ਖੂਨ ਨਾਲ ਲਥਪਥ ਸ਼ਰਟ ਵਿਚ ਵੋਟ ਮੰਗਣ ਪਹੁੰਚਿਆ ਐਨਏਸਿਊਆਈ ਉਮੀਦਵਾਰ
Published : Aug 31, 2018, 12:44 pm IST
Updated : Aug 31, 2018, 12:44 pm IST
SHARE ARTICLE
Unidentified men attack Rajasthan NSUI chief ahead of university elections
Unidentified men attack Rajasthan NSUI chief ahead of university elections

ਜੋਧਪੁਰ ਡਿਵੀਜ਼ਨ ਨੂੰ ਛੱਡਕੇ ਸੂਬੇ ਭਰ ਵਿਚ ਵੀਰਵਾਰ ਨੂੰ ਵਿਦਿਆਰਥੀ ਸੰਘ ਦੀਆਂ ਚੋਣਾਂ ਹੋਣ ਵਾਲੀਆਂ ਹਨ

ਜੈਪੁਰ, ਜੋਧਪੁਰ ਡਿਵੀਜ਼ਨ ਨੂੰ ਛੱਡਕੇ ਸੂਬੇ ਭਰ ਵਿਚ ਵੀਰਵਾਰ ਨੂੰ ਵਿਦਿਆਰਥੀ ਸੰਘ ਦੀਆਂ ਚੋਣਾਂ ਹੋਣ ਵਾਲੀਆਂ ਹਨ। ਵੋਟਾਂ ਸਵੇਰੇ 8 ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਹੋਣਗੀਆਂ। ਇਸ ਵਿਚ, ਬੁੱਧਵਾਰ ਰਾਤ ਰਾਜਸਥਾਨ ਯੂਨੀਵਰਸਿਟੀ ਵਿਚ ਐਨਐਸਯੂਆਈ ਸੂਬਾ ਮੁਖੀ ਅਭਿਮਨਿਉ ਪੂਨੀਆ ਅਤੇ ਪ੍ਰਧਾਨ ਅਹੁਦੇ ਦੇ ਉਮੀਦਵਾਰ ਰਣਵੀਰ ਸਿੰਘਾਨੀਆ 'ਤੇ ਹੋਏ ਕਥਿਤ ਹਮਲੇ ਨਾਲ ਸਿਆਸਤ ਗਰਮਾ ਗਈ। ਵਿਦਿਆਰਥੀਆਂ ਦੀ ਇਹ ਸਿਆਸੀ ਜੰਗ ਕਾਂਗਰਸ - ਭਾਜਪਾ ਦੇ ਨੇਤਾਵਾਂ ਤੱਕ ਪਹੁੰਚ ਗਈ ਹੈ। ਐਨਐਸਯੂਆਈ ਨੇ ਹਮਲੇ ਦੇ ਪਿੱਛੇ ਏਬੀਵੀਪੀ ਦਾ ਹੱਥ ਦੱਸਿਆ।

Unidentified men attack Rajasthan NSUI chief ahead of university electionsUnidentified men attack Rajasthan NSUI chief ahead of university elections

ਏਬੀਵੀਪੀ ਨੇ ਇਸ ਨੂੰ ਨਾਟਕੀ ਘਟਨਾ ਦੱਸਦੇ ਹੋਏ ਕਿਹਾ ਕਿ ਇਹ ਸਾਰੀਆਂ ਸੱਟਾਂ ਨਕਲੀ ਹਨ। ਹਮਦਰਦੀ ਇਕਠੀ ਕਰਨ ਲਈ ਇਹ ਸਭ ਕੀਤਾ ਗਿਆ ਹੈ। ਭਾਜਪਾ - ਕਾਂਗਰਸ ਵਿਚ ਵੀ ਬਿਆਨਬਾਜ਼ੀ ਸ਼ੁਰੂ ਹੋ ਗਈ। ਉੱਧਰ, ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪੂਨੀਆ ਅਤੇ ਸਿੰਘਾਨਿਆ ਵੀਰਵਾਰ ਸਵੇਰੇ ਸਿੱਧੇ ਯੂਨੀਵਰਸਿਟੀ ਪੁੱਜੇ। ਉਨ੍ਹਾਂ ਨੇ ਉਹੀ ਫਟੀ ਹੋਈ ਸ਼ਰਟ ਪਹਿਨੀ ਹੋਈ ਸੀ, ਜੋ ਹਮਲੇ ਦੌਰਾਨ ਫਟ ਗਈ ਸੀ। ਹੱਥ ਵਿਚ ਡਰਿਪ ਲੱਗੀ ਸੀ। ਦੋਵੇਂ ਯੂਨੀਵਰਸਿਟੀ ਦੇ ਮੈਂ ਗੇਟ 'ਤੇ ਧਰਨੇ ਉੱਤੇ ਬੈਠ ਗਏ।

Unidentified men attack Rajasthan NSUI chief ahead of university electionsUnidentified men attack Rajasthan NSUI chief ahead of university elections

ਏਡੀਸੀਪੀ ਹਨੁਮਾਨ ਪ੍ਰਸਾਦ ਮੀਨਾ ਨੇ ਦੱਸਿਆ ਕਿ ਦੇਰ ਰਾਤ ਦੋ ਵਿਦਿਆਰਥੀਆਂ ਵਲੋਂ ਮਾਰ ਕੁੱਟ ਦੇ ਮਾਮਲੇ ਵਿਚ ਐਫਆਈਆਰ ਦਰਜ ਕਰਕੇ ਟੀਮ ਗਠਿਤ ਕੀਤੀ ਗਈ ਹੈ। ਟੀਮ ਨੇ ਕਈ ਲੋਕਾਂ ਤੋਂ ਇਸ ਮਾਮਲੇ 'ਤੇ ਪੁੱਛਗਿਛ ਕੀਤੀ। ਕੁੱਝ ਲੜਕਿਆਂ ਦੇ ਨਾਮ ਵੀ ਸਾਹਮਣੇ ਆਏ ਹਨ। ਛੇਤੀ ਖੁਲਾਸਾ ਕੀਤਾ ਜਾਵੇਗਾ ਕਿ ਇਹ ਹਮਲਾ ਹੈ ਜਾਂ ਆਪਸੀ ਮਾਰ ਕੁੱਟ ਦਾ ਕੇਸ ਹੈ। ਦੱਸਿਆ ਗਿਆ ਹੈ ਕਿ ਸਰਕਾਰ ਦੇ ਇਸ਼ਾਰੇ 'ਤੇ ਚੋਣ ਚੱਲ ਰਹੇ ਹਨ। ਇਹਨਾਂ ਚੋਣਾਂ ਵਿਚ ਪੈਸਾ ਅਤੇ ਜ਼ੋਰ ਦੋਵਾਂ ਦੀ ਵਰਤੋਂ ਖੁਲ੍ਹੇਆਮ ਹੋ ਰਹੀ ਹੈ। ਨਿਯਮਾਂ ਦੀ ਉਲੰਘਣਾ ਕਰਦੇ ਹੋਏ ਜੇਐਲਐਨ ਰਸਤੇ ਉੱਤੇ ਪੋਸਟਰ ਲਗਾਏ ਗਏ।

Unidentified men attack Rajasthan NSUI chief ahead of university electionsUnidentified men attack Rajasthan NSUI chief ahead of university elections

ਇਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਏਬੀਵੀਪੀ ਨੇ ਸਾਡੇ 'ਤੇ ਹਮਲਾ ਕਰਵਾ ਦਿੱਤਾ। ਸਾਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਅਰਜੁਨ ਤਿਵਾੜੀ ਸੂਬਾ ਸੰਗਠਨ ਮੰਤਰੀ ਏਬੀਵੀਪੀ ਦਾ ਕਹਿਣਾ ਹੈ ਕਿ ਹਮਲੇ ਦੀ ਕੋਈ ਘਟਨਾ ਨਹੀਂ ਹੋਈ। ਐਨਐਸਯੂਆਈ ਨੇ ਚੋਣ ਵਿਚ ਹਮਦਰਦੀ ਹਾਸਿਲ ਕਰਨ ਲਈ ਇੱਕ ਝੂਠਾ ਡਰਾਮਾ ਰਚਿਆ ਹੈ। ਇਹਨਾਂ ਦੀ ਮੈਡੀਕਲ ਰਿਪੋਰਟ ਜਨਤਕ ਕੀਤੀ ਜਾਣੀ ਚਾਹੀਦੀ ਹੈ। ਇਹ ਇੱਕ ਅਜਿਹਾ ਹਮਲਾ ਹੈ ਕਿ ਜਿਸ ਦਾ ਕੋਈ ਚਸ਼ਮਦੀਦ ਗਵਾਹ ਨਹੀਂ ਹੈ। ਐਨਐਸਯੂਆਈ ਨੇ ਕਾਂਗਰਸ ਦੇ ਵੱਡੇ ਨੇਤਾਵਾਂ ਨੂੰ ਵੀ ਗੁੰਮਰਾਹ ਕੀਤਾ ਹੈ।
 

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement