
ਕਿਹਾ ਕੇਂਦਰ ਸਰਕਾਰ ਦੇਸ਼ ਦੀ ਕਿਸਾਨਾਂ ਦੇ ਹੌਸਲੇ ਅਤੇ ਜੋਸ਼ ਨੂੰ ਇੱਕ ਵਾਰ ਬਾਰਡਰ ‘ਤੇ ਆ ਕੇ ਜ਼ਰੂਰ ਦੇਖੇ
ਨਵੀਂ ਦਿੱਲੀ, ( ਹਰਦੀਪ ਸਿੰਘ ਭੋਗਲ ) : ਬੌਲੀਵੁੱਡ ਸਟਾਰ ਗੁਲ ਪਨਾਗ ਨੇ ਸਿੰਘੂ ਬਾਰਡਰ ‘ਤੇ ਪਹੁੰਚ ਕੇ ਕਿਸਾਨਾਂ ਨਾਲ ਨਵੇਂ ਸਾਲ ਦੀ ਖੁਸੀ ਕੀਤੀ ਸਾਂਝੀ ਅਤੇ ਕਿਹਾ ਕੇਂਦਰ ਸਰਕਾਰ ਦੇਸ਼ ਦੀ ਕਿਸਾਨਾਂ ਦੇ ਹੌਸਲੇ ਅਤੇ ਜੋਸ਼ ਨੂੰ ਇੱਕ ਵਾਰ ਬਾਰਡਰ ‘ਤੇ ਆ ਕੇ ਜ਼ਰੂਰ ਦੇਖੇ , ਕਿਊਕਿ ਇਹ ਜਜ਼ਬਾ ਤਾਂ ਇਥੇ ਆ ਕੇ ਹੀ ਦੇਖਿਆ ਜਾ ਸਕਦਾ ਹੈ ।
photoਗੁਲ ਪਨਾਗ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਨਵਾਂ ਸਾਲ ਚੜ੍ਹਨ ਵਾਲਾ ਹੈ, ਇਸ ਦੀ ਖੁਸ਼ੀ ਦੇ ਵਿੱਚ ਕਿਸਾਨ ਨੂੰ ਮਠਿਆਈ ਨਾਲ ਮੂੰਹ ਮਿੱਠਾ ਕਰਾਉਣ ਲਈ ਅਤੇ ਉਨ੍ਹਾਂ ਲਈ ਅੱਗ ਦਾ ਪ੍ਰਬੰਧ ਕਰਨ ਲਈ ਪਹੁੰਚੇ ਹਾਂ । ਉਨ੍ਹਾਂ ਕਿਹਾ ਕਿ ਦੇਸ਼ ਦੀ ਕਿਸਾਨ ਕੜਾਕੇ ਦੀ ਠੰਢ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ , ਬੜੇ ਅਫਸ਼ੋਸ ਦੀ ਗੱਲ ਹੈ ਕਿ ਸਰਕਾਰ ਕੋਲ ਕਿਸਾਨਾਂ ਨੂੰ ਮਿਲਣ ਦਾ ਸਮਾਂ ਤੱਕ ਨਹੀਂ ।
photoਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਜੇਕਰ ਦੇਸ਼ ਦੇ ਕਿਸਾਨ ਹੀ ਨਾ ਬਚੇ ਤਾਂ ਦੇਸ਼ ਦਾ ਕੋਈ ਵੀ ਵਰਗ ਨਹੀਂ ਬਚੇਗਾ । ਗੁਲ ਪਨਾਗ ਨੇ ਕਿਹਾ ਕਿ ਕਿਸਾਨ ਅਤੇ ਕਲਾਕਾਰਾਂ ਦਾ ਰਿਸ਼ਤਾ ਅਹਿਮ ਹੈ , ਜੇਕਰ ਦੇਸ਼ ਦੇ ਕਿਸਾਨ ਖੁਸ਼ਹਾਲ ਰਹਿਣਗੇ ਤਾਂ ਦੇਸ਼ ਦੀ ਕਲਾਕਾਰ ਵੀ ਖ਼ੁਸ਼ਹਾਲ ਰਹਿਣਗੇ , ਇਸ ਲਈ ਕਿਸਾਨਾਂ ਦੇ ਸੰਘਰਸ਼ ਵਿਚ ਕਲਾਕਾਰਾਂ ਦੀ ਭਾਗੀਦਾਰੀ ਹੋਣਾ ਜ਼ਰੂਰੀ ਹੈ ।
photoਉਨ੍ਹਾਂ ਕਿਹਾ ਕਿ ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ ਸੀ ਸ਼ਾਇਦ ਉਦੋਂ ਕਿਸੇ ਦੇ ਦਿਮਾਗ ਵਿਚ ਵੀ ਨਹੀਂ ਸੀ ਕਿ ਇਹ ਸੰਘਰਸ਼ ਐਡਾ ਵਿਸ਼ਾਲ ਹੋਵੇਗਾ, ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਵਿਚ ਲੋਕਾਂ ਨੂੰ ਜੋੜਨ ਲਈ ਪੰਜਾਬੀ ਕਲਾਕਾਰਾਂ ਦਾ ਅਹਿਮ ਰੋਲ ਹੈ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਵੱਲੋਂ ਲੜਿਆ ਜਾ ਰਿਹਾ ਸੰਘਰਸ਼ ਇਤਿਹਾਸਕ ਸੰਘਰਸ਼ ਹੈ ਅਤੇ ਸੰਘਰਸ਼ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਚੁੱਕਾ ਹੈ।