
ਹੁਣ ਚੰਡੀਗੜ੍ਹ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 18 ਹੋ ਗਈ ਹੈ
ਚੰਡੀਗੜ੍ਹ : ਕੋਰੋਨਾ ਦਾ ਕਹਿਰ ਪੰਜਾਬ ਵਿਚ ਵੀ ਜਾਰੀ ਹੈ। ਕੱਲ੍ਹ ਸ਼ਾਮ ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ 2 ਹੋਰ ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਿਸ ਨਾਲ ਚੰਡੀਗੜ੍ਹ 'ਚ ਕੋਰੋਨਾ ਦੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 18 ਹੋ ਚੁੱਕੀ ਹੈ। ਚੰਡੀਗੜ੍ਹ 'ਚ 59 ਸਾਲ ਔਰਤ ਤੇ ਉਸ ਦੀ 10 ਮਹੀਨਿਆਂ ਦੀ ਪੋਤੀ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਆਇਆ ਹੈ।
Corona Virus Test
ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇ ਇੱਕ ਐਨ. ਆਰ. ਆਈ. ਜੋੜੇ ਦੇ ਸੰਪਰਕ 'ਚ ਆਈਆਂ ਸਨ। ਜਿਸ ਕਾਰਨ ਹੁਣ ਚੰਡੀਗੜ੍ਹ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 18 ਹੋ ਗਈ ਹੈ। ਜੀ. ਐੱਮ. ਸੀ. ਐੱਚ. ਦੇ ਆਈਸੋਲੇਸ਼ਨ ਵਾਰਡ ’ਚ ਭਰਤੀ 10 ਮਹੀਨੇ ਦੀ ਇਕ ਬੱਚੀ ’ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਟ੍ਰਾਈਸਿਟੀ ਦੀ ਇਹ ਸਭ ਤੋਂ ਘੱਟ ਉਮਰ ਦੀ ਕੋਰੋਨਾ ਮਰੀਜ਼ ਹੈ।
Corona Virus Test
ਇਹ ਬੱਚੀ ਸੈਕਟਰ-33 ’ਚ ਰਹਿਣ ਵਾਲੇ ਐੱਨ. ਆਰ. ਆਈ. ਜੋੜੇ ਦੀ ਬੇਟੀ ਹੈ, ਜੋ 28 ਮਾਰਚ ਨੂੰ ਕੋਵਿਡ-19 ਦੇ ਮਰੀਜ਼ ਪਾਏ ਗਏ ਸਨ। ਮਾਂ-ਬਾਪ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਬੱਚੀ ਦੇ ਨਾਲ ਹੀ ਬੱਚੀ ਦੀ ਦਾਦੀ, ਜਿਸਦੀ ਉਮਰ 61 ਸਾਲ ਹੈ, ਦੋਨਾਂ ਨੂੰ ਆਈਸੋਲੇਸ਼ਨ ਵਾਰਡ ’ਚ ਦਾਖਲ ਕਰ ਲਿਆ ਗਿਆ ਸੀ। ਬੁੱਧਵਾਰ ਨੂੰ ਦੋਵਾਂ ਦੇ ਸੈਂਪਲ ਲਏ ਗਏ ਸਨ।
Corona Virus Test
ਵੀਰਵਾਰ ਨੂੰ ਬੱਚੀ ਦੇ ਨਾਲ-ਨਾਲ ਦਾਦੀ ਵੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਮਿਲੀ। ਉਥੇ ਹੀ, ਪਰਿਵਾਰ ਦੇ ਸੰਪਰਕ ’ਚ ਆਏ ਤਿੰਨ ਲੋਕਾਂ ਨੂੰ ਸਿਹਤ ਵਿਭਾਗ ਨੇ ਹੋਮ ਕੁਆਰੰਟਾਈਨ ਕਰ ਦਿੱਤਾ ਹੈ। ਇਸਦੇ ਨਾਲ ਹੀ ਚੰਡੀਗੜ੍ਹ ’ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 18 ਹੋ ਗਈ ਹੈ। ਜੀ. ਐੱਮ. ਸੀ. ਐੱਚ. ’ਚ ਫਿਲਹਾਲ 16 ਪਾਜ਼ੀਟਿਵ ਮਰੀਜ਼ ਦਾਖਲ ਹਨ ਜਦੋਂਕਿ 8 ਸ਼ੱਕੀ ਮਰੀਜ਼ ਵੀ ਆਈਸੋਲੇਸ਼ਨ ਵਾਰਡ ’ਚ ਦਾਖਲ ਕੀਤੇ ਗਏ ਹਨ।
Corona virus
ਦੱਸ ਦਈਏ ਕਿ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਜੀ ਦੀ ਵੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਅਜੇ ਬੁੱਧਵਾਰ ਦੇ ਦਿਨ ਹੀ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਉਹਨਾਂ ਦਾ ਇਲਾਜ ਅੰਮ੍ਰਿਤਸਰ ਦੇ ਹਸਪਤਾਲ ਵਿਚ ਚੱਲ ਰਿਹਾ ਸੀ। ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਹੀ ਉਹ ਇੰਗਲੈਂਡ ਦੀ ਯਾਤਰਾ ਤੋਂ ਭਾਰਤ ਪਰਤੇ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।