Mumbai News: ਪੁਲਿਸ ਦੇ ਡਰੋਂ ਨਸ਼ਾ ਤਸਕਰ ਨੇ ਨਿਗਲੀ 11 ਕਰੋੜ ਰੁਪਏ ਦੀ ਕੋਕੀਨ

By : GAGANDEEP

Published : Apr 1, 2024, 3:43 pm IST
Updated : Apr 1, 2024, 3:44 pm IST
SHARE ARTICLE
Drug smuggler swallowed cocaine worth Rs 11 crore Mumbai news
Drug smuggler swallowed cocaine worth Rs 11 crore Mumbai news

Mumbai News: ਆਪ੍ਰੇਸਨ ਕਰਨ 'ਤੇ ਤਸਕਰ ਦੇ ਪੇਟ 'ਚੋਂ ਮਿਲੇ ਕੋਕੀਨ ਦੇ 74 ਕੈਪਸੂਲ

Drug smuggler swallowed cocaine worth Rs 11 crore Mumbai News: ਮੁੰਬਈ ਵਿਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਪੇਟ ਵਿਚੋਂ 11 ਕਰੋੜ ਰੁਪਏ ਦੀ ਕੋਕੀਨ ਬਰਾਮਦ ਹੋਈ ਹੈ। ਦੋਸ਼ੀ ਪੱਛਮੀ ਅਫਰੀਕੀ ਦੇਸ਼ ਸੀਏਰਾ ਲਿਓਨ ਦਾ ਰਹਿਣ ਵਾਲਾ ਸੀ ਅਤੇ ਪੇਟ 'ਚ 74 ਕੈਪਸੂਲ (1108 ਗ੍ਰਾਮ) ਕੋਕੀਨ ਲੁਕਾ ਕੇ ਉਸ ਦੀ ਤਸਕਰੀ ਕਰ ਰਿਹਾ ਸੀ। ਇਸ ਕੋਕੀਨ ਦੀ ਕੀਮਤ 11 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: Mansa News: ਬੱਸ ਸਟੈਂਡ 'ਤੇ ਬੱਚੇ ਦੀ ਮਿਲੀ ਲਾਸ਼, ਕੋਲ ਬੈਠੀਆਂ ਸਨ ਦੋ ਮਹਿਲਾਵਾਂ ਤੇ ਇਕ ਪੁਰਸ਼ 

ਖਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ, ਡੀਆਰਆਈ ਮੁੰਬਈ ਦੇ ਅਧਿਕਾਰੀਆਂ ਨੇ 28 ਮਾਰਚ ਨੂੰ ਸੀਐਸਐਮਆਈ ਹਵਾਈ ਅੱਡੇ, ਮੁੰਬਈ 'ਤੇ ਨਸ਼ੀਲੇ ਪਦਾਰਥ ਲੈ ਕੇ ਜਾਣ ਦੇ ਸ਼ੱਕ ਵਿਚ ਸੀਅਰਾ ਲਿਓਨ ਦੇ ਇਕ ਨਾਗਰਿਕ ਨੂੰ ਰੋਕਿਆ। ਤਸਕਰ ਨੇ ਫੜੇ ਜਾਣ ਦੇ ਡਰੋਂ ਕੋਕੀਨ ਦੇ 74 ਕੈਪਸੂਲ ਨਿਗਲ ਲਏ ਸਨ।

ਇਹ ਵੀ ਪੜ੍ਹੋ: Gold Price Today News: ਸਸਤਾ ਸੋਨਾ ਭੁੱਲ ਜਾਓ, ਭਾਰਤ ਵਿਚ ਮੁੜ ਸੋਨੇ ਦੀਆਂ ਕੀਮਤਾਂ ਵਿਚ ਹੋਇਆ ਵਾਧਾ

ਪੁੱਛਗਿੱਛ ਕਰਨ 'ਤੇ ਯਾਤਰੀ ਨੇ ਮੰਨਿਆ ਕਿ ਉਹ ਨਸ਼ੀਲੇ ਕੈਪਸੂਲ ਨੂੰ ਨਿਗਲ ਕੇ ਭਾਰਤ ਵਿਚ ਤਸਕਰੀ ਕਰਨ ਲਈ ਆਪਣੇ ਸਰੀਰ ਵਿਚ ਲੈ ਗਿਆ ਸੀ।
ਮੁਲਜ਼ਮ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਅਦਾਲਤ ਦੇ ਹੁਕਮਾਂ ਅਨੁਸਾਰ ਉਸ ਨੂੰ ਮੁੰਬਈ ਦੇ ਜੇਜੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇੱਥੇ ਆਪ੍ਰੇਸ਼ਨ ਰਾਹੀਂ ਪੇਟ 'ਚੋਂ 74 ਕੈਪਸੂਲ ਕੱਢੇ ਗਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਸ ਦੇ ਸਰੀਰ 'ਚੋਂ 1108 ਗ੍ਰਾਮ ਕੋਕੀਨ ਦੇ ਕੁੱਲ 74 ਕੈਪਸੂਲ ਮਿਲੇ ਹਨ, ਜਿਨ੍ਹਾਂ ਦੀ ਕੀਮਤ ਕਰੀਬ 11 ਕਰੋੜ ਰੁਪਏ ਦੱਸੀ ਜਾ ਰਹੀ ਹੈ। 30 ਮਾਰਚ ਨੂੰ ਇਹ ਕੋਕੀਨ ਐਨਡੀਪੀਐਸ ਐਕਟ, 1985 ਦੇ ਤਹਿਤ ਜ਼ਬਤ ਕੀਤੀ ਗਈ ਸੀ ਅਤੇ ਉਕਤ ਯਾਤਰੀ ਨੂੰ ਐਨਡੀਪੀਐਸ ਐਕਟ, 1985 ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਅਗਲੇਰੀ ਕਾਰਵਾਈ ਜਾਰੀ ਹੈ।

(For more Punjabi news apart from Drug smuggler swallowed cocaine worth Rs 11 crore Mumbai news, stay tuned to Rozana Spokesman)

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement