ਸਰਹੱਦ ਪਾਰ ਕਰਕੇ ਭਾਰਤ ’ਚ ਦਾਖਲ ਹੋਏ ਵਿਅਕਤੀ ਨੂੰ BSF ਨੇ ਕੀਤਾ ਢੇਰ
Published : Aug 4, 2023, 11:12 am IST
Updated : Aug 4, 2023, 11:12 am IST
SHARE ARTICLE
 BSF shoots down Pakistani Man in Tarn Taran
BSF shoots down Pakistani Man in Tarn Taran

BSF ਅਤੇ ਖਾਲੜਾ ਪੁਲਿਸ ਨੇ ਇਲਾਕੇ ਵਿਚ ਚਲਾਈ ਤਲਾਸ਼ੀ ਮੁਹਿੰਮ

 

ਤਰਨਤਾਰਨ:  ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੂੰ ਪਾਰ ਕਰਕੇ ਭਾਰਤੀ ਖੇਤਰ 'ਚ ਦਾਖ਼ਲ ਹੋਏ ਇਕ ਪਾਕਿਸਤਾਨੀ ਨੂੰ ਬੀ.ਐਸ.ਐਫ. ਵਲੋਂ ਢੇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੀ.ਐਸ.ਐਫ. ਅਤੇ ਥਾਣਾ ਖਾਲੜਾ ਪੁਲਿਸ ਵਲੋਂ ਇਸ ਕਾਰਵਾਈ ਤੋਂ ਬਾਅਦ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ: ਹੁਣ ਪੰਜਾਬ 'ਚ ਵੀ ਕੈਮਰਿਆਂ ਵਿਚ ਕੈਦ ਹੋਵੇਗੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ; ਲਗਣਗੇ 11 ਹਜ਼ਾਰ ਸੀ.ਸੀ.ਟੀ.ਵੀ. ਕੈਮਰੇ 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ਸਰਹੱਦ ਨੇੜੇ ਮੌਜੂਦ ਬੀ.ਓ.ਪੀ. ਖਾਲੜਾ ਦੇ ਪਿੱਲਰ ਨੰਬਰ 131/13 ਨਜ਼ਦੀਕ ਤੜਕਸਾਰ ਕਰੀਬ 4 ਵਜੇ ਬੀ. ਐਸ. ਐਫ. ਦੀ 71 ਬਟਾਲੀਅਨ ਨੂੰ ਕੁੱਝ ਹਲਚਲ ਹੁੰਦੀ ਨਜ਼ਰ ਆਈ। ਇਸ ਮਗਰੋਂ ਜਵਾਨਾਂ ਵਲੋਂ ਫਾਈਰਿੰਗ ਸ਼ੁਰੂ ਕਰ ਦਿਤੀ ਗਈ, ਜਿਸ ਦੇ ਚਲਦਿਆਂ ਭਾਰਤ ਵਿਚ ਦਾਖਲ ਹੋਏ ਪਾਕਿਸਤਾਨੀ ਨਾਗਰਿਕ ਨੂੰ ਢੇਰ ਕਰ ਦਿਤਾ ਗਿਆ।

ਇਹ ਵੀ ਪੜ੍ਹੋ: ਨੂਹ ਹਿੰਸਾ ਤੋਂ ਬਾਅਦ ਐਸ.ਪੀ. ਵਰੁਣ ਸਿੰਗਲਾ ਦਾ ਤਬਾਦਲਾ, ਨਰਿੰਦਰ ਬਿਜਾਰਨੀਆ ਸੰਭਾਲਣਗੇ ਜ਼ਿੰਮੇਵਾਰੀ

ਇਸ ਕਾਰਵਾਈ ਤੋਂ ਬਾਅਦ ਬੀ. ਐਸ. ਐਫ. ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈਂਦੇ ਹੋਏ ਥਾਣਾ ਖਾਲੜਾ ਦੀ ਪੁਲਿਸ ਸਮੇਤ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਹੈ। ਫਿਲਹਾਲ ਮ੍ਰਿਤਕ ਦੀ ਪਛਾਣ ਸਬੰਧੀ ਕਿਸੇ ਵੀ ਅਧਿਕਾਰੀ ਵਲੋਂ ਜਾਣਕਾਰੀ ਨਹੀਂ ਦਿਤੀ ਗਈ ਹੈ।

Tags: bsf

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement