8 ਜਨਵਰੀ ਨੂੰ ਪੰਜਾਬ ਵਿਚ ਨਹੀਂ ਚੱਲਣਗੀਆਂ ਬੱਸਾਂ!
Published : Jan 4, 2020, 3:05 pm IST
Updated : Jan 4, 2020, 4:18 pm IST
SHARE ARTICLE
Punjab rodwej pnbs Contract warkers
Punjab rodwej pnbs Contract warkers

ਯੂਨੀਅਨ ਨੇਤਾਵਾਂ ਨੇ ਦਸਿਆ ਕਿ ਪਨਬਸ ਵਿਚ 12 ਸਾਲ ਤੋਂ ਠੇਕੇਦਾਰੀ ਸਿਸਟਮ ਤਹਿਤ ਘਟ ਫੀਸ ਤੇ

ਸ਼੍ਰੀ ਮੁਕਤਸਰ ਸਾਹਿਬ: ਪੰਜਾਬ ਰੋਡਵੇਜ਼ ਅਤੇ ਪਨਬਸ ਕਾਂਟ੍ਰੈਕਟ ਵਰਕਰਸ ਯੂਨੀਅਨ ਨੇ ਅੱਜ ਕੇਂਦਰੀ ਟ੍ਰੇਡ ਯੂਨੀਅਨਾਂ ਦੀ 8 ਜਨਵਰੀ ਨੂੰ ਬੁਲਾਈ ਗਈ ਹੜਤਾਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਯੂਨੀਅਨ ਨੇ ਅਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਦੇ ਸਰਪ੍ਰਸਤ ਕਮਲ ਕੁਮਾਰ ਦੀ ਪ੍ਰਧਾਨਗੀ ਹੇਠ ਗੇਟ ਰੈਲੀ ਕੀਤੀ ਜਿਸ ਦੌਰਾਨ ਇਹ ਐਲਾਨ ਕੀਤਾ ਗਿਆ।

BusesBusesਯੂਨੀਅਨ ਨੇਤਾਵਾਂ ਨੇ ਦਸਿਆ ਕਿ ਪਨਬਸ ਵਿਚ 12 ਸਾਲ ਤੋਂ ਠੇਕੇਦਾਰੀ ਸਿਸਟਮ ਤਹਿਤ ਘਟ ਫੀਸ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਵਿਭਾਗ ਵੱਲੋਂ ਨਵੇਂ-ਨਵੇਂ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ ਜੋ ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਕਰਮਚਾਰੀਆਂ ਤੇ ਭਾਰੀ ਪੈ ਰਿਹਾ ਹੈ ਅਤੇ ਇਹਨਾਂ ਦੇ ਵਿਰੋਧ ਵਿਚ ਪਨਬਸ ਯੂਨੀਅਨ ਵੱਲੋਂ 8 ਜਨਵਰੀ ਨੂੰ ਹੜਤਾਲ ਕੀਤੀ ਜਾਵੇਗੀ। 

BusBusਦਸ ਦਈਏ ਕਿ ਪਿਛਲੇ ਕੁੱਝ ਮਹੀਨਿਆਂ ਵਿਚ ਅਜਿਹੀ ਹੀ ਖਬਰ ਸਹਾਮਣੇ ਆਈ ਸੀ ਜਿਸ ਵਿਚ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਗਈ ਸੀ ਤੇ ਪੰਜਾਬ ਸਰਕਾਰ ਵਿਰੁਧ ਮੋਰਚਾ ਖੋਲ੍ਹਿਆ ਗਿਆ ਸੀ। ਉਹਨਾਂ ਵੱਲੋਂ ਪਨਬਸ ਦੇ 4406 ਕਾਮਿਆਂ ਨੇ ਆਪਣੀ ਹੜਤਾਲ ਦੇ ਦੂਜੇ ਦਿਨ ਪੰਜਾਬ ਭਰ 'ਚ ਪਨਬਸ ਦੀਆਂ 1224 ਬੱਸਾਂ ਅਤੇ ਕਿਲੋਮੀਟਰ ਸਕੀਮ ਦੀਆਂ 109 ਬੱਸਾਂ ਦਾ ਮੁਕੰਮਲ ਚੱਕਾ ਜਾਮ ਕਰ ਦਿੱਤਾ ਸੀ।

BusBusਪੰਜਾਬ ਰੋਡਵੇਜ਼ ਦੇ ਸੂਬੇ ਭਰ ਦੇ 18 ਡਿਪੂਆਂ ਵਿੱਚੋਂ ਕਿਸੇ ਵੀ ਡਿਪੂ 'ਚੋਂ ਪਨਬਸ ਦੀ ਕੋਈ ਵੀ ਬੱਸ ਕਿਸੇ ਰੂਟ ਲਈ ਰਵਾਨਾ ਨਹੀਂ ਹੋਈ ਤੇ ਨਾ ਹੀ ਪੰਜਾਬ ਰੋਡਵੇਜ਼ ਦੀਆਂ ਵਰਕਸ਼ਾਪ 'ਚ ਕਿਸੇ ਮੁਲਾਜ਼ਮ ਨੇ ਖ਼ਰਾਬ ਬੱਸਾਂ ਦੀ ਮੁਰੰਮਤ ਦਾ ਕੰਮ ਕੀਤਾ ਸੀ।

BusBusਪਨਬਸ ਕਾਮੇ 2 ਜੁਲਾਈ ਤੋਂ 4 ਜੁਲਾਈ ਤੱਕ ਮੁਕੰਮਲ ਹੜਤਾਲ 'ਤੇ ਸਨ। ਹੜਤਾਲ ਦੇ ਦੂਜੇ ਦਿਨ ਮੁਸਾਫ਼ਰਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਵੀ ਕਰਨਾ ਪਿਆ ਸੀ।ਇਸ ਸਥਿਤੀ ਦਾ ਸਭ ਤੋਂ ਵੱਧ ਲਾਹਾ ਨਿੱਜੀ ਬੱਸਾਂ ਵਾਲਿਆਂ ਨੂੰ ਮਿਲਿਆ। ਮੋਗਾ-ਜਲੰਧਰ, ਅੰਮ੍ਰਿਤਸਰ, ਬਠਿੰਡਾ-ਅੰਮ੍ਰਿਤਸਰ, ਬਠਿੰਡਾ-ਪਟਿਆਲਾ, ਲੁਧਿਆਣਾ-ਚੰਡੀਗੜ, ਚੰਡੀਗੜ-ਅਬੋਹਰ ਸਮੇਤ ਲਗਪਗ ਹਰ ਰੂਟ 'ਤੇ ਜਾਣ ਵਾਲੀਆਂ ਪ੍ਰਾਈਵੇਟ ਬੱਸਾਂ ਖਚਾਖਚ ਭਰ ਕੇ ਚੱਲੀਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement