ਪੰਜਾਬ ਵਿਧਾਨ ਸਭਾ ਚੋਣਾਂ: ਜ਼ਿਲ੍ਹਾ ਰੂਪਨਗਰ ਦਾ ਲੇਖਾ-ਜੋਖਾ
Published : Feb 3, 2022, 12:27 pm IST
Updated : Feb 3, 2022, 12:27 pm IST
SHARE ARTICLE
Punjab Assembly Elections: District Rupnagar
Punjab Assembly Elections: District Rupnagar

ਸਿੱਖਾਂ ਲਈ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਵਾਲੇ ਇਸ ਜ਼ਿਲ੍ਹੇ ਨੇ ਭਾਵੇਂ ਪਿਛਲੇ ਸਮੇਂ ਦੌਰਾਨ ਮਿਲੇ-ਜੁਲੇ ਚੋਣ ਨਤੀਜੇ ਦਿੱਤੇ ਹਨ

ਚੰਡੀਗੜ੍ਹ: ਸਿੱਖਾਂ ਲਈ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਵਾਲੇ ਇਸ ਜ਼ਿਲ੍ਹੇ ਨੇ ਭਾਵੇਂ ਪਿਛਲੇ ਸਮੇਂ ਦੌਰਾਨ ਮਿਲੇ-ਜੁਲੇ ਚੋਣ ਨਤੀਜੇ ਦਿੱਤੇ ਹਨ ਪਰ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਨਾਲ ਜ਼ਿਲ੍ਹੇ ਵਿਚ ਕਾਂਗਰਸ ਨੂੰ ਮਜ਼ਬੂਤੀ ਮਿਲੀ ਹੈ। ਅਕਾਲੀ-ਭਾਜਪਾ ਵੋਟ ਬੈਂਕ ਦੀ ਵੰਡ ਨੇ ਰੂਪਨਗਰ ਜ਼ਿਲ੍ਹੇ ਵਿਚ ਕਾਂਗਰਸ ਦੀਆਂ ਸੰਭਾਵਨਾਵਾਂ ਨੂੰ ਹੋਰ ਹੁਲਾਰਾ ਦਿੱਤਾ ਹੈ। ਜ਼ਿਲ੍ਹੇ ਵਿਚ ਤਿੰਨ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ, ਚਮਕੌਰ ਸਾਹਿਬ ਅਤੇ ਰੂਪਨਗਰ ਆਉਂਦੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਜ਼ਿਲ੍ਹੇ ਦੇ ਦੋ ਹਲਕੇ ਸ੍ਰੀ ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੀ ਸੀਟ ’ਤੇ ਜਿੱਤ ਦਰਜ ਕੀਤੀ ਸੀ ਜਦਕਿ ਰੂਪਨਗਰ ਤੋਂ ਆਮ ਆਦਮੀ ਪਾਰਟੀ ਜੇਤੂ ਰਹੀ ਸੀ। 

Charanjit Singh ChanniCharanjit Singh Channi

1. ਹਲਕਾ ਚਮਕੌਰ ਸਾਹਿਬ

ਇਸ ਵਾਰ ਸਾਰਿਆਂ ਦੀਆਂ ਨਜ਼ਰਾਂ ਜ਼ਿਲ੍ਹਾ ਰੂਪਨਗਰ ਦੇ ਹਲਕੇ ਚਮਕੌਰ ਸਾਹਿਬ ’ਤੇ ਟਿਕੀਆਂ ਹੋਈਆਂ ਹਨ ਕਿਉਂਕਿ ਇਸ ਹਲਕੇ ਵਿਚ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਮੈਦਾਨ ਵਿਚ ਹਨ। ਹਲਕੇ ਦੇ ਵੋਟਰਾਂ ਵਿਚ ਚਰਨਜੀਤ ਸਿੰਘ ਚੰਨੀ ਪ੍ਰਸਿੱਧ ਚਿਹਰਾ ਹਨ। ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਮੰਨੇ ਜਾਂਦੇ ਚਮਕੌਰ ਸਾਹਿਬ ਵਿਚ ਚੰਨੀ ਨੇ ਪਹਿਲੀ ਵਾਰ 2007 ਵਿਚ ਆਜ਼ਾਦ ਉਮੀਦਵਾਰ ਵਜੋਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ ਅਤੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਦੀਆਂ ਵੋਟਾਂ ਵਿਚ ਸ਼ਾਨਦਾਰ ਵਾਧਾ ਦੇਖਿਆ ਗਿਆ।

AAP AAP

ਇਸ ਵਾਰ ਚਰਨਜੀਤ ਸਿੰਘ ਚੰਨੀ ਦਾ ਮੁਕਾਬਲਾ ਅਕਾਲੀ-ਬਸਪਾ ਦੇ ਉਮੀਦਵਾਰ ਹਰਮੋਹਨ ਸਿੰਘ ਸੰਧੂ ਨਾਲ ਹੋਵੇਗਾ। 'ਆਪ' ਨੇ ਮੁੜ ਡਾ. ਚਰਨਜੀਤ ਸਿੰਘ ਨੂੰ ਮੈਦਾਨ 'ਚ ਉਤਾਰਿਆ ਹੈ, ਜੋ ਪਿਛਲੀਆਂ ਚੋਣਾਂ 'ਚ ਦੂਜੇ ਨੰਬਰ 'ਤੇ ਰਹੇ ਸਨ। ਭਾਜਪਾ ਨੇ ਦਰਸ਼ਨ ਸਿੰਘ ਸ਼ਿਵਜੋਤ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਹਲਕਾ ਚਮਕੌਰ ਸਾਹਿਬ ਦਾ ਸਿਆਸੀ ਮੁਕਾਬਲਾ ਕਾਫੀ ਦਿਲਚਸਪ ਰਹਿਣ ਵਾਲਾ ਹੈ। 

1977 ਤੋਂ 2002 ਤੱਕ ਇੱਥੋਂ ਅਕਾਲੀ ਦਲ ਦੇ ਸਤਵੰਤ ਕੌਰ ਨੇ ਜਿੱਤ ਪ੍ਰਾਪਤ ਕੀਤੀ ਸੀ ਜਦਕਿ ਕਾਂਗਰਸ ਦੇ ਭਾਗ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ 1985 ਅਤੇ 1992 ਵਿਚ ਜਿੱਤ ਦਰਜ ਕੀਤੀ ਸੀ। 2007 ਵਿਚ ਚਰਨਜੀਤ ਚੰਨੀ ਨੇ ਆਜ਼ਾਦ ਉਮੀਦਵਾਰ ਵਜੋਂ ਸਤਵੰਤ ਕੌਰ ਨੂੰ ਹਰਾਇਆ। ਇਸ ਤੋਂ ਬਾਅਦ ਉਹਨਾਂ ਨੇ 2012 ਅਤੇ 2017 ਵਿਚ ਲਗਾਤਾਰ ਜਿੱਤ ਦਰਜ ਕੀਤੀ।

ਮੁੱਖ ਸਮੱਸਿਆਵਾਂ

- ਮੋਰਿੰਡਾ ਵਿਚ ਸੜਕਾਂ ਦੀ ਖਸਤਾ ਹਾਲਤ
-ਵੱਡੇ ਸ਼ਹਿਰਾਂ ਲਈ ਬੱਸ ਸਹੂਲਤ ਦੀ ਕਮੀ
-ਬੇਲਾ-ਪਨਿਆਲੀ ਪੁਲ ਦਾ ਕੰਮ ਮੁਕੰਮਲ ਕਰਵਾਉਣ ਦੀ ਮੰਗ
-ਮੋਰਿੰਡਾ ਵਿਚ ਰੇਲਵੇ ਅੰਡਰਬ੍ਰਿਜ ਦਾ ਕੰਮ ਅਜੇ ਵੀ ਅਧੂਰਾ
- ਗੈਰ-ਕਾਨੂੰਨੀ ਮਾਈਨਿੰਗ 

ਕੁੱਲ ਵੋਟਰ - 1,95,947
ਮਰਦ -1,03,983
ਔਰਤ -91,963
ਤੀਜਾ ਲਿੰਗ – 1

Rana Kp SinghRana Kp Singh

2. ਹਲਕਾ ਸ੍ਰੀ ਅਨੰਦਪੁਰ ਸਾਹਿਬ

2007 ਦੀਆਂ ਵਿਧਾਨ ਸਭਾ ਚੋਣਾਂ ਤੱਕ ਨੰਗਲ ਵਜੋਂ ਜਾਣੇ ਜਾਂਦੇ ਇਸ ਹਲਕੇ ਵਿਚ ਮੁੱਖ ਤੌਰ 'ਤੇ ਕਾਂਗਰਸ ਅਤੇ ਭਾਜਪਾ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲਿਆ ਹੈ। ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਅਨੰਦਪੁਰ ਸਾਹਿਬ ਤੋਂ ਮੌਜੂਦਾ ਵਿਧਾਇਕ ਅਤੇ ਵਿਧਾਨ ਸਭਾ ਸਪੀਕਰ ਕੰਵਰਪਾਲ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜੋਤ ਸਿੰਘ ਬੈਂਸ ਅਤੇ ਅਕਾਲੀ ਦਲ-ਬਸਪਾ ਦੇ ਉਮੀਦਵਾਰ ਨਿਤਿਨ ਨੰਦਾ ਨਾਲ ਹੈ। ਇਸ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਭਾਜਪਾ ਦੇ ਉਮੀਦਵਾਰ ਪਰਮਿੰਦਰ ਸ਼ਰਮਾ ਵੀ ਚੋਣ ਮੈਦਾਨ ਵਿਚ ਹਨ। 
2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੰਵਰਪਾਲ ਸਿੰਘ ਨੇ ਭਾਜਪਾ ਦੇ ਉਮੀਦਵਾਰ ਪਰਮਿੰਦਰ ਸ਼ਰਮਾ ਨੂੰ ਹਰਾਇਆ ਸੀ। 

 Anandpur SahibAnandpur Sahib

ਮੁੱਖ ਸਮੱਸਿਆਵਾਂ

-ਸਿੰਚਾਈ ਦੇ ਸਾਧਨਾਂ ਦੀ ਕਮੀ
-ਗਹਿਣੇ ਦਿੱਤੀ ਜ਼ਮੀਨ ਦੀ ਮਲਕੀਅਤ
-ਨੈਣਾ ਦੇਵੀ ਰੋਪਵੇਅ ਬਣਾਉਣ ਦੀ ਮੰਗ
-ਟ੍ਰੈਫਿਕ ਜਾਮ ਦੀ ਸਮੱਸਿਆ
-ਨੰਗਲ ਵਿਖੇ ਸਤਲੁਜ ’ਤੇ ਬਣ ਰਿਹਾ ਰੇਲਵੇ ਬ੍ਰਿਜ ਮੁਕੰਮਲ ਕਰਨ ਦੀ ਮੰਗ
- ਗੈਰ-ਕਾਨੂੰਨੀ ਮਾਈਨਿੰਗ
- ਹੜ੍ਹ ਦੀ ਸਮੱਸਿਆ
-ਖਰਾਬ ਪੀਣ ਯੋਗ ਪਾਣੀ ਦੀ ਸਪਲਾਈ 

Harjot BainsHarjot Bains

ਕੁੱਲ ਵੋਟਰ - 1,89,455
ਮਰਦ - 98,906
ਔਰਤ - 90,544
ਤੀਜਾ ਲਿੰਗ – 5

Barinder Singh DhillonBarinder Singh Dhillon

3. ਹਲਕਾ ਰੂਪਨਗਰ

ਕਾਂਗਰਸ ਦੀ ਟਿਕਟ 'ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੂੰ ਕਾਂਗਰਸ ਨੇ ਫਿਰ ਤੋਂ ਮੌਕਾ ਦਿੱਤਾ ਹੈ ਜਦਕਿ 'ਆਪ' ਨੇ ਦਿਨੇਸ਼ ਚੱਢਾ ਨੂੰ ਟਿਕਟ ਦਿੱਤੀ ਹੈ, ਜੋ ਕਿ ਹਲਕੇ 'ਚ ਕਾਫੀ ਸਰਗਰਮ ਹਨ। ਅਕਾਲੀ ਦਲ ਨੇ ਇਕ ਵਾਰ ਫਿਰ ਸਾਬਕਾ ਮੰਤਰੀ ਡਾ. ਦਲਜੀਤ ਚੀਮਾ ਨੂੰ ਮੈਦਾਨ ਵਿਚ ਉਤਾਰਿਆ ਹੈ। ਸੰਯੁਕਤ ਸਮਾਜ ਮੋਰਚਾ ਨੇ ਦਵਿੰਦਰ ਸਿੰਘ ਰੋਡੇਮਾਜਰਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। 

Dinesh ChadhaDinesh Chadha

2017 ਦੀਆਂ ਵਿਧਾਨ ਸਭਾ ਚੋਣਾਂ ਵਿਚ 'ਆਪ' ਉਮੀਦਵਾਰ ਅਮਰਜੀਤ ਸਿੰਘ ਸੰਦੋਆ ਨੇ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਹਰਾਇਆ ਸੀ। ਹਾਲਾਂਕਿ ਸੰਦੋਆ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋ ਗਏ ਅਤੇ ਫਿਰ 'ਆਪ' ਵਿਚ ਵਾਪਸ ਆ ਗਏ। 

ਮੁੱਖ ਸਮੱਸਿਆਵਾਂ
-ਪੇਂਡੂ ਖੇਤਰ ਦੀਆਂ ਅੰਦਰੂਨੀ ਸੜਕਾਂ ਦੀ ਖਸਤਾ ਹਾਲਤ
-ਬੱਸ ਸਟੈਂਡ ਦੀ ਇਮਾਰਤ ਦੀ ਮੰਗ
- ਪੁਰਖਾਲੀ ਅਤੇ ਬਿਦਰਖ ਵਿਚਾਲੇ ਮੌਸਮੀ ਨਦੀ 'ਤੇ ਪੁਲ ਦੀ ਮੰਗ
-ਸੀਵਰੇਜ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ
- ਗੈਰ-ਕਾਨੂੰਨੀ ਮਾਈਨਿੰਗ 
-ਟ੍ਰੈਫਿਕ ਜਾਮ ਦੀ ਸਮੱਸਿਆ

Daljeet Cheema Daljeet Cheema

ਕੁੱਲ ਵੋਟਰ- 1,81,478
ਮਰਦ-95504
ਔਰਤ-85968
ਤੀਜਾ ਲਿੰਗ-6

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement