
ਵਿਧਾਇਕਾਂ ਨੇ ਕਾਂਗਰਸ ਸਰਕਾਰ ‘ਤੇ ਲਾਏ ਦੋਸ਼
ਜੈਪੁਰ- ਰਾਜਸਥਾਨ ਦੀਆਂ ਪੰਚਾਇਤੀ ਚੋਣਾਂ ਵਿਚ ਮਿਲੀ ਤਾਜ਼ਾ ਹਾਰ ਤੋਂ ਬਾਅਦ ਅਸ਼ੋਕ ਗਹਿਲੋਤ ਸਰਕਾਰ ਅੱਗੇ ਇਕ ਹੋਰ ਸਿਆਸੀ ਮੁਸੀਬਤ ਆ ਗਈ ਹੈ| ਦਰਅਸਲ ਸਰਕਾਰ ਵਿਚ ਸ਼ਾਮਲ ਭਾਰਤੀ ਟ੍ਰਾਈਬਲ ਪਾਰਟੀ (BTP) ਦੇ 2 ਵਿਧਾਇਕਾਂ ਨੇ ਸਰਕਾਰ ਵਿਚੋਂ ਸਮਰਥਨ ਵਾਪਿਸ ਲੈ ਲਿਆ ਹੈ|
2 BTP MLAs withdraw support from Ashok Gehlot govt
ਦੋਵੇਂ ਵਿਧਾਇਕਾਂ ਵੱਲੋਂ ਗਹਿਲੋਤ ਸਰਕਾਰ ‘ਤੇ ਇਲਜ਼ਾਮ ਲਾਇਆ ਗਿਆ ਕਿ ਸਰਕਾਰ ਨੇ ਉਹਨਾਂ ਨਾਲ ਧੋਖਾ ਕੀਤਾ ਹੈ|ਮਿਲੀ ਜਾਣਕਾਰੀ ਮੁਤਾਬਕ ਭਾਰਤੀ ਟ੍ਰਾਈਬਲ ਪਾਰਟੀ ਦੇ ਵਿਧਾਇਕ ਰਾਜ ਕੁਮਾਰ ਰੋਤ ਅਤੇ ਰਾਮਪ੍ਰਸ਼ਾਦ ਨੇ ਕਾਂਗਰਸ ਪਾਰਟੀ ਨੂੰ ਦਿੱਤਾ ਅਪਣਾ ਸਮਰਥਨ ਵਾਪਿਸ ਲੈ ਲਿਆ ਹੈ।
Ashok Gehlot
ਉਹਨਾਂ ਵੱਲੋਂ ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਜ਼ਿਲ੍ਹਾ ਮੁਖੀ ਅਹੁਦੇ ਦੀਆਂ ਚੋਣਾਂ ਵਿਚ ਭਾਰਤੀ ਟ੍ਰਾਈਬਲ ਪਾਰਟੀ ਦੀ ਉਮੀਦਵਾਰ ਨੂੰ ਹਰਾਇਆ ਹੈ।