
ਭੀਮਾ-ਕੋਰੇਗਾਉਂ ਵਿਚ ਹਿੰਸਾ ਦੇ ਪਿੱਛੇ ਨਕਸਲੀਆਂ ਦਾ ਹੱਥ ਹੋਣ 'ਤੇ ਐਨਸੀਪੀ ਨੇਤਾ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਕਿ ਜਦੋਂ ਇਕੋ ਜਿਹੀ ਸੋਚ ਵਾਲੇ ਲੋਕ...
ਭੀਮਾ-ਕੋਰੇਗਾਉਂ ਵਿਚ ਹਿੰਸਾ ਦੇ ਪਿੱਛੇ ਨਕਸਲੀਆਂ ਦਾ ਹੱਥ ਹੋਣ 'ਤੇ ਐਨਸੀਪੀ ਨੇਤਾ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਕਿ ਜਦੋਂ ਇਕੋ ਜਿਹੀ ਸੋਚ ਵਾਲੇ ਲੋਕ ਐਲਗਾਰ ਪ੍ਰੀਸ਼ਦ ਦਾ ਆਯੋਜਨ ਕਰਨ ਇਕੱਠੇ ਆਉਂਦੇ ਤਾਂ ਉਨ੍ਹਾਂ ਨੂੰ ਨਕਸਲੀ ਕਹਿ ਕੇ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਭੀਮਾ ਕੋਰੇਗਾਉਂ ਵਿਚ ਹੋਈ ਹਿੰਸਾ ਦੇ ਪਿੱਛੇ ਕਿਸ ਦਾ ਹੱਥ ਹੈ ਪਰ ਜਿਨ੍ਹਾਂ ਦਾ ਇਸ ਨਾਲ ਕੋਈ ਸਬੰਧ ਨਹੀਂ ਸੀ, ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਸ਼ਕਤੀ ਦੀ ਦੁਰਵਰਤੋਂ ਹੈ। Sharad Pawarਭੀਮਾ ਕੋਰੇਗਾਉਂ ਹਿੰਸਾ ਦੇ ਲਈ ਕਥਿਤ ਨਕਸਲੀਆਂ ਨਾਲ ਸਬੰਧ ਦੇ ਮਾਮਲੇ ਵਿਚ ਪੂਨੇ ਪੁਲਿਸ ਵਲੋਂ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਪੁਲਿਸ ਨੇ ਪੀਐਮ ਨਰਿੰਦਰ ਮੋਦੀ ਨੂੰ ਮਾਰਨ ਦੀ ਸਾਜਿਸ਼ ਰਚਣ ਦੀ ਇਕ ਚਿੱਠੀ ਵੀ ਮਿਲੀ ਹੈ। ਇਸ 'ਤੇ ਸ਼ਰਦ ਪਵਾਰ ਨੇ ਕਿਹਾ ਹੈ ਕਿ ਉਹ ਧਮਕੀ ਭਰੀ ਚਿੱਠੀ ਸੀ। ਮੈਂ ਇਕ ਸੇਵਾਮੁਕਤ ਪੁਲਿਸ ਅਫ਼ਸਰ ਨਾਲ ਗੱਲਬਾਤ ਕੀਤੀ, ਜਿਸ ਨੇ ਸੀਆਈਡੀ ਵਿਚ ਕੰਮ ਕੀਤਾ ਸੀ। ਉਨ੍ਹਾਂ ਕਿਹਾ ਕਿ ਚਿੱਠੀ ਵਿਚ ਕੋਈ ਦਮ ਨਹੀਂ ਹੈ। ਇਸ ਚਿੱਠੀ ਦੀ ਵਰਤੋਂ ਲੋਕਾਂ ਦੀ ਹਮਦਰਦੀ ਬਟੋਰਨ ਲਈ ਕੀਤੀ ਜਾ ਰਹੀ ਹੈ।
Bhima Koregaon Violenceਨਕਸਲੀਆਂ ਦੇ ਨਾਲ ਕਥਿਤ ਸਬੰਧਾਂ ਦੇ ਲਈ ਗ੍ਰਿਫ਼ਤਾਰ ਕੀਤੇ ਗਏ ਇਕ ਵਿਅਕਤੀ ਦੇ ਘਰ ਤੋਂ ਮਿਲੀ ਇਕ ਚਿੰਠੀ ਵਿਚ ਕਿਹਾ ਗਿਆ ਹੈ ਕਿ ਨਕਸਲੀ ਰਾਜੀਵ ਗਾਂਧੀ ਹੱਤਿਆ ਕਾਂਡ ਵਰਗੀ ਘਟਨਾ ਨੂੰ ਅੰਜ਼ਾਮ ਦੇਣ ''ਤੇ ਵਿਚਾਰ ਕਰ ਰਹੇ ਹਨ ਅਤੇ ਇਸ ਵਿਚ ਸੁਝਾਇਆ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਰੋਡ ਸ਼ੋਅ ਦੇ ਦੌਰਾਨ ਨਿਸ਼ਾਨਾ ਬਣਾਇਆ ਜਾਵੇ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਪੁਲਿਸ ਦੇ ਅਨੁਾਰ ਇਹ ਚਿੱਠੀ 'ਆਰ' ਨਾਂਅ ਦੇ ਕਿਸੇ ਵਿਅਕਤੀ ਨੇ ਕਿਸੇ ਕਾਮਰੇਡ ਪ੍ਰਕਾਸ਼ ਨੂੰ ਭੇਜੀ ਹੈ।
narinder modiਇਸ ਵਿਚ ਐਮ-4 ਰਾਈਫ਼ਲ ਖ਼ਰੀਦਣ ਲਈ ਅੱਠ ਕਰੋੜ ਰੁਪਏ ਦੀ ਅਤੇ ਨਾਲ ਹੀ ਘਟਨਾ ਨੂੰ ਅੰਜ਼ਾਮ ਦੇਣ ਲਈ ਚਾਰ ਲੱਖ ਰੌਂਦ ਗੋਲਾ ਬਾਰੂਦ ਦੀ ਲੋੜ ਦੀ ਗੱਲ ਕੀਤੀ ਗਈ ਹੈ। ਪੁਲਿਸ ਨੇ ਦਸਿਆ ਕਿ ਚਿੱਠੀ ਰੋਨਾ ਵਿਲਸਨ ਦੇ ਘਰ ਤੋਂ ਬਰਾਮਦ ਕੀਤੀ ਗਈ, ਜਿਨ੍ਹਾਂ ਨੂੰ ਹਾਲ ਵਿਚ ਮੁੰਬਈ, ਨਾਗਪੁਰ ਅਤੇ ਦਿੱਲੀ ਤੋਂ ਪੰਜ ਦੂਜੇ ਲੋਕਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਲੋਕਾਂ ਨੂੰ ਦਸੰਬਰ ਵਿਚ ਇਥੇ ਆਯੋਜਤ ਕੀਤੇ ਗਏ 'ਐਲਗਾਰ ਪ੍ਰੀਸ਼ਦ' ਅਤੇ ਉਸ ਤੋਂ ਬਾਅਦ ਜ਼ਿਲ੍ਹੇ ਦੇ ਭੀਮਾ-ਕੋਰੇਗਾਉਂ ਵਿਚ ਹੋਈ ਹਿੰਸਾ ਦੇ ਸਿਲਸਿਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ।
Bhima Koregaon ਚਿੱਠੀ ਵਿਚ ਲਿਖਿਆ ਗਿਆ ਹੈ ਕਿ ਹਿੰਦੂ ਫਾਸੀਵਾਦ ਨੂੰ ਹਰਾਉਣਾ ਸਾਡਾ ਮੂਲ ਏਜੰਡਾ ਰਿਹਾ ਹੈ ਅਤੇ ਇਹ ਪਾਰਟੀ ਦੀ ਇਕ ਪ੍ਰਮੁੱਖ ਚਿੰਤਾ ਹੈ। ਗੁਪਤ ਸੈਲ ਦੇ ਕਈ ਨੇਤਾਵਾਂ ਅਤੇ ਨਾਲ ਹੀ ਹੋਰ ਸੰਗਠਨਾਂ ਨੇ ਇਹ ਮੁੱਦਾ ਕਾਫ਼ੀ ਮਜ਼ਬੂਤੀ ਨਾਲ ਉਠਾਇਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮੋਦੀ ਦੀ ਅਗਵਾਈ ਵਿਚ ਹਿੰਦੂ ਫ਼ਾਸੀਵਾਦੀ ਸ਼ਾਸਨ ਆਦਿਵਾਸੀਆਂ ਨੂੰ ਦਰੜਦੇ ਹੋਏ ਤੇਜ਼ੀ ਨਾਲ ਉਨ੍ਹਾਂ ਦੇ ਜੀਵਨ ਵਿਚ ਦਾਖ਼ਲ ਹੁੰਦਾ ਜਾ ਰਿਹਾ ਹੈ। ਬਿਹਾਰ ਅਤੇ ਪੱਛਮ ਬੰਗਾਲ ਵਿਚ ਮਿਲੀ ਵੱਡੀ ਹਾਰ ਦੇ ਬਾਵਜੂਦ ਮੋਦੀ 15 ਰਾਜਾਂ ਵਿਚ ਭਾਜਪਾ ਸਰਕਾਰ ਦੀ ਸਥਾਪਨਾ ਕਰਨ ਵਿਚ ਸਫ਼ਲ ਰਹੇ ਹਨ।
Bhima Koregaon ਚਿੱਠੀ ਵਿਚ ਕਿਹਾ ਗਿਆ ਹੈ ਕਿ ਜੇਕਰ ਇਹ ਰਫ਼ਤਾਰ ਜਾਰੀ ਰਹੀ ਤਾਂ ਇਸ ਦਾ ਮਤਲਬ ਹੋਵੇਗਾ ਕਿ ਪਾਰਟੀ ਦੇ ਲਈ ਸਾਰੇ ਮੋਰਚਿਆਂ ਵਿਚ ਕਾਫ਼ੀ ਪਰੇਸ਼ਾਨੀ ਹੋਣ ਵਾਲੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕਾਮਰੇਡ ਕਿਸ਼ਨ ਅਤੇ ਕੁੱਝ ਦੂਜੇ ਸੀਨੀਅਰ ਕਾਮਰੇਡ ਨੇ ਮੋਦੀ ਰਾਜ ਨੂੰ ਖ਼ਤਮ ਕਰਨ ਦੇ ਲਈ ਕੁੱਝ ਮਜ਼ਬੂਤ ਕਦਮ ਦੱਸੇ ਹਨ। ਅਸੀਂ ਸਾਰੇ ਰਾਜੀਵ ਗਾਂਧੀ ਹੱਤਿਆ ਕਾਂਡ ਵਰਗੀ ਘਟਨਾ 'ਤੇ ਵਿਚਾਰ ਕਰ ਰਹੇ ਹਾਂ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 21 ਮਈ 1991 ਨੂੰ ਤਾਮਿਲਨਾਡੂ ਦੇ ਸ੍ਰੀਪੇਰੂਮਬੁਦੂਰ ਵਿਚ ਇਕ ਜਨਤਕ ਪ੍ਰੋਗਰਾਮ ਵਿਚ ਮਹਿਲਾ ਆਤਮਘਾਤੀ ਹਮਲਾਵਰ ਨੇ ਹੱਤਿਆ ਕਰ ਦਿਤੀ ਸੀ।
Bhima Koregaonਚਿੱਠੀ ਵਿਚ ਕਿਹਾ ਗਿਆ ਕਿ ਇਹ ਆਤਮਘਾਤੀ ਹਮਲਾ ਲਗਦਾ ਹੈ ਅਤੇ ਇਸ ਦੀ ਵੀ ਕਾਫ਼ੀ ਸੰਭਾਵਨਾ ਹੈ ਕਿ ਅਸੀਂ ਅਸਫ਼ਲ ਹੋ ਜਾਈਏ ਪਰ ਸਾਨੂੰ ਲਗਦਾ ਹੈ ਕਿ ਪਾਰਟੀ ਦਾ ਪੋਲਿਤ ਬਿਊਰੋ, ਕੇਂਦਰੀ ਕਮੇਟੀ ਸਾਡੇ ਪ੍ਰਸਤਾਵ 'ਤੇ ਵਿਚਾਰ ਕਰੇ। ਉਨ੍ਹਾਂ ਨੂੰ ਰੋਡ ਸ਼ੋਅ ਵਿਚ ਟਾਰਗੈੱਟ ਕਰਨਾ ਇਕ ਅਸਰਦਾਰ ਰਣਨੀਤੀ ਹੋ ਸਕਦੀ ਹੈ। ਸਾਨੂੰ ਸਾਰਿਆਂ ਨੂੰ ਲਗਦਾ ਹੈ ਕਿ ਪਾਰਟੀ ਦੀ ਹੋਂਦ ਕਿਸੇ ਵੀ ਤਿਆਗ਼ ਤੋਂ ਉਪਰ ਹੈ। ਸਰਕਾਰੀ ਵਕੀਲ ਉਜਵਲ ਪਵਾਰ ਨੇ ਅਦਾਲਤ ਵਿਚ ਬਹਿਸ ਦੌਰਾਨ ਪੱਤਰ ਦਾ ਹਵਾਲਾ ਦਿਤਾ ਸੀ ਅਤੇ ਇਨ੍ਹਾਂ ਲੋਕਾਂ ਨੂੰ ਪੁਲਿਸ ਹਿਰਾਸਤ ਵਿਚ ਭੇਜਣ ਦੀ ਮੰਗ ਕੀਤੀ।