
ਬੀਤੇ ਦਿਨੀਂ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਦਲਿਤਾਂ ਵਲੋਂ ਤਿੰਨ ਅਪ੍ਰੈਲ ਨੂੰ ਭਾਰਤ ਬੰਦ ਦੇ ਦੋਰਾਨ ਕਾਫ਼ੀ ਹਿੰਸਾ ਕੀਤੀ ਗਈ ਜਿਸ ਵਿਚ 12 ਲੋਕਾਂ ਦੀ ਜਾਨ...
ਭੋਪਾਲ : ਬੀਤੇ ਦਿਨੀਂ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਦਲਿਤਾਂ ਵਲੋਂ ਤਿੰਨ ਅਪ੍ਰੈਲ ਨੂੰ ਭਾਰਤ ਬੰਦ ਦੇ ਦੋਰਾਨ ਕਾਫ਼ੀ ਹਿੰਸਾ ਕੀਤੀ ਗਈ ਜਿਸ ਵਿਚ 12 ਲੋਕਾਂ ਦੀ ਜਾਨ ਵੀ ਚਲੀ ਗਈ। ਇਸ ਦਰਮਿਆਨ ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਅਾਂ ਵਿਚ ਕਈ ਦਿਨਾਂ ਤੋਂ ਸਕੂਲ ਬੰਦ ਸਨ। ਮੱਧ ਪ੍ਰਦੇਸ਼ 'ਚ ਸੋਮਵਾਰ ਨੂੰ ਦਲਿਤ ਅੰਦੋਲਨ ਦੇ ਦੌਰਾਨ ਹਿੰਸਾ ਦਾ ਸਾਹਮਣਾ ਕਰਨ ਵਾਲੇ ਤਿੰਨ ਜ਼ਿਲ੍ਹੇ ਭਿੰਡ, ਮੁਰੈਨਾ ਅਤੇ ਗਵਾਲੀਅਰ 'ਚ ਅੱਜ ਵਿਦਿਅਕ ਅਦਾਰੇ ਖੁੱਲ੍ਹੇ ਗਏ।
police
ਜਾਣਕਾਰੀ ਮੁਤਾਬਕ ਅੱਜ ਇੱਥੇ ਕਰਫਿਊ 'ਚ ਸਵੇਰੇ ਸੱਤ ਤੋਂ ਸ਼ਾਮ ਸੱਤ ਵਜੇ ਤਕ ਦੀ ਢਿੱਲ ਦਿਤੀ ਜਾ ਰਹੀ ਹੈ। ਇਸ ਦੌਰਾਨ ਜੀਵਨ ਸਾਧਾਰਨ ਬਣਿਆ ਹੋਇਆ ਹੈ। ਮੁਰੈਨਾ ਜ਼ਿਲੇ 'ਚ ਅੱਜ ਤੋਂ ਸਾਰੇ ਵਿਦਿਅਕ ਅਦਾਰੇ ਵੀ ਖੁੱਲ੍ਹ ਗਏ, ਹਾਲਾਂਕਿ ਸਵੇਰੇ ਸਕੂਲ ਜਾਣ ਵਾਲੇ ਬੱਚਿਆਂ ਦੀ ਗਿਣਤੀ ਕਾਫੀ ਘੱਟ ਰਹੀ। ਅੱਜ ਤੋਂ ਹੀ ਦਫ਼ਤਰਾਂ 'ਚ ਵੀ ਕਰਮਚਾਰੀਆਂ ਦੀ ਗਿਣਤੀ ਸਾਧਾਰਨ ਹੋ ਗਈ ਹੈ। ਸਵੇਰ ਤੋਂ ਹੀ ਲੋਕ ਰੋਜ਼ਾਨਾ ਦੀ ਤਰ੍ਹਾਂ ਸਾਮਾਨ ਖਰੀਦਣ ਬਜ਼ਾਰਾਂ 'ਚ ਆਏ, ਹਾਲਾਂਕਿ ਫਲ-ਸਬਜ਼ੀਆਂ ਦੇ ਭਾਅ ਜ਼ਿਲੇ 'ਚ ਆਸਮਾਨ ਨੂੰ ਛੂਹ ਰਹੇ ਹਨ। ਜ਼ਿਲ੍ਹੇ 'ਚ ਇੰਟਰਨੈੱਟ ਸੇਵਾਵਾਂ ਵੀ ਬਹਾਲ ਕਰ ਦਿਤੀਆਂ ਗਈਆਂ ਹਨ।
protest
ਕਰਫਿਊ 'ਚ ਢਿੱਲ ਦੌਰਾਨ ਹੁਣ ਤਕ ਕਿਸੇ ਪਾਸੇ ਤੋਂ ਅਣਹੋਣੀ ਘਟਨਾ ਦੀ ਸੂਚਨਾ ਨਹੀਂ ਹੈ। ਹਿੰਸਕ ਖੇਤਰਾਂ 'ਚ ਹੁਣ ਵੀ ਭਾਰੀ ਪੁਲਿਸ ਫੋਰਸ ਤਾਇਨਾਤ ਹੈ ਅਤੇ ਪੁਲਿਸ ਦੀ ਗਸ਼ਤ ਲਗਾਤਾਰ ਜਾਰੀ ਹੈ। ਇਸ 'ਚ ਪ੍ਰਦੇਸ਼ ਦੇ ਮੁੱਖ ਸਕੱਤਰ ਬੀ.ਪੀ. ਸਿੰਘ ਅਤੇ ਪੁਲਿਸ ਡਾਇਰੈਕਟਰ ਜਨਰਲ ਰਿਸ਼ੀ ਕੁਮਾਰ ਸ਼ੁਕਲਾ ਦੇ ਅੱਜ ਮੁਰੈਨਾ ਪਹੁੰਚਣ ਦੀ ਸੰਭਾਵਨਾ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਕਾਫੀ ਸੁਚੇਤ ਹੈ। ਭਿੰਡ ਜ਼ਿਲੇ 'ਚ ਵੀ ਅੱਜ ਸਵੇਰੇ ਛੇ ਵਜੇ ਤੋਂ ਸ਼ਾਮ ਛੇ ਵਜੇ ਤਕ ਦੇ 'ਚ ਕਰਫਿਊ 'ਚ ਢਿੱਲ ਦਿਤੀ ਜਾ ਰਹੀ ਹੈ। ਇਥੇ ਅੱਜ ਤੋਂ ਵਿਦਿਅਕ ਅਦਾਰੇ ਖੁੱਲ੍ਹ ਗਏ।
protest
ਜ਼ਿਲ੍ਹੇ ਦੇ ਤਿੰਨ ਹੋਰ ਸਥਾਨਾਂ ਲਹਾਰ, ਮੇਹਗਾਂਵ ਅਤੇ ਗੋਹਦ 'ਚ ਸਥਿਤੀ ਦੀ ਸਮੀਖਿਆ ਦੇ ਬਾਅਦ ਫ਼ੈਸਲਾ ਲਏ ਜਾਣ ਦੀ ਗੱਲ ਕਹੀ ਜਾ ਰਹੀ ਹੈ। ਪ੍ਰਦੇਸ਼ ਦੇ ਮੁੱਖ ਸਕੱਤਰ ਬੀ.ਪੀ. ਸਿੰਘ ਅਤੇ ਪੁਲਿਸ ਡਾਇਰੈਕਟਰ ਜਨਰਲ ਰਿਸ਼ੀ ਕੁਮਾਰ ਸ਼ੁਕਲਾ ਅੱਜ ਇਥੇ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਕਰਨਗੇ। ਭਿੰਡ ਕਲੈਕਟਰ ਇਲੈਯਾ ਰਾਜਾ ਟੀ ਨੇ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟ ਪਾਉਣ 'ਤੇ ਕਲੈਕਟਰ ਦਫਤਰ ਦੇ ਚਾਰ ਸਰਕਾਰੀ ਕਰਮਚਾਰੀਆਂ ਸੁਰੇਸ਼ ਕੌਸ਼ਲ, ਯੋਗੇਸ਼ ਗੁਪਤਾ, ਮਹੇਸ਼ ਵਰਮਾ ਅਤੇ ਪ੍ਰਵੇਸ਼ ਨੂੰ ਮੁਅੱਤਲ ਕਰਨਗੇ। ਭਿੰਡ ਕਲੈਕਟਰ ਇਲੈਯੈ ਰਾਜਾ ਟੀ ਨੇ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟ ਪਾਉਣ 'ਤੇ ਕਲੈਕਟਰ ਦਫਤਰ ਦੇ ਚਾਰ ਕਰਮਚਾਰੀਆਂ ਸੁਰੇਸ਼ ਕੌਸ਼ਲ, ਯੋਗੇਸ਼ ਗੁਪਤਾ, ਮਹੇਸ਼ ਵਰਮਾ ਅਤੇ ਪ੍ਰਵੇਸ਼ ਨੂੰ ਮੁਅੱਤਲ ਕਰ ਦਿਤਾ ਹੈ।