
ਸ਼ਹਿਰ ਦੇ ਸੀਨੀਅਰ ਸਿਟੀਜ਼ਨ ਨੂੰ ਨਵੇਂ ਸਾਲ ਦਾ ਖ਼ਾਸ ਤੋਹਫ਼ਾ ਦੇਣ ਦੀ ਤਿਆਰੀ ਹੈ। ਸੀਨੀਅਰ ਸਿਟੀਜ਼ਨ ਨੂੰ ਮਿਲਣ ਵਾਲੀ ਪੈਨਸ਼ਨ ਨੂੰ...
ਚੰਡੀਗੜ੍ਹ (ਸਸਸ) : ਸ਼ਹਿਰ ਦੇ ਸੀਨੀਅਰ ਸਿਟੀਜ਼ਨ ਨੂੰ ਨਵੇਂ ਸਾਲ ਦਾ ਖ਼ਾਸ ਤੋਹਫ਼ਾ ਦੇਣ ਦੀ ਤਿਆਰੀ ਹੈ। ਸੀਨੀਅਰ ਸਿਟੀਜ਼ਨ ਨੂੰ ਮਿਲਣ ਵਾਲੀ ਪੈਂਸ਼ਨ ਨੂੰ ਦੁਗਣਾ ਕਰਨ ਦੀ ਤਿਆਰੀ ਹੈ। ਪੈਨਸ਼ਨ ਨੂੰ 1000 ਤੋਂ ਵਧਾ ਕੇ 2000 ਕਰਨ ਦਾ ਪ੍ਰੋਪੋਜ਼ਲ ਤਿਆਰ ਕੀਤਾ ਜਾ ਚੁੱਕਾ ਹੈ। ਪ੍ਰਸ਼ਾਸਨ ਨੂੰ ਇਸ ਸਬੰਧ ਵਿਚ ਪ੍ਰਸਤਾਵ ਵੀ ਭੇਜਿਆ ਜਾ ਚੁੱਕਾ ਹੈ। ਉਮੀਦ ਹੈ ਜਨਵਰੀ ਜਾਂ ਫਰਵਰੀ ਤੋਂ ਸੀਨੀਅਰ ਸਿਟੀਜ਼ਨ ਨੂੰ ਵਧੀ ਹੋਈ ਪੈਨਸ਼ਨ ਮਿਲਣ ਲੱਗੇਗੀ।
Pension Schemeਇਸ ਫ਼ੈਸਲੇ ਤੋਂ ਯੂਟੀ ਦੇ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਫ਼ਾਇਦਾ ਹੋਵੇਗਾ। ਸਮਾਜ ਕਲਿਆਣ ਕਮੇਟੀ ਪ੍ਰਧਾਨ ਅਤੇ ਸਾਬਕਾ ਭਾਜਪਾ ਸਾਂਸਦ ਸਤਿਅਪਾਲ ਜੈਨ ਦਾ ਕਹਿਣਾ ਹੈ ਕਿ ਛੇਤੀ ਹੀ ਸਮਾਜ ਜਾਗਰੁਕਤਾ ਮੁਹਿੰਮ ਚਲਾਈ ਜਾਵੇਗਾ। 22 ਦਸੰਬਰ ਨੂੰ ਇਕ ਜਨਤਕ ਪ੍ਰਤੀਨਿਧੀ ਸੰਮੇਲਨ ਦਾ ਪ੍ਰਬੰਧ ਕੀਤਾ ਜਾਵੇਗਾ। ਜਿਸ ਵਿਚ ਪੰਚਾਂ, ਸਰਪੰਚਾਂ ਅਤੇ ਕਾਊਂਸਲਰਜ਼ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਜਿਸ ਵਿਚ ਵਿਭਾਗ ਦੀਆਂ ਸਾਰੀਆਂ ਸਕੀਮਾਂ ਦੀ ਜਾਣਕਾਰੀ ਉਨ੍ਹਾਂ ਨੂੰ ਦਿਤੀ ਜਾਵੇਗੀ।
ਜੈਨ ਨੇ ਦੱਸਿਆ ਕਿ ਸਮਾਜ ਕਲਿਆਣ ਕਮੇਟੀ ਨੇ ਸਰਵ ਸੰਮਤੀ ਨਾਲ ਫ਼ੈਸਲਾ ਲਿਆ ਕਿ ਵਰਤਮਾਨ ਵਿਚ ਬਜ਼ੁਰਗ, ਵਿਧਵਾ ਅਤੇ ਵਿਕਲਾਂਗਾਂ ਨੂੰ ਦਿਤੀ ਜਾ ਰਹੀ ਪੈਨਸ਼ਨ ਦੀ ਰਾਸ਼ੀ ਦੀ ਇਕ ਹਜ਼ਾਰ ਤੋਂ ਵਧਾ ਕੇ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿਤੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਵਿਭਾਗ ਨੇ ਇਸ ਸਬੰਧ ਵਿਚ ਪ੍ਰਸਤਾਵ ਤਿਆਰ ਕਰਕੇ ਵਿੱਤ ਵਿਭਾਗ ਨੂੰ ਭੇਜ ਦਿਤਾ ਹੈ। ਜੈਨ ਨੇ ਵਿੱਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਇਸ ਪ੍ਰਸਤਾਵ ਨੂੰ ਛੇਤੀ ਪਾਸ ਕੀਤਾ ਜਾਵੇ।
ਜੈਨ ਨੇ ਇਹ ਗੱਲ ਵੀਰਵਾਰ ਨੂੰ ਗੈਸਟ ਹਾਉਸ ਵਿਚ ਆਯੋਜਿਤ ਬੈਠਕ ਵਿਚ ਕਹੀ। ਬੈਠਕ ਵਿਚ ਕਮੇਟੀ ਦੀ ਸਕੱਤਰ ਅਤੇ ਸਮਾਜ ਕਲਿਆਣ ਵਿਭਾਗ ਦੀ ਡਾਇਰੈਕਟਰ ਰੂਚੀ ਗੁਪਤਾ ਨੇ ਸਾਰੀਆਂ ਸਕੀਮਾਂ ਦੀ ਜਾਣਕਾਰੀ ਦਿਤੀ ਅਤੇ ਦੱਸਿਆ ਕਿ ਹੁਣ ਤੱਕ ਲਗਭੱਗ 22 ਹਜ਼ਾਰ ਲੋਕ ਇਨ੍ਹਾਂ ਤੋਂ ਮੁਨਾਫ਼ਾ ਉਠਾ ਚੁੱਕੇ ਹਨ। ਬੈਠਕ ਵਿਚ ਮੇਅਰ ਦੇਵੇਸ਼ ਮੋਦਗਿਲ, ਸੰਗੀਤਾ ਵਰਧਨ, ਮੇਜਰ ਜਨਰਲ ਰਾਜੇਂਦਰ ਨਾਥ, ਸੁਭਾਸ਼ ਦੁੱਗਲ,
ਅਨਾਮਿਕਾ ਵਾਲੀਆ, ਸ਼ਿਪ੍ਰਾ ਬੰਸਲ, ਸ਼ੀਨੂ ਅੱਗਰਵਾਲ, ਚਰਨ ਕਮਲ ਕੌਰ, ਰਮਣੀਕ, ਰਿਸ਼ੀ ਪਾਲ ਸਰੀਨ, ਨਰੇਂਦਰ ਚੌਧਰੀ ਅਤੇ ਭਾਵਨਾ ਤਾਇਲ ਨੇ ਵੀ ਭਾਗ ਲਿਆ।