
ਕਿਹਾ ਕਿ ਇਹ ਅਨਾਨਾਸ ਦਿੱਲੀ ਬਾਰਡਰ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਸਾਡੀ ਏਕਤਾ ਦਾ ਚਿੰਨ੍ਹ ਹੈ ।
ਨਵੀਂ ਦਿੱਲੀ,(ਸੈਸ਼ਵ ਨਾਗਰਾ ) : 20 ਟਨ ਅਨਾਨਾਸ ਲੈ ਕੇ ਬਾਰਡਰ ‘ਤੇ ਪੁੱਜੇ ਕੇਰਲਾ ਦੇ ਐਮਪੀ ਅਤੇ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਇਹ ਅਨਾਨਾਸ ਦਿੱਲੀ ਬਾਰਡਰ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਸਾਡੀ ਏਕਤਾ ਦਾ ਚਿੰਨ੍ਹ ਹੈ । ਉਨ੍ਹਾਂ ਕਿਹਾ ਕਿ ਕੇਰਲਾ ਦੇ ਕਿਸਾਨ ਦੇਸ਼ ਦੇ ਕਿਸਾਨਾਂ ਦੇ ਸੰਘਰਸ਼ ਦੀ ਪੁਰਜੋਰ ਹਿਮਾਇਤ ਕਰਦੇ ਹਨ।
photoਸੀਪੀਆਈ ਪਾਰਲੀਮੈਂਟ ਮੈਂਬਰ ਵਿਨੋਏ ਵਿਸਨਮ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਦੋਹਰਾ ਕਿਰਦਾਰ ਦੇਖਣ ਨੂੰ ਮਿਲ ਰਿਹਾ ਹੈ , ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲ ਕਰ ਰਹੀ ਹੈ ਦੂਸਰੇ ਪਾਸੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਅਤਿਵਾਦੀ, ਨਕਸਲੀ ਅਤੇ ਵੱਖਵਾਦੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
photoਉਨ੍ਹਾਂ ਕਿਹਾ ਕਿ ਇਹ ਫਰੂਟ ਕੇਰਲਾ ਦੀ ਕਿਸਾਨਾਂ ਵੱਲੋਂ ਬਾਕੀ ਦੇਸ਼ ਦੀ ਲੜ ਰਹੇ ਕਿਸਾਨਾਂ ਨਾਲ ਸਾਂਝ ਦੀ ਏਕਤਾ ਦਾ ਪ੍ਰਤੀਕ ਹਨ , ਉਨ੍ਹਾਂ ਕਿਹਾ ਦੇਸ਼ ਵੱਖ –ਵੱਖ ਹਿੱਸਿਆਂ ਵਿਚ ਕਿਸਾਨ ਪਹਿਲਾਂ ਹੀ ਖੁਦਕੁਸ਼ੀਆਂ ਕਰ ਰਹੇ ਹਨ, ਇਹ ਕਾਲੇ ਕਾਨੂੰਨ ਦੇਸ਼ ਦੀ ਕਿਸਾਨੀ ਬਰਬਾਦ ਕਰ ਦੇਣਗੇ। ਐਮ ਪੀ ਨੇ ਕਿਹਾ ਕਿ ਇਹ ਸੰਘਰਸ਼ ਹੈ ਇਕੱਲੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਨਹੀਂ ਰਿਹਾ, ਇਹ ਸੰਘਰਸ਼ ਜਨ-ਜਨ ਦਾ ਬਣ ਚੁੱਕਿਆ ਹੈ,
photoਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਸੀਮਿਤ ਕਰਕੇ ਦੇਖ ਰਹੀ ਹੈ, ਸਰਕਾਰ ਨੂੰ ਕਿਸਾਨਾਂ ਦੇ ਸੰਘਰਸ਼ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਕਿਸਾਨ ਕੜਾਕੇ ਦੀ ਠੰਢ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ , ਬੜੇ ਅਫਸ਼ੋਸ ਦੀ ਗੱਲ ਹੈ ਕਿ ਸਰਕਾਰ ਕੋਲ ਕਿਸਾਨਾਂ ਨੂੰ ਮਿਲਣ ਦਾ ਸਮਾਂ ਤੱਕ ਨਹੀਂ । ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਜੇਕਰ ਦੇਸ਼ ਦੇ ਕਿਸਾਨ ਹੀ ਨਾ ਬਚੇ ਤਾਂ ਦੇਸ਼ ਦਾ ਕੋਈ ਵੀ ਵਰਗ ਨਹੀਂ ਬਚੇਗਾ ।