ਮੁਹੱਰਮ ’ਤੇ ਜਨਤਕ ਛੁੱਟੀ ਕਰਨ ਦੀ ਮੰਗ
Published : Aug 2, 2022, 12:33 am IST
Updated : Aug 2, 2022, 12:33 am IST
SHARE ARTICLE
image
image

ਮੁਹੱਰਮ ’ਤੇ ਜਨਤਕ ਛੁੱਟੀ ਕਰਨ ਦੀ ਮੰਗ

ਮਲੇਰਕੋਟਲਾ, 1 ਅਗੱਸਤ (ਡਾ. ਮੁਹੰਮਦ ਸ਼ਹਿਬਾਜ਼) : ਸ਼ੀਆ ਭਾਈਚਾਰੇ ਵੱਲੋਂ ਕਰਬਲਾ ਦੇ ਸ਼ਹੀਦਾਂ ਦੀ ਯਾਦ ਵਿਚ ਮਨਾਏ ਜਾਂਦੇ  ਮੁਹੱਰਮ (ਯੋਮ ਏ ਆਸ਼ੂਰਾ) ਦੇ ਮੌਕੇ ਤੇ ਜਨਤਕ ਛੁੱਟੀ ਐਲਾਨਣ ਲਈ ਪੰਜਾਬ ਵਕਫ਼ ਬੋਰਡ ਦੇ ਮੈਂਬਰ ਸ਼ੇਖ ਸਜਾਦ ਹੁਸੈਨ ਤੇ ਅੰਜੁਮਨ ਹੁਸੈਨੀਆ (ਰਜਿਸਟਰਡ) ਮਲੇਰਕੋਟਲਾ ਵੱਲੋਂ  ਡਿਪਟੀ ਕਮਿਸ਼ਨਰ ਦੇ ਨਾਮ ਇੱਕ ਮੰਗ ਪੱਤਰ ਅਸਿਸਟੈਂਟ ਕਮਿਸ਼ਰਨ ਗੁਰਮੀਤ ਕੁਮਾਰ ਨੂੰ ਦਿਤਾ ਗਿਆ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੱਜਾਦ ਹੁਸੈਨ ਮੈਂਬਰ ਪੰਜਾਬ ਵਕਫ ਬੋਰਡ ਨੇ ਦਸਿਆ ਕਿ ਇਸਲਾਮ ਦੇ ਇਤਿਹਾਸ ਅਨੁਸਾਰ ਮੁਹੱਰਮ, ਜਿਸ ਨੂੰ ਯੋਮ ਏ ਅਸ਼ੂਰਾ ਵੀ ਕਿਹਾ ਜਾਂਦਾ ਹੈ, ਉਹ ਇਤਿਹਾਸਕ ਦਿਨ ਹੈ ਜਿਸ ਦਿਨ ਹਜ਼ਰਤ ਮੁਹੰਮਦ (ਸ.ਅ.) ਦੇ ਅਸਲੀ  ਦੋਹਤੇ  ਯਾਨੀ ਇਮਾਮ ਹੁਸੈਨ (ਅ.ਸ.) ਨੇ ਮਨੁੱਖਤਾ ਦੇ ਵਿਦਰੋਹ ਲਈ ਕਰਬਲਾ ਵਿੱਚ ਆਪਣੇ 71 ਸਾਥੀਆਂ ਸਮੇਤ ਅਪਣੇ ਆਪ ਨੂੰ ਕੁਰਬਾਨ ਕੀਤਾ । 
ਉਨ੍ਹਾਂ ਮੰਗ ਪੱਤਰ ਰਾਹੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਿਤੀ 9 ਅਗੱਸਤ, 2022 ਨੂੰ ਜੋ ਕਿ ਮੁਹੱਰਮ (ਯੋਮ ਏ ਆਸ਼ੂਰਾ) ਹੈ, ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਜਾਵੇ ।
ਫੋਟੋ 1-19

SHARE ARTICLE

ਏਜੰਸੀ

Advertisement

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM
Advertisement