ਬੂਟੀਕ ਵਾਲੀਆਂ ਕੁੜੀਆਂ ਦੀ ਕਿਸਾਨੀ ਸੰਘਰਸ਼ ਨੂੰ ਲੈ ਅਨੋਖੀ ਪਹਿਲ, ਦੇਖੋ ਦਿਨ ਰਾਤ ਕਰ ਦਿੱਤਾ ਇੱਕ
Published : Dec 31, 2020, 2:27 pm IST
Updated : Dec 31, 2020, 2:27 pm IST
SHARE ARTICLE
Farmer protest
Farmer protest

ਸੰਘਰਸ਼ ਕਰ ਰਹੇ ਕਿਸਾਨਾਂ ਦੀ ਸੇਵਾ ਕਰਨਾ ਸਾਡਾ ਪਹਿਲਾ ਅਤੇ ਮੁੱਢਲਾ ਫ਼ਰਜ਼ ਹੈ

ਲੁਧਿਆਣਾ , ( ਵਿਸ਼ਾਲ ਕਪੂਰ ) : ਸੰਘਰਸ਼ ਕਰ ਰਹੇ ਕਿਸਾਨਾਂ ਦੀ ਸੇਵਾ ਕਰਨਾ ਸਾਡਾ ਪਹਿਲਾ ਅਤੇ ਮੁੱਢਲਾ ਫ਼ਰਜ਼ ਹੈ, ਜੇਕਰ ਕਿਸਾਨ ਸਾਡੇ ਲਈ ਕੜਾਕੇ ਦੀ ਠੰਢ ਵਿਚ ਲੜ ਸਕਦੇ ਹਨ ਤਾਂ ਅਸੀਂ ਹੀ ਉਨ੍ਹਾਂ ਲਈ ਕਿਉਂ ਨਹੀਂ ਸੇਵਾ ਕਰ ਸਕਦੇ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੁਧਿਆਣੇ ਤੋਂ ਬੁਟੀਕ ਵਿਚ ਕੰਮ ਕਰਨ ਵਾਲੀਆਂ ਕੁੜੀਆਂ ਨੇ ਕੀਤਾ ।

 photophoto

ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੁੜੀਆਂ ਨੇ ਕਿਹਾ ਕਿ ਦਿੱਲੀ ਬਾਰਡਰ ‘ਤੇ ਸਾਡੇ ਬਜ਼ੁਰਗ ਕਿਸਾਨ ਕੜਾਕੇ ਦੀ ਠੰਢ ਵਿੱਚ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ , ਬੇਸ਼ੱਕ ਦੀ ਸਾਡੇ ਕੋਲ ਉਨ੍ਹਾਂ ਕੋਲ ਜਾ ਕੇ ਸੰਘਰਸ਼ ਕਰਨ ਦਾ ਮੌਕਾ ਨਹੀਂ ਪਰ ਜੋ ਅਸੀਂ ਕੰਮ ਕਰ ਰਹੀਆਂ ਹਾਂ ਉਸ ਵਿੱਚੋਂ ਦਸਵੰਧ ਕੱਢ ਕੇ ਅਸੀਂ ਕਿਸਾਨਾਂ ਦੀ ਸੇਵਾ ਕਰਨਾ ਆਪਣਾ ਫ਼ਰਜ਼ ਸਮਝਦੀਆਂ ਹਾਂ ।  

photophotoਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਬਾਰਡਰ ‘ਤੇ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋ ਕੇ ਆਈਆ ਹਾਂ, ਉੱਥੇ ਜਾ ਕੇ ਅਸੀਂ ਮਹਿਸੂਸ ਕੀਤਾ ਕਿ ਕਿਸਾਨਾਂ ਨੂੰ ਬਹੁਤ ਸਾਰੀਆਂ ਲੋੜ ਵਾਲੀਆਂ ਚੀਜ਼ਾਂ ਮਿਲ ਰਹੀਆਂ ਹਨ , ਅਸੀਂ ਆਪਣੇ ਵੱਲੋਂ ਕਿਸਾਨਾਂ ਲਈ ਵਧੀਆ ਕੱਪੜੇ ਦੇ ਕਛਹਿਰੇ ਸਿਉਂ ਕੇ ਕਿਸਾਨਾਂ ਲਈ ਸੇਵਾ ਕਰ ਰਹੀਆਂ ਹਾਂ । ਉਨ੍ਹਾਂ ਕਿਹਾ ਕਿ ਸਰਦੀ ਦੀ ਰੁੱਤ ਵਿੱਚ ਕਛਹਿਰਿਆਂ ਦੀ ਵੱਧ ਜ਼ਰੂਰਤ ਪੈਂਦੀ ਹੈ, ਇਸ ਕਰਕੇ ਅਸੀਂ ਸਮਝਿਆ ਕਿ ਇਹ ਸੇਵਾ ਕਰਨੀ ਵੀ ਜ਼ਰੂਰੀ ਹੈ । 

photophotoਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨੇ ਕਾਲੇ ਕਾਨੂੰਨ ਦੇਸ਼ ਦੇ ਕਿਸਾਨਾਂ ਨੂੰ ਤਬਾਹ ਕਰ ਦੇਣਗੇ, ਜਿਸ ਦੇ ਖਿਲਾਫ਼ ਕਿਸਾਨ ਇਕਜੁੱਟ ਹੋ ਕੇ ਸੰਘਰਸ਼  ਕਰ ਰਹੇ ਹਨ । ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਨੂੰ ਅੱਤਵਾਦੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ ਕਰ ਰਹੀ ਹੈ । ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਵਿਰੋਧੀ ਬਣਾਏ ਤਿੰਨੇ ਬਿੱਲਾਂ ਨੂੰ ਵਾਪਸ ਕਰਕੇ ਕਿਸਾਨਾਂ ਨੂੰ ਆਪਣੇ ਘਰ ਭੇਜੋ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement