
ਗੁਰਦਾਸਪੁਰ ਜ਼ਿਲ੍ਹੇ ‘ਚ ਤੁਗਲਵਾਲ ਪੁਲਿਸ ਚੌਂਕੀ ਦੀ ਸਰਕਾਰੀ ਗੱਡੀ ਚੋਂ 110 ਗ੍ਰਾਂਮ ਭੁੱਕੀ ਬਰਾਮਦ ਹੋਈ।
ਗੁਰਦਾਸਪੁਰ: ਗੁਰਦਾਸਪੁਰ ਜ਼ਿਲ੍ਹੇ ‘ਚ ਤੁਗਲਵਾਲ (Tugalwal) ਪੁਲਿਸ ਚੌਂਕੀ ਦੀ ਸਰਕਾਰੀ ਗੱਡੀ (Government Vehicle) ਚੋਂ 110 ਗ੍ਰਾਂਮ ਭੁੱਕੀ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਤੁਗਲਵਾਲ ਚੌਂਕੀ ਦਾ ਡਰਾਈਵਰ ਲਖਵਿੰਦਰ ਸਿੰਘ ਸਰਕਾਰੀ ਬਲੈਰੋ ਗੱਡੀ ’ਤੇ ਗੁਰਦਾਸਪੁਰ ਤੋਂ ਤੁਗਲਵਾਲ ਨੂੰ ਜਾ ਰਿਹਾ ਸੀ। ਰਸਤੇ ‘ਚ ਤਿੱਬੜ ਵਿਖੇ ਇਕ ਬੱਚੇ ਨੂੰ ਬਚਾਉਂਦੇ ਹੋਏ ਗੱਡੀ ਹਾਦਸੇ ਦਾ ਸ਼ਿਕਾਰ ( Police Vehicle Accident) ਹੋ ਗਈ। ਇਹ ਹਾਦਸਾ ਵਾਪਰਨ ’ਤੇ ਪਿੰਡ ਵਾਲੇ ਇਕੱਠੇ ਹੋ ਗਏ ਅਤੇ ਲੋਕਾਂ ਦੇ ਵਿਰੋਧ ਤੋਂ ਡਰਦਾ ਡਰਾਈਵਰ ਲਖਵਿੰਦਰ ਸਿੰਘ (Lakhwinder Singh) ਉਥੋਂ ਚਲਾ ਗਿਆ।
ਇਹ ਵੀ ਪੜ੍ਹੋ -ਕੇਜਰੀਵਾਲ ਨੇ PM ਮੋਦੀ ਨੂੰ ਕੀਤੀ ਅਪੀਲ, ਕਿਹਾ ਇਸ ਸਾਲ ਡਾਕਟਰਾਂ ਨੂੰ ਦਿੱਤਾ ਜਾਵੇ ‘ਭਾਰਤ ਰਤਨ’
Punjab Police
ਇਹ ਵੀ ਪੜ੍ਹੋ -ਅੰਮ੍ਰਿਤਸਰ: ਹੋਟਲ ਦੇ ਕਮਰੇ ‘ਚ ਮੁੰਡਾ-ਕੁੜੀ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ
ਇਸ ਦੀ ਸੂਚਨਾ ਮਿਲਦੇ ਹੀ ਥਾਣਾ ਤਿੱਬੜ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਦ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ਦੇ ਡੈਸ਼ਬੋਰਡ ਵਿਚੋਂ 110 ਗ੍ਰਾਂਮ ਭੁੱਕੀ ਬਰਾਮਦ ਹੋਈ। ਪੁਲਿਸ ਨੇ ਐੱਨ.ਡੀ.ਪੀ.ਐੱਸ. ਐਕਟ (NDPS Act) ਤਹਿਤ ਪੁਲਿਸ ਚੌਂਕੀ ਇੰਚਾਰਜ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਵਲੋਂ ਇਸ ਮਾਮਲੇ ‘ਚ ਜਾਂਚ ਜਾਰੀ ਹੈ।