
3 ਵਜੇ ਦੇ ਕਰੀਬ ਸਿਰਫ਼ 41.5 ਫ਼ੀਸਦੀ ਵੋਟਿੰਗ.....
ਨਵੀਂ ਦਿੱਲੀ : ਦਿੱਲੀ ਚੋਣਾਂ ਵਿਚ ਇਸ ਵਾਰ ਲੋਕਾਂ ਦਾ ਉਤਸ਼ਾਹ ਘੱਟ ਦੇਖਣ ਨੂੰ ਮਿਲਿਆ। ਦੁਪਿਹਰ ਤੋਂ ਬਾਅਦ 3 ਵਜੇ ਦੇ ਕਰੀਬ ਸਿਰਫ਼ 41.5 ਫ਼ੀਸਦੀ ਵੋਟਿੰਗ ਹੀ ਹੋ ਸਕੀ ਜਦਕਿ ਸਾਲ 2015 ਵਿਚ ਇਸ ਸਮੇਂ ਦੌਰਾਨ 51.2 ਫ਼ੀਸਦੀ ਵੋਟਾਂ ਪੈ ਚੁੱਕੀਆਂ ਸਨ। ਇਸ ਤੋਂ ਪਤਾ ਚਲਦੈ ਕਿ ਇਸ ਵਾਰ ਪਿਛਲੀ ਵਾਰ ਨਾਲੋਂ 10 ਫੀਸਦੀ ਵੋਟਾਂ ਵਿਚ ਗਿਰਾਵਟ ਆਈ ਹੈ।
photo
ਇਸ ਗਿਰਾਵਟ ਨੂੰ ਦੇਖਦੇ ਹੋਏ ਇਹ ਸਵਾਲ ਪੈਦਾ ਹੁੰਦਾ ਹੈ ਕਿ ਇਸ ਨਾਲ ਕਿਸੇ ਇਕ ਪਾਰਟੀ ਨੂੰ ਬੇਹੱਦ ਨੁਕਸਾਨ ਹੋ ਸਕਦਾ ਹੈ। ਦੱਸਣਯੋਗ ਹੈ ਕਿ 10 ਸੀਟਾਂ 'ਤੇ ਅੱਜ 8 ਵਜੇ ਤੋਂ ਵੋਟਿੰਗ ਸ਼ੁਰੂ ਹੋਈ ਸੀ ਜੋ ਸ਼ਾਮੀਂ 6 ਵਜੇ ਤਕ ਚੱਲੇਗੀ। ਸਵੇਰੇ ਸਾਢੇ 11 ਵਜੇ ਵਜੇ ਤੱਕ 16.36% ਲੋਕਾਂ ਦੁਆਰਾ ਵੋਟਾਂ ਪਾਈਆਂ ਗਈਆਂ ਸੀ। ਦਿੱਲੀ ਦੇ ਕਰੀਬ 1.47 ਕਰੋੜ ਵੋਟਰ ਆਮ ਆਦਮੀ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ 672 ਉਮੀਦਵਾਰਾਂ ਦੇ ਭਵਿੱਖ ਦਾ ਫ਼ੈਸਲਾ ਕਰਨਗੇ।
photo
ਦਿੱਲੀ ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਦਿੱਲੀ ਚੋਣਾਂ ਵਿਚ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਹੈ। ਆਸਪਾਸ ਦੀਆਂ ਲੱਗਦੀਆਂ ਸਰਹੱਦਾਂ ਉੱਤਰ ਪ੍ਰਦੇਸ਼ ਤੇ ਹਰਿਆਣਾ ਵਿਚ ਵੀ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ 70 ਕਾਂਗਰਸ ਨੇ 66, ਭਾਰਤੀ ਜਨਤਾ ਪਾਰਟੀ ਨੇ 67 ਸੀਟਾਂ 'ਤੇ ਅਪਣੇ ਉਮੀਦਵਾਰਾਂ ਨੂੰ ਚੋਣਾਂ ਵਿਚ ਉਤਾਰਿਆ ਹੋਇਆ ਹੈ।
photo
ਦੱਸਣਯੋਗ ਹੈ ਕਿ ਬੀਜੇਪੀ ਨੇ 3 ਸੀਟਾਂ ਆਪਣੇ ਸਹਿਯੋਗੀ ਦਲ ਦੇ ਲਈ ਛੱਡ ਦਿੱਤੀਆ ਸਨ। ਜੇਕਰ ਗੱਲ ਦਿੱਲੀ ਦੇ ਵੋਟਰਾਂ ਦੀ ਕੀਤੀ ਜਾਵੇ ਤਾਂ 1.47 ਕਰੋੜ ਤੋਂ ਜ਼ਿਆਦਾ ਵੋਟਰ ਹਨ। ਜਿਸ ਵਿਚ 17.34 ਦੇ ਆਸ ਪਾਸ 18 ਤੋਂ 25 ਸਾਲ ਦੀ ਉਮਰ ਦੇ ਨੌਜਵਾਨ ਹਨ, ਜਦਕਿ ਸਾਢੇ 18 ਕਰੋੜ ਦੇ ਕਰੀਬ 60 ਸਾਲ ਦੀ ਉਮਰ ਦੇ ਵੋਟਰ ਹਨ।
photo
ਆਮ ਆਦਮੀ ਪਾਰਟੀ, ਭਾਜਪਾ, ਅਤੇ ਕਾਂਗਰਸ ਉਮੀਦਵਾਰਾਂ ਤੋਂ ਇਲਾਵਾ 148 ਦੂਜੀਆਂ ਪਾਰਟੀਆਂ ਦੇ ਉਮੀਦਵਾਰ ਇਸ ਮੈਦਾਨ ਵਿਚ ਉਤਰੇ ਹਨ। ਦਿੱਲੀ ਚੋਣਾਂ ਵਿਚ ਜਿਸ ਤਰ੍ਹਾਂ ਦਾ ਪ੍ਰਚਾਰ ਹੋਇਆ ਸੀ, ਉਸ ਨੂੰ ਦੇਖਦੇ ਹੋਏ ਇਹ ਅਨੁਮਾਨ ਲਗਾਉਣਾ ਬਹੁਤ ਮੁਸ਼ਕਲ ਸੀ ਕਿ ਇਸ ਵਾਰ ਵੋਟਿੰਗ ਏਨੀ ਘੱਟ ਗਿਣਤੀ ਵਿਚ ਹੋਵੇਗੀ।