
'ਪੰਜਾਬ 'ਚ ਮੇਰੇ ਤੋਂ ਵਧੀਆ OBC ਮੁੱਖ ਮੰਤਰੀ ਚਿਹਰਾ ਹੋਰ ਕੋਈ ਨਹੀਂ ਹੋ ਸਕਦਾ'
ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): ਪੰਜਾਬ ਦੇ ਸਾਬਕਾ ਮੰਤਰੀ ਅਤੇ ਸਾਬਕਾ ਕਾਂਗਰਸੀ ਆਗੂ ਮਲਕੀਤ ਸਿੰਘ ਬੀਰਮੀ ਨੇ ਅੱਜ ਆਪਣੀ ਨਵੀਂ ਪਾਰਟੀ ਬਣਾਈ ਹੈ। ਉਹਨਾਂ ਕਿਹਾ ਕਿ ਸਮਾਜ ਨੂੰ ਇਸ ਪਾਰਟੀ ਦੀ ਬਹੁਤ ਜ਼ਿਆਦਾ ਲੋੜ ਸੀ ਕਿਉਂਕਿ ਪਿਛਲੇ 70 ਸਾਲਾਂ ਤੋਂ ਸਿਆਸੀ ਪਾਰਟੀਆਂ ਨੇ ਓਬੀਸੀ ਭਾਈਚਾਰੇ ਨੂੰ ਨਜ਼ਰਅੰਦਾਜ਼ ਕੀਤਾ ਅਤੇ ਉਹਨਾਂ ਦੀ ਵਰਤੋਂ ਸਿਰਫ ਵੋਟਬੈਂਕ ਲਈ ਕੀਤੀ ਗਈ। ਇਸੇ ਲਈ ਉਹਨਾਂ ਨੇ ‘ਪੰਜਾਬ ਲੋਕਹਿੱਤ ਪਾਰਟੀ’ ਬਣਾਈ ਹੈ।
Malkit Singh Birmi
ਹੋਰ ਪੜ੍ਹੋ: ਸੀਲਬੰਦ ਰਿਪੋਰਟ ਬਹਾਨਾ, ਸਰਕਾਰ ਚਾਹੇ ਤਾਂ ਤਸਕਰਾਂ ਵਿਰੁੱਧ ਅੱਜ ਹੀ ਕਰ ਸਕਦੀ ਹੈ ਕਾਰਵਾਈ: ਭਗਵੰਤ ਮਾਨ
ਮਲਕੀਤ ਸਿੰਘ ਬੀਰਮੀ ਨੇ ਕਿਹਾ ਕਿ ਐਸਸੀ ਭਾਈਚਾਰੇ ਦੀ ਗਿਣਤੀ 31 ਫੀਸਦੀ ਅਤੇ ਉਹਨਾਂ ਲਈ 34 ਫੀਸਦ ਸੀਟਾਂ ਰਾਖਵੀਆਂ ਹਨ। ਸਰਕਾਰ ਦੀ ਰਿਪੋਰਟ ਅਨੁਸਾਰ ਪੰਜਾਬ ਵਿਚ 42 ਫੀਸਦ ਅਤੇ ਕੇਂਦਰ ਵਿਚ 53 ਫੀਸਦੀ ਤੋਂ ਜ਼ਿਆਦਾ ਓਬੀਸੀ ਹਨ ਪਰ ਸਿਆਸੀ ਮੈਦਾਨ ਵਿਚ ਓਬੀਸੀ ਭਾਈਚਾਰੇ ਦੀ ਕਦਰ ਨਹੀਂ ਪਾਈ ਜਾ ਰਹੀ।
Malkit Singh Birmi
ਹੋਰ ਪੜ੍ਹੋ: ਕਿਸਾਨਾਂ ਨੇ ਹਰਿਆਣਾ ਦੇ ਡਿਪਟੀ CM ਦੁਸ਼ਯੰਤ ਚੌਟਾਲਾ ਨੂੰ ਦਿਖਾਈਆਂ ਕਾਲੀਆਂ ਝੰਡੀਆਂ
ਉਹਨਾਂ ਕਿਹਾ ਕਿ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਪੰਜਾਬ ਨੂੰ ਸਾਫ ਸੁਥਰੀ ਸਰਕਾਰ ਦੇਣਾ ਚਾਹੁੰਦੇ ਹਨ । ਉਹਨਾਂ ਕਿਹਾ ਕਿ ਸਿਆਸੀ ਪਾਰਟੀਆਂ ਐਸਸੀ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਬਣਾਉਣ ਦਾ ਦਾਅਵਾ ਕਰ ਰਹੀਆਂ ਹਨ ਪਰ ਕਿਸੇ ਨੇ ਓਬੀਸੀ ਨੂੰ ਉੱਪ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਬਣਾਉਣ ਦਾ ਐਲਾਨ ਨਹੀਂ ਕੀਤਾ।
Former Minister Malkit Singh Birmi
ਹੋਰ ਪੜ੍ਹੋ: “ਸਾਨੂੰ ਮੁਫਤ ਆਟਾ ਦਾਲ ਨਹੀਂ ਚਾਹੀਦਾ, ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦਿਓ”
ਮੁੱਖ ਮੰਤਰੀ ਚਿਹਰੇ ਬਾਰੇ ਮਲਕੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਪਾਰਟੀ ਮੁੱਖ ਮੰਤਰੀ ਉਮੀਦਵਾਰ ਲਈ ਉਹਨਾਂ ਦੇ ਨਾਂਅ ’ਤੇ ਹੀ ਮੋਹਰ ਲਗਾਏਗੀ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਓਬੀਸੀ ਭਾਈਚਾਰੇ ਵਿਚ ਉਹਨਾਂ ਦਾ ਕੱਦ ਬਹੁਤ ਉੱਚਾ ਹੈ।
Former Minister Malkit Singh Birmi
ਹੋਰ ਪੜ੍ਹੋ: "BJP-RSS ਦੀ ਵਿਚਾਰਧਾਰਾ ਖਿਲਾਫ਼ ਲੜਾਈ ਜਿੱਤਣੀ ਹੈ ਤਾਂ ਉਹਨਾਂ ਦੇ ਝੂਠ ਨੂੰ ਬੇਨਕਾਬ ਕਰਨਾ ਹੋਵੇਗਾ"
ਪਾਰਟੀ ਦੇ ਏਜੰਡੇ ਬਾਰੇ ਉਹਨਾਂ ਕਿਹਾ ਕਿ ਪਾਰਟੀ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ ਪਰ ਜਨਤਾ ਨਾਲ ਕੋਈ ਗਲਤ ਵਾਅਦਾ ਨਹੀਂ ਕੀਤਾ ਜਾਵੇਗਾ। ਅਸੀਂ ਸਿਸਟਮ ਬਦਲਣ ਲਈ ਲੜਾਈ ਲੜਾਂਗੇ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਮਲਕੀਤ ਸਿੰਘ ਬੀਰਮੀ ਤੇ ਓਬੀਸੀ ਦੀ ਹੀ ਸਰਕਾਰ ਬਣੇਗੀ।ਉਹਨਾਂ ਕਿਹਾ ਕਿ ਪੰਜਾਬ ਵਿਚ ਧਰਮ ਅਤੇ ਜਾਤੀ ਦੇ ਅਧਾਰ ਤੋਂ ਬਿਨਾਂ ਵੀ ਸਿਆਸਤ ਹੋ ਸਕਦੀ ਹੈ, ਇਸ ਦੇ ਲਈ ਚੰਗਾ ਲੀਡਰ ਚਾਹੀਦਾ ਹੈ। ਇਸ ਦੇ ਲਈ ਸਾਨੂੰ ਸਿਸਟਮ ਨਾਲ ਲੜਨਾ ਪਵੇਗਾ।