ਫ਼ੋਨ ਗਿਆ ਸੀ, ਉਸ ਨੂੰ ਮੁੰਬਈ ਤੋਂ ਟ੍ਰੇਸ ਕਰਨ ਤੋਂ ਬਾਅਦ ਇਸ ਦੀ ਸੂਚਨਾ ਇੱਥੋਂ ਦੀ ਪੁਲਿਸ ਨੂੰ ਦਿਤੀ। ਉਨ੍ਹਾਂ ਦਸਿਆ ਕਿ ਪੁਲਿਸ ਨੇ ਝਾਰਖੰਡ ਦੇ ਰਹਿਣ ਵਾਲੇ ਮੰਡਲ ਦਾ ਪਤਾ ਲਗਾਇਆ ਅਤੇ ਮੁੰਬਈ ਸੈਂਟਰ ਰੇਲਵੇ ਸਟੇਸ਼ਨ ਤੋਂ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਸੂਰਤ ਜਾਣ ਵਾਲੀ ਇਕ ਰੇਲ ਗੱਡੀ ਵਿਚ ਚੜ੍ਹਨ ਵਾਲਾ ਸੀ। ਉਥੇ ਉਥੇ ਵਾਲਕੇਸ਼ਵਰ ਇਲਾਕੇ ਵਿਚ ਇਕ ਝੁੱਗੀ ਵਿਚ ਰਹਿ ਰਿਹਾ ਸੀ। ਅਧਿਕਾਰੀ ਨੇ ਦਸਿਆ ਕਿ ਪੁਛ-ਪੜਤਾਲ ਦੌਰਾਨ ਮੰਡਲ ਨੇ ਪੁਲਿਸ ਨੂੰ ਦਸਿਆ ਕਿ ਹਾਲ ਹੀ ਵਿਚ ਝਾਰਖੰਡ ਵਿਚ ਇਕ ਨਕਸਲੀ ਹਮਲੇ ਵਿਚ ਉਸ ਦਾ ਦੋਸਤ ਮਾਰਿਆ ਗਿਆ ਸੀ

ਅਤੇ ਇਸ ਬਾਬਤ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਚਾਹੁੰਦਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਪੁਲਿਸ ਹਿਰਾਸਤ ਵਿਚ ਭੇਜ ਦਿਤਾ ਗਿਆ। ਅਧਿਕਾਰੀ ਨੇ ਦਸਿਆ ਕਿ ਮੰਡਲ ਨੂੰ ਫਿਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।  ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਇਸ ਤਰ੍ਹਾਂ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪੈ ਗਈਆਂ ਸਨ ਕਿਉਂਕਿ ਪਿਛਲੇ ਸਮੇਂ ਦੌਰਾਨ ਸੁਰੱਖਿਆ ਏਜੰਸੀਆਂ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲੇ ਦਾ ਖ਼ਦਸ਼ਾ ਜ਼ਾਹਰ ਕੀਤਾ ਸੀ, ਜਿਸ ਦੇ ਚਲਦਿਆਂ ਉਨ੍ਹਾਂ ਦੀ ਸੁਰੱਖਿਆ ਵਿਚ ਹੋਰ ਵਾਧਾ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਰੋਡ ਸ਼ੋਅ ਨਾ ਕਰਨ ਦੀ ਵੀ ਅਪੀਲ ਕੀਤੀ ਗਈ ਸੀ।  (ਏਜੰਸੀਆਂ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement