
ਬਲਾਤਕਾਰ ਦੇ ਮਾਮਲੇ ਵਿਚ ਕਲ ਬਰੀ ਹੋਏ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਉਸ ਨੂੰ ਸੋਚੀ ਸਮਝੀ ਅਤੇ ਸਿਆਸੀ ਬਦਲਾਖ਼ੋਰੀ ਤਹਿਤ ਫਸਾਇਆ ਗਿਆ...........
ਧਾਰੀਵਾਲ : ਬਲਾਤਕਾਰ ਦੇ ਮਾਮਲੇ ਵਿਚ ਕਲ ਬਰੀ ਹੋਏ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਉਸ ਨੂੰ ਸੋਚੀ ਸਮਝੀ ਅਤੇ ਸਿਆਸੀ ਬਦਲਾਖ਼ੋਰੀ ਤਹਿਤ ਫਸਾਇਆ ਗਿਆ ਸੀ। ਉਨ੍ਹਾਂ ਕਿਹਾ, 'ਸਾਡੀ ਜਿੱਤ ਹੋਈ ਹੈ ਅਤੇ ਵਿਰੋਧੀਆਂ ਨੂੰ ਮੂੰਹ ਦੀ ਖਾਣੀ ਪਈ ਹੈ।' ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੰਗਾਹ ਨੇ ਲਾਲ ਕੋਠੀ ਵਿਖੇ ਅਪਣੇ ਸਮਰਥਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ
ਕਿਹਾ ਕਿ ਅਦਾਲਤ 'ਤੇ ਉਸ ਨੂੰ ਪੂਰਾ ਭਰੋਸਾ ਸੀ ਤੇ ਆਖ਼ਰ ਨੂੰ ਸਚਾਈ ਦੀ ਜਿੱਤ ਹੋਈ ਹੈ। ਸਾਬਕਾ ਮੰਤਰੀ ਦੇ ਸਮਰਥਕਾਂ ਨੇ ਅਪਣੇ ਆਗੂ ਦੇ ਬਰੀ ਹੋਣ ਦੀ ਖ਼ੁਸ਼ੀ ਵਿਚ ਲੱਡੂ ਵੰਡੇ। ਇਸ ਮੌਕੇ ਸਾਬਕਾ ਵਿਧਾਇਕ ਦੇਸ ਰਾਜ ਧੁੱਗਾ, ਸੁਖਬੀਰ ਸਿੰਘ ਵਾਹਲਾ, ਸੁਖਜਿੰਦਰ ਸਿੰਘ ਸੋਨੂੰ, ਪ੍ਰਕਾਸ਼ ਸਿੰਘ ਲੰਗਾਹ, ਰਮਨਦੀਪ ਸਿੰਘ ਸੰਧ, ਜਸਪ੍ਰੀਤ ਸਿੰਘ ਰਾਣਾ, ਅਮਰੀਕ ਸਿੰਘ ਵੀ ਮੌਜੂਦ ਸਨ।