ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ
Published : Nov 3, 2020, 3:48 pm IST
Updated : Nov 3, 2020, 3:48 pm IST
SHARE ARTICLE
Crime pic
Crime pic

ਮ੍ਰਿਤਕ ਦੇ ਸਿਰ ਅਤੇ ਛਾਤੀ 'ਤੇ ਬੁਰੀ ਤਰ੍ਹਾਂ ਨਾਲ ਤੇਜ਼ ਹਥਿਆਰਾਂ ਨਾਲ ਕੀਤੇ ਵਾਰ

ਰਾਜਸਾਂਸੀ  : ਬੀਤੀ ਦੇਰ ਰਾਤ ਥਾਣਾ ਝੰਡੇਰ ਅਧੀਨ ਪੈਂਦੇ ਪਿੰਡ ਜਗਦੇਵ ਕਲਾਂ ਨਹਿਰ ਪੁੱਲ 'ਤੇ ਇਕ ਨੌਜਵਾਨ ਦਾ ਸ਼ੱਕੀ ਹਾਲਾਤ 'ਚ ਕਤਲ ਵਿਚ ਹੋ ਜਾਣ ਦੀ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਮੁਖੀ ਝੰਡੇਰ ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਜਗਜੀਤ ਸਿੰਘ ਪੁੱਤਰ ਤ੍ਰਿਲੋਕ ਸਿੰਘ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਮੇਰੀ ਰਿਹਾਇਸ਼ ਜਗਦੇਵ ਕਲਾਂ ਨਹਿਰ ਕੋਲ ਹੈ । CrimeCrime

ਬੀਤੀ ਰਾਤ ਸ਼ਾਮ ਪੰਜ ਵਜੇ ਮੈਂ ਆਪਣੇ ਖੇਤਾਂ ਵਿਚ ਗੇੜਾ ਮਾਰਨ ਲਈ ਪੁੱਲ ਨਹਿਰ ਜਗਦੇਵ ਕਲਾਂ ਤੋਂ ਪੱਕੀ ਸੜਕ ਜੋ ਰਾਣੇਵਾਲੀ ਨੂੰ ਜਾਂਦੀ ਹੈ 'ਤੇ ਜਾ ਰਿਹਾ ਸੀ ਕਿ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਵੇਖੀ । ਜਿਸ ਦੇ ਮੂੰਹ ਅਤੇ ਛਾਤੀ 'ਤੇ ਤੇਜ਼ ਹਥਿਆਰਾਂ ਦੇ ਨਿਸ਼ਾਨ ਸਨ ਅਤੇ ਲਾਸ਼ ਖੂਨ ਨਾਲ ਲਥ-ਪਥ ਸੀ। ਜਿਸ ਨੂੰ ਦੇਖ ਕੇ ਸਪੱਸ਼ਟ ਪਤਾ ਲੱਗਦਾ ਹੈ ਕਿ ਇਹ ਕਤਲ ਦਾ ਮਾਮਲਾ ਹੈ, ਮ੍ਰਿਤਕ ਦੇ ਸਿਰ ਅਤੇ ਛਾਤੀ 'ਤੇ ਬੁਰੀ ਤਰ੍ਹਾਂ ਨਾਲ ਤੇਜ਼ ਹਥਿਆਰਾਂ ਦੇ ਵਾਰ ਕੀਤੇ ਗਏ ਹਨ। ਲਾਸ਼ ਨੂੰ ਦੇਖ ਕੇ ਲੱਗਦਾ ਹੈ ਕਿ ਕਤਲ ਬਹੁਤ ਹੀ ਬੇਰਹਿਮੀ ਨਾਲ ਕੀਤਾ ਗਿਆ ਹੈ ।  

CrimeCrime
 

ਇਸ ਦੀ ਪੁਲਿਸ ਨੂੰ ਤੁਰੰਤ ਸੂਚਨਾ ਦਿੱਤੀ ਅਤੇ ਪੁਲਿਸ ਨੇ ਤਰੰਤ ਕਾਰਵਾਈ ਕਰਦਿਆਂ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਉਕਤ ਵਿਅਕਤੀ ਦੇ ਬਿਆਨਾਂ 'ਤੇ ਮਕੱਦਮਾ ਦਰਜ ਕਰ ਲਿਆ। ਲਾਸ਼ ਦੀ ਸ਼ਨਾਖਤ ਅਜੇ ਨਹੀਂ ਹੋ ਪਾ ਰਹੀ ਜਿਸ ਕਰਕੇ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਅਜਨਾਲਾ ਵਿਖੇ ਜਮਾਂ ਕਰਵਾਇਆ ਜਾਵੇਗਾ। ਮ੍ਰਿਤਕ ਨੂੰ ਲੱਗੀਆਂ ਸੱਟਾ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਦੁਸ਼ਮਣੀ ਹੋ ਸਕਦੀ ਹੈ ਕਿਉਂਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਚੱਲ ਰਹੀ ਹੈ ਅਤੇ ਮੁਲਜ਼ਮ ਜਲਦੀ ਹਿਰਾਸਤ 'ਚ ਹੋਣਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement