ਵਿਧਾਨ ਸਭਾ ਚੋਣਾਂ 2022- ਚਹੁੰ-ਕੋਨੇ ਮੁਕਾਬਲੇ 'ਚ ਭਾਜਪਾ ਮੁੱਖ ਪਾਰਟੀ ਹੋਵੇਗੀ : ਮਦਨ ਮੋਹਨ ਮਿੱਤਲ
Published : Nov 20, 2020, 8:08 am IST
Updated : Nov 20, 2020, 8:08 am IST
SHARE ARTICLE
Madan Mohan Mittal
Madan Mohan Mittal

ਅਗਲੇ 10-12 ਮਹੀਨੇ ਫ਼ੀਲਡ 'ਚ ਲੋਕਾਂ ਨਾਲ ਜੁੜਨ ਤੇ ਉਮੀਦਵਾਰਾਂ ਦੇ ਪੈਨਲ ਤਿਆਰ ਕਰਨੇ ਹੋਏ ਸ਼ੁਰੂ

ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਪੰਜਾਬ ਵਿਚ ਪਿਛਲੇ ਤਿੰਨ ਮਹੀਨੇ ਤੋਂ ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਉੱਠਿਆ ਉਬਾਲ ਅਤੇ ਵਿਸ਼ੇਸ਼ ਕਰ ਕੇ ਕਾਂਗਰਸ ਸਰਕਾਰ ਦੀ ਖੁਲ੍ਹੀ ਮਦਦ ਨਾਲ ਛੇੇੜਿਆ ਕਿਸਾਨੀ ਸੰਘਰਸ਼ ਤੇ ਰੋਲ ਰੋਕੋ ਅੰਦੋਲਨ ਅੱਜ 'ਕੁੱਝ ਕਰੋ ਜਾਂ ਮਰੋ' ਦੀ ਸਥਿਤੀ ਵਿਚ ਪੁੱਜ ਚੁਕਾ ਹੈ।

Captain Amarinder Singh- Farmer- PM ModiCaptain Amarinder Singh- Farmer- PM Modi

ਕੇਂਦਰ ਸਰਕਾਰ ਦੇ ਮੰਤਰੀਆਂ ਨੇ ਪਿਛਲੇ ਹਫ਼ਤੇ ਦੀਵਾਲੀ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨਾਲ ਨਵੀਂ ਦਿੱਲੀ ਵਿਚ ਬੈਠਕ ਕਰ ਕੇ 31 ਜਥੇਬੰਦੀਆਂ ਦੇ ਆਗੂਆਂ ਦੀ ਘੰਟਿਆਂਬੱਧੀ ਗੱਲ ਅਤੇ ਸ਼ਿਕਵੇ ਸੁਣੇ, ਜਿਸ ਤੋਂ ਸਪੱਸ਼ਟ ਹੋਇਆ ਕਿ ਦੋਨੋਂ ਧਿਰਾਂ ਅੜ ਗਈਆਂ ਹਨ ਅਤੇ ਸੰਘਰਸ਼ ਲੰਮਾ ਚਲੇਗਾ। ਅਗਲੀ ਬੈਠਕ ਦੋ-ਤਿੰਨ ਦਿਨ ਬਾਅਦ ਹੋਣਦੀ ਆਸ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਕਹਿਣਾ ਕਿ ਰੇਲ-ਗੱਡੀਆਂ ਨਾ ਚਲਾਉਣਾ ਅੱਗੇ ਜਾ ਕੇ ਪੰਜਾਬ ਲਈ ਹਰ ਤਰ੍ਹਾਂ ਦਾ ਸੰਕਟ ਖੜਾ ਕਰ ਸਕਦਾ ਹੈ, ਇਕ ਵੱਡਾ ਤੇ ਮਹੱਤਵਪੂਰਨ ਅਹਿਸਾਸ ਹੈ।

Captain Amarinder Singh Captain Amarinder Singh

ਰਾਸ਼ਟਰੀ ਅਤੇ ਖੇਤਰੀ ਪੱਧਰ ਦੇ ਖੇਤੀ ਤੇ ਸਿਆਸੀ ਮਾਹਰਾਂ ਸਮੇਤ ਅੰਕੜਾ ਵਿਗਿਆਨੀਆਂ ਦੀ ਰਾਏ ਹੈ ਕਿ ਬਿਹਾਰ ਚੋਣਾਂ 'ਚ ਭਾਜਪਾ ਤੇ ਜੇ.ਡੀ.ਯੂ. ਦੀ ਸਫ਼ਲਤਾ ਨੇ ਫਿਲਹਾਲ ਕੇਂਦਰ ਦਾ ਧਿਆਨ ਪੱਛਮੀ ਬੰਗਾਲ ਦੀਆਂ ਚੋਣਾਂ ਵਲ ਲਗਾ ਦਿਤਾ ਹੈ ਅਤੇ ਨਾਲ ਦੀ ਨਾਲ ਪੰਜਾਬ ਵਿਚ ਵੀ ਭਾਜਪਾ ਵਲੋਂ ਇਕੱਲਿਆਂ 2022 ਚੋਣਾਂ 'ਚ ਕਾਮਯਾਬੀ ਵਾਸਤੇ ਅਪਣੇ ਪ੍ਰਧਾਨ ਜੇ.ਪੀ. ਨੱਢਾ ਨੂੰ ਸਾਫ਼ ਤੇ ਸਪੱਸ਼ਟ ਦਿਸ਼ਾ ਦੇ ਦਿਤੀ ਹੈ।

JP NaddaJP Nadda

ਇਸ ਸਾਰੇ ਸਿਆਸੀ ਅਤੇ ਸਮਾਜਕ-ਆਰਥਕ ਤੇ ਧਾਰਮਕ-ਕਿਸਾਨੀ ਸਮੇਤ ਪੇਂਡੂ ਤੇ ਸ਼ਹਿਰੀ ਮਾਹੌਲ ਦੇ ਬਦਲ ਰਹੇ ਪਰਿਪੇਖ 'ਚ ਜਦੋਂ ਰੋਜ਼ਾਨਾ ਸਪੋਕਸਮੈਨ ਵਲੋਂ ਸੱਭ ਤੋਂ ਸੀਨੀਅਰ ਤੇ ਤਜਰਬੇਕਾਰ 81 ਸਾਲਾ ਆਗੂ ਮਦਨ ਮੋਹਨ ਮਿੱਤਲ ਦੇ ਵਿਚਾਰ ਜਾਣੇ ਤਾਂ ਉਨ੍ਹਾਂ ਦਸਿਆ ਕਿ ਇਸ ਸਰਹੱਦੀ ਸੂਬੇ ਵਿਚ ਪਾਰਟੀ ਦੀ ਚੋਣਾਂ ਪ੍ਰਤੀ ਕਵਾਇਦ ਤਾਂ 6 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਚੁਕੀ ਹੈ ਅਤੇ 117 ਸੀਟਾਂ ਵਾਸਤੇ ਉਮੀਦਵਾਰਾਂ ਦੇ ਪੈਨਲ ਤਿਆਰ ਹੋ ਰਹੇ ਹਨ। ਇਨ੍ਹਾਂ ਵਿਚ ਸਿੱਖ ਹਿੰਦੂ-ਇਸਾਈ-ਮੁਸਲਿਮ-ਦਲਿਤ ਭਾਈਚਾਰੇ ਦੇ ਉਮੀਦਵਾਰ ਵੀ ਹਨ।

Madan Mohan MittalMadan Mohan Mittal

ਮਦਨ ਮੋਹਨ ਮਿੱਤਲ ਨੇ ਕਿਹਾ ਕਿ ਸੱਭ ਤੋਂ ਪਹਿਲਾਂ ਉਨ੍ਹਾਂ ਨੇ ਹੀ 58-59 ਸੀਟ ਹਿੱਸੇਦਾਰੀ ਦਾ ਬਿਆਨ ਦਿਤਾ ਸੀ ਅਤੇ ਅਕਾਲੀ ਦਲ ਵਲੋਂ 54 ਸਾਲ ਪੁਰਾਣੀ ਸਾਂਝ ਤੋੜਨ ਉਪਰੰਤ ਹੁਣ ਭਾਜਪਾ ਵਰਕਰ, ਨੇਤਾ ਮਿਹਨਤੀ ਤੇ ਦ੍ਰਿੜ੍ਹ ਪੰਜਾਬੀ, ਇਕੱਲਿਆਂ ਵਿਧਾਨ ਸਭਾ ਚੋਣਾਂ ਲੜਨ ਦੇ ਨਾ ਸਿਰਫ਼ ਇੱਛੁਕ ਹੀ ਹਨ, ਬਲਕਿ ਪਾਰਟੀ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ।

Akali DalAkali Dal

ਇਸ ਸੀਨੀਅਰ ਭਾਜਪਾ ਲੀਡਰ ਨੇ ਪੁਰਾਣੇ 60 ਸਾਲ ਤੋਂ ਵੱਧ ਦੇ ਸਮੇਂ, ਜਨਸੰਘ ਅਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਬਲਰਾਮ ਦਾਸ ਟੰਡਨ, ਡਾ. ਬਲਦੇਵ ਪ੍ਰਕਾਸ਼, ਡਾ. ਮੰਗਲ ਸੇਨ ਦੇ ਕਿਰਦਾਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਰਿਸ਼ੀ-ਮੁਨੀਆਂ, ਗੁਰੂਆਂ-ਪੀਰਾਂ ਦੀ ਧਰਤੀ ਹੈ ਜਿਥੇ ਸਾਰੇ ਧਰਮਾਂ-ਮਜ਼੍ਹਬਾਂ-ਜਾਤਾਂ-ਬਿਰਾਦਰੀਆਂ ਦਾ ਸੁਮੇਲ ਅਤੇ ਸੁਹਰਦ ਵਾਲਾ ਵਾਤਾਵਰਣ ਹੈ ਅਤੇ ਸੂਬੇ ਦੀ ਸਰਕਾਰ ਵਲੋਂ ਇਕ ਪਾਸੜ ਸੋਚ ਤੇ ਦ੍ਰਿਸ਼ਟੀਕੋਣ 'ਤੇ ਚਲ ਕੇ ਗੁਜ਼ਾਰਾ ਨਹੀਂ ਹੋ ਸਕਦਾ।

BJPBJP

ਉਨ੍ਹਾਂ ਕਿਹਾ ਕਿ ਭਾਜਪਾ ਸਿਰ ਤੋਂ ਪੈਰਾਂ ਤਕ ਕਿਸਾਨ-ਹਿਤੈਸ਼ੀ ਪਾਰਟੀ ਹੈ ਪਰ ਪੰਜਾਬ 'ਚ ਸਾਲਾਨਾ 65000 ਕਰੋੜ ਦਾ ਅਰਥਚਾਰਾ ਸਿਰਫ਼ ਕਣਕ-ਝੇਨੇ ਦੀ ਵਿੱਕਰੀ 'ਤੇ ਟਿਕਿਆ ਹੈ, ਜਿਸ ਨੂੰ ਮਜ਼ਬੂਤ ਮਦਦ ਦੇਣ ਲਈ ਛੋਟੇ-ਮੀਡੀਅਮ ਤੋਂ ਵੱਡੇ ਉਦਯੋਗਾਂ ਤੇ ਕਾਰਖਾਨਿਆਂ ਦੀ ਵੀ ਲੋੜ ਹੈ ਅਤੇ ਇਸ ਤੋਂ ਰੁਜ਼ਗਾਰ ਦੇ ਮੌਕੇ ਵੀ ਹੋਰ ਮਿਲਣਗੇ।

ਮਦਨ ਮੋਹਨ ਮਿੱਤਲ ਦਾ ਅਨੁਮਾਨ ਹੈ ਕਿ ਆਉਣ ਵਾਲਾ ਸੰਭਾਵੀ ਚੋਣ-ਮੈਦਾਨ ਚਾਰ ਕੋਨਾ ਹੋਏਗਾ ਜਿਸ ਵਿਚ ਕਾਂਗਰਸ, ਭਾਜਪਾ, ਅਕਾਲੀ ਦਲ ਤੇ 'ਆਪ' ਮੁੱਖ ਘੁਲਾਟੀਏ ਹੋਣਗੇ ਪਰ ਇਹ ਨਿਸ਼ਚਿਤ ਹੈ ਕਿ ਲੋਕਾਂ ਸਾਹਮਣੇ ਭਾਜਪਾ ਦੇ ਉਮੀਦਵਾਰ ਇਕ ਨਵੀਂ ਤੇ ਨਿਵੇਕਲੀ ਬਦਲ ਹੋਏਗੀ ਕਿਉਂਕਿ ਬਾਕੀ ਸੱਭ ਪਾਰਟੀਆਂ ਨੂੰ ਪੰਜਾਬ ਵੋਟਰ ਕਈ ਵਾਰ ਪਰਖ ਚੁਕਾ ਹੈ।

farmerFarmer

ਇਹ ਪੁੱਛੇ ਜਾਣ 'ਤੇ ਕਿ ਕਿਸਾਨ ਅੰਦੋਲਨ ਦਾ ਇਕੋ-ਇਕ ਨਿਸ਼ਾਨਾ ਭਾਜਪਾ ਲੀਡਰਾਂ ਨੂੰ ਘੇਰਨਾ ਅਤੇ ਕੇਂਦਰੀ ਮੰਤਰੀਆਂ ਨੂੰ ਬਦਨਾਮ ਕਰਨਾ ਹੈ। ਇਸ ਮਾਹੌਲ ਵਿਚ ਤਾਂ ਲੋਕ ਹਿਤੈਸ਼ੀ ਕਿਵੇਂ ਰਿਹਾ ਜਾਵੇ? ਦੇ ਸਵਾਲ ਦਾ ਜਵਾਬ ਦਿੰਦਿਆਂ ਮੱਤਲ ਨੇ ਸਪੱਸ਼ਟ ਕਿਹਾ ਕਿ ਘਿਰਾਉ ਕਰਨ ਵਾਲੇ ਸਿਆਸਤ ਤੋਂ ਪ੍ਰੇਰਤ ਹਨ। ਇਨ੍ਹਾਂ 'ਚ ਕਾਮਰੇਡੀ ਤੋਂ ਕਾਂਗਰਸ ਸੋਚ ਦੇ ਧਾਰਨੀ ਹਨ ਜੋ ਕਾਂਗਰਸ ਸਰਕਾਰ ਦੀਆਂ ਪਿਛਲੇ 4 ਸਾਲ ਦੀਆਂ ਨਾ-ਕਾਮੀਆਂ ਨੂੰ ਛੁਪਾਣਾ ਚਾਹੁੰਦੇ ਹਨ।

Aam Aadmi Party Aam Aadmi Party

ਉਨ੍ਹਾਂ ਕਿਹਾ ਕਿ 'ਆਪ' ਤਾਂ 5 ਗੁੱਟਾਂ 'ਚ ਵੰਡੀ ਹੋਈ ਹੈ। ਅਕਾਲੀ ਦਲ ਵੀ ਢੀਂਡਸਾ-ਬ੍ਰਹਮਪੁਰਾ-ਸੰਤ ਸਮਾਜ 'ਚ ਟੁਕੜੇ-ਟੁਕੜੇ ਹੋ ਗਿਆ ਹੈ। ਸੁਖਬੀਰ ਬਾਦਲ ਇਕੱਲਾ ਰਹਿ ਗਿਆ ਹੈ। ਵੱਡੇ ਬਾਦਲ ਦੀ ਪੁੱਛ-ਪ੍ਰਤੀਤ ਘਟ ਗਈ ਹੈ ਅਤੇ ਕਾਂਗਰਸ ਦੀ ਹਾਈ ਕਮਾਂਡ ਕਮਜ਼ੋਰ ਤੇ ਗੁੱਟਬਾਜ਼ੀ ਦਾ ਸ਼ਿਕਾਰ ਹੋਣ ਕਰ ਕੇ ਪੰਜਾਬ 'ਚ ਚੋਣਾਂ ਮੌਕੇ ਜ਼ਰੂਰ ਬਿੱਖਰ ਜਾਵੇਗੀ।

Sukhbir BadalSukhbir Badal

ਉਂਝ ਵੀ ਕਾਂਗਰਸੀ ਨੇਤਾ ਕੁਰੱਪਸ਼ਨ, ਰੇਤ ਮਾਫ਼ੀਆ, ਸ਼ਰਾਬ-ਐਕਸਾਈਜ ਟੈਕਸ ਚੋਰੀ ਅਤੇ ਬੇ-ਤਹਾਸ਼ਾ ਸਕੈਂਡਲਾਂ ਦਾ ਸ਼ਿਕਾਰ ਹਨ, ਜਿਸ ਕਰ ਕੇ ਬੇ-ਦਾਗ਼ ਭਾਜਪਾ ਆਗੂਆਂ ਦੀ ਇਸ ਇਕਮੁਠ ਸਿਆਸੀ ਪਾਰਟੀ ਨੂੰ ਕਾਮਯਾਬੀ ਮਿਲਣ ਦੀ 2022 ਚੋਣਾਂ 'ਚ ਪੂਰੀ ਆਸ ਹੈ। ਮਦਨ ਮੋਹਨ ਮਿੱਤਲ ਨੇ ਕਿਹਾ ਕਿ ਕੋਰ ਗਰੁੱਪ ਦੀ ਅਗਲੀ ਬੈਠਕ ਇਸ ਮਹੀਨੇ ਦੇ ਆਖ਼ਰੀ ਦਿਨਾਂ ਵਿਚ ਹੋਏਗੀ, ਜਿਸ ਵਿਚ ਅਗਲੀ ਰਣਨੀਤੀ ਤੈਅ ਕਰਨੀ ਹੈ ਅਤੇ ਪ੍ਰਧਾਨ ਜੇ.ਪੀ. ਨੱਢਾ ਵਲੋਂ ਦਰਸਾਏ ਨੁਕਤਿਆਂ ਤੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵਰਕਰਾਂ-ਲੀਡਰਾਂ ਤੇ ਹੋਰ ਪ੍ਰਚਾਰਕਾਂ ਨੂੰ ਲਾਮਬੰਦ ਕਰਨਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM
Advertisement