
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਪਰਵਾਰ ਨੇ ਇਸ ਦੇਸ਼ ਵਿਚ ਚਾਰ ਪੀੜ੍ਹੀਆਂ ਤਕ ਰਾਜ ਕੀਤਾ ਹੈ
ਰਾਏਪੁਰ, ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਪਰਵਾਰ ਨੇ ਇਸ ਦੇਸ਼ ਵਿਚ ਚਾਰ ਪੀੜ੍ਹੀਆਂ ਤਕ ਰਾਜ ਕੀਤਾ ਹੈ ਪਰ ਇਸ ਦੌਰਾਨ ਦੇਸ਼ ਵਿਚ ਵਿਕਾਸ ਕਿਉਂ ਨਹੀਂ ਹੋਇਆ? ਲੋਕ ਇਹ ਜਾਣਨਾ ਚਾਹੁੰਦੇ ਹਨ। ਸ਼ਾਹ ਨੇ ਸਰਗੁਜਾ ਜ਼ਿਲ੍ਹੇ ਵਿਚ ਮੁੱਖ ਮੰਤਰੀ ਰਮਨ ਸਿੰਘ ਨਾਲ ਵਿਕਾਸ ਯਾਤਰਾ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਪੁੱਛ ਰਹੇ ਸਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਚਾਰ ਸਾਲਾਂ ਵਿਚ ਕੀ ਕੀਤਾ?
Amit Shah ਉਨ੍ਹਾਂ ਕਿਹਾ, 'ਰਾਹੁਲ ਸਾਡੇ ਕੋਲੋਂ ਚਾਰ ਸਾਲਾਂ ਦਾ ਹਿਸਾਬ ਪੁੱਛ ਰਹੇ ਹਨ। ਸਾਨੂੰ ਹਿਸਾਬ ਦੇਣ ਦੀ ਲੋੜ ਨਹੀਂ ਹੈ। ਅਸੀਂ ਇਕ ਇਕ ਮਿੰਟ ਅਤੇ ਇਕ ਇਕ ਪੈਸੇ ਦਾ ਹਿਸਾਬ ਲੋਕਾਂ ਨੂੰ ਦੇਵਾਂਗੇ ਜਦ ਅਸੀਂ ਉਨ੍ਹਾਂ ਕੋਲੋਂ ਵੋਟਾਂ ਲੈਣ ਜਾਵਾਂਗੇ। ਪਰ ਉਨ੍ਹਾਂ ਦੀਆਂ ਚਾਰ ਪੀੜ੍ਹੀਆਂ ਨੇ ਇਸ ਦੇਸ਼ ਵਿਚ ਸ਼ਾਸਨ ਕੀਤਾ, ਉਸ ਦਾ ਵੀ ਉਨ੍ਹਾਂ ਨੂੰ ਹਿਸਾਬ ਦੇਣਾ ਪਵੇਗਾ।' ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਦੇ ਪਰਵਾਰ ਨੇ 55 ਸਾਲ ਤਕ ਇਸ ਦੇਸ਼ ਵਿਚ ਸ਼ਾਸਨ ਕੀਤਾ ਹੈ।
Sonia Gandhi
ਭਾਜਪਾ ਪ੍ਰਧਾਨ ਨੇ ਕਿਹਾ ਕਿ ਰਾਹੁਲ ਦੇ ਪਰਦਾਦਾ ਜਵਾਹਰਲਾਲ ਨਹਿਰੂ, ਦਾਦੀ ਇੰਦਰਾ ਗਾਂਧੀ, ਪਿਤਾ ਰਾਜੀਵ ਗਾਂਧੀ ਅਤੇ ਮਾਂ ਸੋਨੀਆ ਗਾਂਧੀ ਨੇ ਡਾ. ਮਨਮੋਹਨ ਸਿੰਘ ਨਾਲ ਦੇਸ਼ ਵਿਚ ਸ਼ਾਸਨ ਕੀਤਾ ਹੈ। ਇਸ ਦੌਰਾਨ ਦੇਸ਼ ਵਿਚ ਵਿਕਾਸ ਕਿਉਂ ਨਹੀਂ ਹੋਇਆ? ਦੇਸ਼ ਦੀ ਜਨਤਾ ਉਨ੍ਹਾਂ ਕੋਲੋਂ ਇਹ ਜਾਣਨਾ ਚਾਹੁੰਦੀ ਹੈ? ਭਾਜਪਾ ਪ੍ਰਧਾਨ ਨੇ ਕਿਹਾ ਕਿ ਦੇਸ਼ ਵਿਚ ਚਾਰ ਸਾਲਾਂ ਵਿਚ ਭਾਜਪਾ ਦੀ ਸਰਕਾਰ ਨੇ 30 ਕਰੋੜ ਲੋਕਾਂ ਦਾ ਬੈਂਕ ਵਿਚ ਖਾਤਾ ਖੁਲਵਾਇਆ ਹੈ।
Rahul Gandhiਚਾਰ ਸਾਲ ਅੰਦਰ ਤਿੰਨ ਕਰੋੜ 80 ਲੱਖ ਮਾਤਾਵਾਂ ਨੂੰ ਗੈਸ ਸਲੰਡਰ ਦਿਤਾ ਗਿਆ। ਸਾਢੇ ਸੱਤ ਕਰੋੜ ਘਰਾਂ ਵਿਚ ਪਖ਼ਾਨੇ ਬਣਾਉਣ ਦਾ ਕੰਮ ਕੀਤਾ। 19 ਹਜ਼ਾਰ ਪਿੰਡਾਂ ਵਿਚ ਬਿਜਲੀ ਪਹੁੰਚਾਉਣ ਦਾ ਕੰਮ ਕੀਤਾ। (ਏਜੰਸੀ)