ਮੋਰਬੀ ਪੁਲ਼ ਮਾਮਲਾ - ਕੰਧ ਘੜੀਆਂ ਬਣਾਉਣ ਵਾਲੇ ਓਰੇਵਾ ਗਰੁੱਪ ਨੂੰ ਪੁਲ਼ ਦੀ ਮੁਰੰਮਤ ਦਾ ਠੇਕਾ ਮਿਲਿਆ ਕਿਵੇਂ?
Published : Oct 31, 2022, 4:23 pm IST
Updated : Oct 31, 2022, 4:23 pm IST
SHARE ARTICLE
Wall clock, e-bike maker Oreva group at centre of Morbi bridge
Wall clock, e-bike maker Oreva group at centre of Morbi bridge

ਘੜੀਆਂ ਕੈਲਕੁਲੇਟਰ ਬਣਾਉਣ ਵਾਲੀ ਕੰਪਨੀ ਨੂੰ ਕਿਸ ਨੇ ਦਿੱਤਾ?

 

ਨਵੀਂ ਦਿੱਲੀ - ਗੁਜਰਾਤ ਦੇ ਮੋਰਬੀ ਕਸਬੇ ਵਿੱਚ ਕੇਬਲ ਪੁਲ ਦੇ ਟੁੱਟ ਜਾਣ ਤੋਂ ਬਾਅਦ ਜਾਂਚ ਦੇ ਘੇਰੇ ਵਿੱਚ ਆਇਆ ਓਰੇਵਾ ਗਰੁੱਪ, ਸੀਐਫ਼ਐਲ ਬਲਬ, ਕੰਧ ਘੜੀਆਂ ਅਤੇ ਈ-ਬਾਈਕ ਬਣਾਉਣ ਵਿੱਚ ਮਾਹਿਰ ਹੈ, ਪਰ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਨੂੰ 100 ਸਾਲ ਤੋਂ ਵੱਧ ਪੁਰਾਣੇ ਪੁਲ ਦੀ ਮੁਰੰਮਤ ਦਾ ਠੇਕਾ ਕਿਵੇਂ ਮਿਲ ਗਿਆ? ਗੁਜਰਾਤ ਦੇ ਮੋਰਬੀ ਸ਼ਹਿਰ 'ਚ ਮੱਛੂ ਨਦੀ 'ਤੇ ਕੇਬਲ ਬ੍ਰਿਜ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਨੂੰ ਵੱਧ ਕੇ 134 ਹੋ ਗਈ ਹੈ।

ਲਗਭਗ ਪੰਜ ਦਹਾਕੇ ਪਹਿਲਾਂ ਓਧਵਜੀ ਰਾਘਵਜੀ ਪਟੇਲ ਵੱਲੋਂ ਸਥਾਪਿਤ ਇਹ ਕੰਪਨੀ ਮਸ਼ਹੂਰ ਅਜੰਤਾ ਅਤੇ ਔਰਪੈਟ ਬ੍ਰਾਂਡਾਂ ਤਹਿਤ ਕੰਧ ਘੜੀਆਂ ਦਾ ਨਿਰਮਾਣ ਕਰਦੀ ਹੈ। ਪਟੇਲ ਦਾ ਇਸ ਮਹੀਨੇ ਦੇ ਸ਼ੁਰੂ ਵਿੱਚ 88 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਸੀ। 1971 ਵਿੱਚ 45 ਸਾਲ ਦੀ ਉਮਰ ਵਿੱਚ ਕਾਰੋਬਾਰ ਵਿੱਚ ਆਪਣਾ ਹੱਥ ਅਜ਼ਮਾਉਣ ਤੋਂ ਪਹਿਲਾਂ ਉਹ ਇੱਕ ਸਕੂਲ ਵਿੱਚ ਇੱਕ ਵਿਗਿਆਨ ਅਧਿਆਪਕ ਸੀ।

ਲਗਭਗ 800 ਕਰੋੜ ਰੁਪਏ ਦੀ ਆਮਦਨ ਵਾਲਾ ਅਜੰਤਾ ਗਰੁੱਪ, ਹੁਣ ਘਰੇਲੂ ਤੇ ਬਿਜਲੀ ਦੇ ਉਪਕਰਨ, ਇਲੈਕਟ੍ਰਿਕ ਲੈਂਪ, ਕੈਲਕੁਲੇਟਰ, ਚੀਨੀ ਮਿੱਟੀ ਦੇ ਉਤਪਾਦ ਅਤੇ ਈ-ਬਾਈਕਾਂ ਦਾ ਨਿਰਮਾਣ ਕਰਦਾ ਹੈ। ਮੱਛੂ ਨਦੀ 'ਤੇ ਬਣਿਆ ਕੇਬਲ ਪੁਲ 7 ਮਹੀਨੇ ਪਹਿਲਾਂ ਮੁਰੰਮਤ ਲਈ ਬੰਦ ਕਰ ਦਿੱਤਾ ਗਿਆ ਸੀ, ਅਤੇ ਗੁਜਰਾਤੀ ਨਵੇਂ ਸਾਲ ਦੇ ਮੌਕੇ 'ਤੇ 26 ਅਕਤੂਬਰ ਨੂੰ ਦੁਬਾਰਾ ਖੋਲ੍ਹਿਆ ਗਿਆ। ਇਹ 'ਝੁਲਦੇ ਪੁਲ' ਦੇ ਨਾਂਅ ਨਾਲ ਮਸ਼ਹੂਰ ਸੀ। ਇਸ ਸਾਲ ਮਾਰਚ ਵਿੱਚ, ਮੋਰਬੀ ਨਗਰ ਨਿਗਮ ਵੱਲੋਂ ਓਰੇਵਾ ਗਰੁੱਪ ਨੂੰ ਪੁਲ ਦੀ ਮੁਰੰਮਤ ਅਤੇ ਦੇਖ-ਰੇਖ ਦਾ ਠੇਕਾ ਦਿੱਤਾ ਗਿਆ ਸੀ।

ਅਜਿਹਾ ਦੋਸ਼ ਹੈ ਕਿ ਬਿਨਾਂ ਫ਼ਿਟਨੈੱਸ ਸਰਟੀਫ਼ਿਕੇਟ ਦੇ ਪੁਲ ਨੂੰ ਖੋਲ੍ਹ ਦਿੱਤਾ ਗਿਆ ਸੀ। ਇਸ ਟਿੱਪਣੀ ਬਾਰੇ ਕੰਪਨੀ ਦੇ ਪ੍ਰਬੰਧਨ ਨਾਲ ਸੰਪਰਕ ਨਹੀਂ ਹੋ ਸਕਿਆ, ਪਰ ਕੰਪਨੀ ਦੇ ਬੁਲਾਰੇ ਨੇ ਹਾਦਸੇ ਤੋਂ ਤੁਰੰਤ ਬਾਅਦ ਕਿਹਾ ਕਿ ਪੁਲ ਇਸ ਕਰਕੇ ਟੁੱਟਿਆ ਕਿਉਂ ਕਿ "ਪੁਲ ਦੇ ਵਿਚਕਾਰ ਤੋਂ ਬਹੁਤ ਸਾਰੇ ਲੋਕ ਇਸ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਝੁਲਾਉਣ ਦੀ ਕੋਸ਼ਿਸ਼ ਕਰ ਰਹੇ ਸਨ।"'

ਅਜੰਤਾ ਟਰਾਂਜ਼ਿਸਟਰ ਕਲਾਕ ਮੈਨੂਫ਼ੈਕਚਰਿੰਗ ਕੰਪਨੀ ਅਧੀਨ ਕੰਧ ਘੜੀਆਂ ਦੇ ਨਿਰਮਾਣ ਨਾਲ ਸ਼ੁਰੂਆਤ ਕਰਨ ਵਾਲੇ ਮੋਰਬੀ ਸਥਿਤ ਓਰੇਵਾ ਗਰੁੱਪ ਨੇ ਕਈ ਖੇਤਰਾਂ ਵਿੱਚ ਆਪਣਾ ਕਾਰੋਬਾਰ ਫ਼ੈਲਾਇਆ ਹੈ। ਓਰੇਵਾ ਗਰੁੱਪ ਆਪਣੀ ਵੈੱਬਸਾਈਟ 'ਤੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ 6,000 ਤੋਂ ਵੱਧ ਲੋਕ ਨੌਕਰੀ ਕਰਦੇ ਹਨ, ਪਰ ਉਸ ਨੇ ਆਪਣੇ ਨਿਰਮਾਣ ਕਾਰੋਬਾਰ ਦਾ ਕੋਈ ਜ਼ਿਕਰ ਨਹੀਂ ਕੀਤਾ। ਗੁਜਰਾਤ ਦੇ ਕੱਛ ਵਿਖੇ ਸਮਾਖਿਆਲੀ ਵਿਖੇ ਉਸ ਦਾ ਭਾਰਤ ਦਾ ਸਭ ਤੋਂ ਵੱਡਾ ਪਲਾਂਟ ਹੈ ਜੋ 200 ਏਕੜ ਵਿੱਚ ਫ਼ੈਲਿਆ ਹੋਇਆ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement